Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-é. 1. ਹੋਂਦ ਵਿਚ ਆਏ, ਬਣ ਗਏ, ਉਪਜੇ। 2. ਭਏ, ਹੋ ਗਏ। 3. ਹੋਣ ਨਾਲ, ਹੋਇਆ। 4. ਬਣੇ, ਹੋ ਗਏ। 5. ਹੋ ਚੁੱਕੇ ਹਨ। 6. ਮਿਲੇ, ਪ੍ਰਾਪਤ ਹੋਏ (ਭਾਵ)। 1. came into existence, began to flow. 2. auxiliary verb. 3. being, by becoming. 4. have, become. 5. have been;. 6. obtained. ਉਦਾਹਰਨਾ: 1. ਤਿਸ ਤੇ ਹੋਏ ਲਖ ਦਰੀਆਉ ॥ Japujee, Guru Nanak Dev, 16:21 (P: 3). ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ Raga Gaurhee 5, Sukhmanee 10, 7:8 (P: 276). 2. ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥ (ਹੋ ਜਾਂਦਾ ਹੈ). Raga Maajh 5, 26, 3:3 (P: 102). ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥ Raga Maajh 5, 40, 4:3 (P: 106). ਉਦਾਹਰਨ: ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥ Raga Aaasaa 5, 31, 2:1 (P: 378). 3. ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ Raga Maajh 5, Baaraa Maaha-Maajh, 9:3 (P: 135). ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥ Raga Gaurhee 5, Vaar 7ਸ, 5, 2:2 (P: 319). 4. ਇਕਿ ਹੋਏ ਅਸਵਾਰ ਇਕਨਾ ਸਾਖਤੀ ॥ Raga Maajh 1, Vaar 10:7 (P: 142). ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥ Raga Gaurhee 5, Asatpadee 12, 1:2 (P: 240). 5. ਕਈ ਕੋਟਿ ਹੋਏ ਅਵਤਾਰ ॥ Raga Gaurhee 5, Sukhmanee 10, 7:3 (P: 276). 6. ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥ Raga Bihaagarhaa 4, Vaar 4:3 (P: 550).
|
SGGS Gurmukhi-English Dictionary |
[var.] Fron Hoā
SGGS Gurmukhi-English Data provided by
Harjinder Singh Gill, Santa Monica, CA, USA.
|
|