Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
héṫ⒰. 1. ਪਿਆਰ, ਹਿਤ। 2. ਹੇਤੂ, ਪਿਆਰ ਕਰਨ ਵਾਲਾ। 3. ਮੋਹ। 4. ਵਾਸਤੇ, ਲਈ। 1. love, affection. 2. lover, one who has atachment. 3. attachment, love. 4. for the sake of, for. ਉਦਾਹਰਨਾ: 1. ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥ Raga Sireeraag 3, 46, 2:3 (P: 31). 2. ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣਵਾਲਾ ਹੇਤੁ ॥ Raga Maajh 5, Baaraa Maaha-Maajh, 7:9 (P: 134). 3. ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥ Raga Maajh 1, Vaar 20ਸ, 1, 2:5 (P: 147). ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥ Raga Vadhans 3, Chhant 6, 2:2 (P: 571). 4. ਭਗਤਿ ਹੇਤੁ ਗੁਰ ਚਰਣ ਨਿਵਾਸਾ ॥ Raga Aaasaa 1, Asatpadee 8, 9:3 (P: 415).
|
SGGS Gurmukhi-English Dictionary |
1. love, affection, attachment. 2. lover, one who has attachment. 3. for the sake of, for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਫਲ. ਨਤੀਜਾ। 2. ਕਾਰਣ. ਸਬਬ. “ਸਰਬ ਕਲੇਸ਼ਨ ਹੇਤੁ ਅਵਿਦ੍ਯਾ.” (ਗੁਪ੍ਰਸੂ) 3. ਹਿਤੂ ਦੀ ਥਾਂ ਭੀ ਹੇਤੁ ਸ਼ਬਦ ਆਇਆ ਹੈ. “ਸੰਪੈ ਹੇਤੁ ਕਲਤ ਧਨ ਤੇਰੈ.” (ਭੈਰ ਕਬੀਰ) “ਨਾਨਕ ਸਚੇ ਨਾਮ ਵਿਣ ਸਭੋ ਦੁਸਮਨ ਹੇਤੁ.” (ਮਃ ੧ ਵਾਰ ਸੂਹੀ) 4. ਇੱਕ ਸ਼ਬਦਾਲੰਕਾਰ. ਕਾਰਜ ਅਰ ਕਾਰਣ ਦਾ ਇੱਕ ਸਾਥ ਵਰਣਨ ਕਰਨਾ, “ਹੇਤੁ” ਅਲੰਕਾਰ ਹੈ. ਉਦਾਹਰਣ- ਜਿਨਿ ਸੇਵਿਆ ਤਿਨਿ ਪਾਇਆ ਮਾਨੁ. (ਜਪੁ) ਸੇਵਨ ਕਾਰਣ ਹੈ, ਮਾਨ ਦੀ ਪ੍ਰਾਪਤੀ ਕਾਰਜ ਹੈ. ਸਾਧ ਕੈ ਸੰਗਿ ਨਹੀ ਕਿਛੁ ਘਾਲ, ਦਰਸਨ ਭੇਟਤ ਹੋਤ ਨਿਹਾਲ. (ਸੁਖਮਨੀ) ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ ਬੁਧਿ ਕੀ ਨ ਬੁਧਿ ਰਹੀ ਮਤਿ ਮੇ ਨ ਮਤਿ ਹੈ. (ਭਾਗੁ ਕ) ਦਰਸਨ ਕਾਰਣ ਹੈ, ਸੁਧ ਬੁਧਿ ਦਾ ਲੋਪ ਹੋਣਾ ਕਾਰਜ ਹੈ. (ਅ) ਕਾਰਜ ਨਾਲ ਕਾਰਣ ਦੀ ਅਭੇਦਤਾ ਵਰਣਨ ਕਰਨੀ ਹੇਤੁ ਦਾ ਦੂਜਾ ਰੂਪ ਹੈ. ਉਦਾਹਰਣ- ਕਹਿ ਕਬੀਰ ਅਬ ਕਹੀਐ ਕਾਹਿ, ਸਾਧਿਸੰਗਤਿ ਬੈਕੁੰਠੈ ਆਹਿ. (ਭੈਰ ਕਬੀਰ) ਸਾਧਸੰਗ ਵੈਕੁੰਠ ਪ੍ਰਾਪਤੀ ਦਾ ਕਾਰਣ ਹੈ, ਪਰ ਇੱਥੇ ਦਿਖਾਇਆ ਹੈ ਕਿ ਸਾਧਸੰਗ ਹੀ ਵੈਕੁੰਠ ਹੈ, ਉਸ ਤੋਂ ਭਿੰਨ ਵੈਕੁੰਠ ਨਹੀਂ। 5. ਹਿਤ (ਮੋਹ) ਵਾਸਤੇ ਭੀ ਹੇਤੁ ਸ਼ਬਦ ਆਇਆ ਹੈ. “ਹੰਸੁ ਹੇਤੁ ਲੋਭ ਕੋਪ.” (ਮਃ ੧ ਵਾਰ ਮਾਝ) ਹਿੰਸਾ ਮੋਹ ਲੋਭ ਅਤੇ ਕ੍ਰੋਧ। 6. ਹਿਤ (ਪਿਆਰ) ਵਾਸਤੇ ਭੀ ਹੇਤੁ ਹੈ. “ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|