Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haar. 1. ਮੋਤੀਆਂ ਦੀ ਮਾਲਾ। 2. ਜਿਤ ਦੇ ਉਲਟ, ਪ੍ਰਾਜਯ, ਸ਼ਿਕਸਤ। 1. necklace. 2. defeat. ਉਦਾਹਰਨਾ: 1. ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥ Raga Aaasaa 1, Vaar 4, Salok, 1, 2:6 (P: 464). 2. ਜਾਣੈ ਨਾਹੀ ਜੀਤ ਅਰੁ ਹਾਰ ॥ (ਘਾਟ ਵਾਧ). Raga Gaurhee 5, 82, 2:3 (P: 180). ਮਨਮੁਖ ਹਾਰ ਗੁਰਮੁਖ ਸਦ ਜੀਤਿ ॥ Raga Gond 5, 18, 4:4 (P: 868).
|
SGGS Gurmukhi-English Dictionary |
[1. Sk. n. 2. n. 3. Sk. n. 4. Suffix.] 1. defeat. 2. be defeated, lose. 3. necklace, garland. 4. of
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. garland, necklace, wreath a ਹਾਰ. (2) n.f. defeat, reverse, failure, frustration, rout.
|
Mahan Kosh Encyclopedia |
ਨਾਮ/n. ਪਰਾਜਯ. ਸ਼ਿਕਸ੍ਤ. ਦੇਖੋ- ਹਾਰੀ. “ਰਨ ਹਾਰ ਨਿਹਾਰ ਭਏ ਬਲ ਰੀਤੇ.” (ਚੰਡੀ ੧) 2. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. “ਹਾਰ ਡੋਰ ਰਸ ਪਾਟ ਪਟੰਬਰ.” (ਤੁਖਾ ਬਾਰਹਮਾਹਾ) 3. ਵਿ. ਹਰਣ ਵਾਲਾ. ਲੈਜਾਣ ਵਾਲਾ. ਢੋਣ ਵਾਲਾ. “ਰਾਮ ਭਗਤ ਕੇ ਪਾਨੀਹਾਰ.” (ਗੌਂਡ ਮਃ ੫) 4. ਪ੍ਰਤ੍ਯ. ਵਾਨ. ਵਾਲਾ. “ਦੇਖੈਗਾ ਦੇਵਣਹਾਰ.” (ਸੋਹਿਲਾ) 5. ਦੇਖੋ- ਸਵੈਯੇ ਦਾ ਰੂਪ ੧੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|