Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haath. 1. ਥਾਹ ਲਗਣਾ, ਡੂੰਘਾਈ ਦਾ ਪਤਾ ਲਗਨਾ। 2. ਹੱਥ। 3. ਧਰਤੀ ਦੀ ਮਿਣਤੀ ਦੀ ਇਕ ਇਕਾਈ (‘ਮਹਾਨਕੋਸ਼’ ਇਸ ਦੇ ਅਰਥ ‘ਚੱਪੂ’ ਕਰਦਾ ਹੈ)। 1. fathom. 2. hands. 3. unit of measurement. ਉਦਾਹਰਨਾ: 1. ਸੁਣਿਐ ਹਾਥ ਹੋਵੈ ਅਸਗਾਹੁ ॥ Japujee, Guru Nanak Dev, 11:4 (P: 3). ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥ (ਗਲਾਂ ਨਾਲ ਥਹੁ ਨਹੀਂ ਲਗਦਾ). Raga Sireeraag 1, Asatpadee 13, 5:2 (P: 61). ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ (ਥਾਹ). Raga Malaar 1, Vaar 21, Salok, 1, 3:3 (P: 1287). 2. ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥ Raga Sireeraag 5, Pahray 4, 5:2 (P: 78). ਗੁਰਿ ਪੂਰੈ ਰਾਖੇ ਦੇ ਹਾਥ ॥ (ਭਾਵ ਆਸਰਾ ਦੇ ਕੇ). Raga Gaurhee 5, 95, 4:3 (P: 184). ਕੋਟਿ ਮਨੋਰਥ ਆਵਹਿ ਹਾਥ ॥ (ਪ੍ਰਾਪਤ ਹੋ ਜਾਂਦੇ ਹਨ, ਹੱਥ ਆਉਂਦੇ ਹਨ). Raga Bhairo 5, 8, 1:1 (P: 1137). ਜਮ ਤੇ ਰਾਖੈ ਦੇ ਕਰਿ ਹਾਥ ॥ Raga Bhairo 5, 46, 3:4 (P: 1149). 3. ਸਾਢੇ ਤੀਨਿ ਹਾਥ ਤੇਰੀ ਸੀਵਾਂ ॥ Raga Sorath Ravidas, 6, 2:2 (P: 659).
|
SGGS Gurmukhi-English Dictionary |
[H. n.] Hand
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਹੱਥ n.f. depth, measure or estimate of depth; measurability.
|
Mahan Kosh Encyclopedia |
ਨਾਮ/n. ਹੱਥ. ਹਸ੍ਤ. “ਸਤਿਗੁਰੁ ਕਾਢਿਲੀਏ ਦੇ ਹਾਥ.” (ਕਾਨ ਮਃ ੪) 2. ਬੇੜੀ (ਨੌਕਾ) ਚਲਾਉਣ ਦਾ ਚੱਪਾ. “ਵੰਝੀ ਹਾਥ ਨ ਖੇਵਟੂ.” (ਮਾਰੂ ਮਃ ਪ: ਮਃ ੧) “ਨਾ ਤੁਲਹਾ ਨਾ ਹਾਥ.” (ਮਃ ੧ ਵਾਰ ਮਲਾ) 3. ਕਰਣ. ਪਤਵਾਰ। 4. ਥਾਹ. ਡੂੰਘਿਆਈ ਦਾ ਥੱਲਾ. “ਸੁਣਿਐ ਹਾਥ ਹੋਵੈ ਅਸਗਾਹੁ.” (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. “ਹਮ ਢੂਢਿ ਰਹੇ ਪਾਈ ਨਹੀ ਹਾਥ.” (ਕਾਨ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|