Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haal. 1. ਹਾਲਤ, ਅਵਸਥਾ, ਦਸ਼ਾ, (‘ਮਹਾਨਕੋਸ਼’ ਇਥੇ ‘ਹਾਲ’ ਦੇ ਅਰਥ ਪ੍ਰੇਮ, ਪਿਆਰ’ ਕਰਦਾ ਹੈ)। 2. ਪ੍ਰੇਮ ਦੀ ਮਸਤੀ। 1. condition. 2. ecstasy of love, lost in love. ਉਦਾਹਰਨਾ: 1. ਹਰਿ ਬਿਸਰਤ ਹੋਵਤ ਏਹ ਹਾਲ ॥ Raga Gaurhee 5, Thitee, 13:9 (P: 299). ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥ Raga Bilaaval 5, 121, 2:1 (P: 828). 2. ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥ (ਮਸਤ ਹਾਲਤ, ਮਗਨਤਾ ਵਾਲੀ ਹਾਲਤ). Raga Nat-Naraain 4, 7, 2:2 (P: 977). ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥ Salok, Kabir, 239:2 (P: 1377).
|
SGGS Gurmukhi-English Dictionary |
[P. n.] Condition, state
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. hall; state, condition, circumstance, situation; account, news, narrative; recent time, present; iron rim of wooden wheel; circular movement of head in frenzied or ecstatic state.
|
Mahan Kosh Encyclopedia |
ਅ਼. [حال] ਹ਼ਾਲ. ਨਾਮ/n. ਵਰਤਮਾਨ ਕਾਲ। 2. ਪ੍ਰੇਮ. ਪਿਆਰ. “ਭਏ ਗਲਤਾਨ ਹਾਲ.” (ਨਟ ਮਃ ੪ ਪੜਤਾਲ) 3. ਹਾਲਤ. ਦਸ਼ਾ. “ਹਰਿ ਬਿਸਰਤ ਹੋਵਤ ਏਹ ਹਾਲ.” (ਗਉ ਥਿਤੀ ਮਃ ੫) “ਅਨਬੋਲਤ ਹੀ ਜਾਨਹੁ ਹਾਲ.” (ਬਿਲਾ ਮਃ ੫) 4. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. “ਖੇਲਤ ਖੇਲਤ ਹਾਲ ਕਰਿ.” (ਸ. ਕਬੀਰ) 5. ਅਹਵਾਲ. ਵ੍ਰਿੱਤਾਂਤ. “ਬਨਾਵੈ ਗ੍ਰੰਥ ਹਾਲ ਹੈ.” (ਕ੍ਰਿਸਨਾਵ) 6. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|