Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-i. 1. ਹੋਵੇ, ਹੋਂਦ ਵਿਚ ਆਵੇ। 2. ਹੁੰਦਾ ਹੈ। 3. ਹੋ ਜਾਵੈ। 4. ਹੋਈਦਾ ਹੈ। 5. ਹੁੰਦੀ ਹੈ। 6. (ਵੇਖਿਆਂ) ਹੈ। 7. ਹੋਵੇਗਾ। 8. ਵਾਪਰਦਾ/ਹੁੰਦਾ ਹੈ। 9. ਹੋਕੇ, ਬਣ ਕੇ। 10. ਹੋ ਸਕਦੀ ਭਾਵ ਰਹਿ/ਟਿਕ ਸਕਦੀ। 11. (ਸਥਿਤ)ਹੋਵੇ, (ਟਿਕਿਆ) ਹੋਵੇ 1। 12. ਭਏ/ਭਇਆ, ਹੋ ਜਾਵੇ। 1. auxiliary verb. 2. is; would be. 3. be. 4. become. 5. are; just by; obtained. 6. has. 7. shall be. 8. happens. 9. become; becoming. 10. stay. 11. be. 12. turns, grow. ਉਦਾਹਰਨਾ: 1. ਥਾਪਿਆ ਨ ਜਾਇ ਕੀਤਾ ਨ ਹੋਇ ॥ Japujee, Guru Nanak Dev, 5:1 (P: 2). 2. ਐਸਾ ਨਾਮੁ ਨਿਰੰਜਨੁ ਹੋਇ ॥ Japujee, Guru Nanak Dev, 12:5 (P: 3). ਲੇਖਾ ਲਿਖਿਆ ਕੇਤਾ ਹੋਇ ॥ (ਬਣ ਜਾਂਦਾ ਹੈ). Japujee, Guru Nanak Dev, 16:17 (P: 3). 3. ਮੂਤ ਪਲੀਤੀ ਕਪੜੁ ਹੋਇ ॥ Japujee, Guru Nanak Dev, 20:3 (P: 4). 4. ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ Japujee, Guru Nanak Dev, 32:3 (P: 7). 5. ਕਰਮੀ ਕਰਮੀ ਹੋਇ ਵੀਚਾਰੁ ॥ Japujee, Guru Nanak Dev, 34:6 (P: 7). ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥ (ਹੁੰਦਾ). Raga Sireeraag 1, 3, 3:2 (P: 15). ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥ (ਹੁੰਦਾ ਭਾਵ ਮਿਲਦਾ ਹੈ). Raga Sireeraag 3, 44, 4:1 (P: 30). 6. ਕੇਵਡੁ ਵਡਾ ਡੀਠਾ ਹੋਇ ॥ (ਵੇਖ ਕੇ ਹੀ ਦੱਸਿਆ/ਬਿਆਨਿਆ ਜਾ ਸਕਦਾ ਹੈ). Raga Aaasaa 1, Sodar, 2, 1:2 (P: 9). ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥ (ਹੋ ਸਕਦੀ). Raga Sireeraag 3, 47, 1:1 (P: 31). 7. ਨਾ ਕੋ ਹੋਆ ਨਾ ਕੋ ਹੋਇ ॥ Raga Sireeraag 1, Sodar, 3, 2:4 (P: 9). 8. ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ Raga Aaasaa 4, So-Purakh, 4, 4:1 (P: 12). 9. ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ Raga Sireeraag 1, 1, 3:2 (P: 14). ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥{ਆਤਮਾ ਵਿਚ ਸਥਿਤ (ਇਕਾਗਰ) ਹੋਕੇ}. Raga Sireeraag 1, 26, 2:1 (P: 23). ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ Raga Sireeraag 1, 2, 3:1 (P: 14). ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ (ਬਣ ਜਾਂਦਾ/ਹੋ ਜਾਂਦਾ ਹੈ). Raga Sireeraag 1, 23, 2:2 (P: 23). ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥ (ਬਣ ਕੇ). Raga Sireeraag 4, 68, 2:1 (P: 41). ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ (ਬਣਦਾ). Raga Sireeraag 4, 70, 1:2 (P: 41). 10. ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥ Raga Sireeraag 1, 24, 3:2 (P: 23). 11. ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥ Raga Sireeraag 5, 75, 2:1 (P: 43). 12. ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥ Raga Sorath 5, 47, 2:3 (P: 620). ਜਿਸੁ ਦਇਆਲੁ ਹੋਇ ਭਗਵਾਨੈ ॥ Raga Sorath 5, 57, 4:2 (P: 623).
|
SGGS Gurmukhi-English Dictionary |
[var.] From Hoā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਹੋਵੇ. ਭਵਤੁ । 2. ਹੋਵੇਗਾ. “ਨਾ ਕੋ ਹੋਆ ਨਾ ਕੋ ਹੋਇ.” (ਸੋਦਰੁ) 3. ਕ੍ਰਿ. ਵਿ. ਹੋਕੇ. “ਹੋਇ ਆਮਰੋ ਗ੍ਰਿਹ ਮਹਿ ਬੈਠਾ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|