Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ham. 1. ਅਸੀਂ। 2. ਮੈਂ। 3. ਸਾਰੀ, ਸਾਰੇ। 4. ਸਾਨੂੰ। 5. ਸਾਡੇ। 6. ਮੇਰਾ। 7. ਅਹੰਮ, ਹਉਮੈ। 8. ਵਰਗਾ। 9. ਮੇਰ, ਮੇਰਾਪਣ। 1. we. 2. I. 3. all, the whole. 4. to us. 5. like us. 6. mine. 7. ego. 8. similar. 9. partiality, discrimination. ਉਦਾਹਰਨਾ: 1. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ Raga Goojree 4, Sodar, 4, 1:2 (P: 10). 2. ਜਉ ਪੈ ਹਮ ਨ ਪਾਪ ਕਰੰਤਾ ॥ Raga Sireeraag Ravidas, 1, 1:1 (P: 93). ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ Raga Gaurhee 1, 14, 1:1 (P: 155). ਹਮ ਕਤ ਲੋਹੂ ਤੁਮ ਕਤ ਦੂਧ ॥ Raga Gaurhee, Kabir, 7, 3:2 (P: 324). ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ Raga Aaasaa, Kabir, 1, 1:1 (P: 475). 3. ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ Raga Maajh 1, Vaar 13, Salok, 1, 1:1 (P: 143). ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ (ਹਰ ਕੋਈ, ਸਾਰੇ). Raga Aaasaa 5, 82, 1:2 (P: 390). 4. ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥ Raga Gaurhee 4, 40, 2:2 (P: 164). ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥ Raga Gaurhee 4, 41, 1:2 (P: 164). 5. ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥ (ਦੂਜੇ ‘ਹਮ’ ਦੇ ਅਰਥ ‘ਸਾਨੂੰ’ ਹੈ). Raga Gaurhee 4, 49, 3:2 (P: 167). ਹਮ ਦੇਖਤ ਜਿ ਸਭੁ ਜਗੁ ਲੂਟਿਆ ॥ ਗਉ ਕਬ, ੩੦, ੩:੧ (329). ਹਮ ਘਰ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥ (ਸਾਡੇ ਘਰ). Raga Aaasaa 3, Chhant 6, 1:1 (P: 439). 6. ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ॥ Raga Gaurhee 4, 53, 1:2 (P: 168). 7. ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ Raga Gaurhee, Kabir, 72, 1:1 (P: 339). ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ Raga Sorath Ravidas, 1, 1:1 (P: 657). 8. ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾ ॥ Raga Tilang, Naamdev, 3, 3:2 (P: 727). 9. ਕਹੁ ਨਾਨਕ ਹਮ ਤੁਮ ਗਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥ (ਮੇਰ ਤੇਰ). Raga Raamkalee 5, 3, 4:2 (P: 883).
|
SGGS Gurmukhi-English Dictionary |
Also, Hamaha (hmh) Pre. All, H. pro. We, all (of us)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) pron. we. (2) pref. denoting companionship or similarity.
|
Mahan Kosh Encyclopedia |
ਪੜਨਾਂਵ/pron. ਅਸੀਂ. “ਹਮ ਮੈਲੇ ਤੁਮ ਊਜਲ ਕਰਤੇ.” (ਸੋਰ ਮਃ ੫) 2. ਨਾਮ/n. ਅਹੰਤਾ. ਅਭਿਮਾਨ. “ਹਮ ਕਾਲਖ ਧੋਵੈ.” (ਸਵੈਯੇ ਮਃ ੨ ਕੇ) 3. ਪੜਨਾਂਵ/pron. ਅਹੰ. ਮੈ. “ਅਵਰਿ ਪੰਚ, ਹਮ ਏਕ ਜਨਾ.” (ਗਉ ਮਃ ੧) 4. ਫ਼ਾ. [ہمہ] ਹਮਹ. ਵਿ. ਤਮਾਮ. ਸਭ. “ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ.” (ਮਃ ੧ ਵਾਰ ਮਾਝ) ਸੰਸਾਰ ਦੇ ਹਮਹ (ਸਭ) ਪੀਰ, ਮਸ਼ਾਯਖ਼ ਅਤੇ ਰਾਜੇ ਜ਼ਮੀਨ ਹੇਠ ਦੱਬੇ ਗਏ। 5. ਫ਼ਾ. [ہم] ਪ੍ਰਤ੍ਯ. ਭੀ. ਸਾਥ. ਸਮਾਨ ਆਦਿ, ਜੈਸੇ- ਹਮਸਰ. ਹਮਦਰਦ, ਹਮਮਕਤਬ, ਹਮਅ਼ਸਰ, ਹਮਸ਼ੀਰਾ, ਹਮਨਾਮ, ਹਮਰਾਹ ਆਦਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|