Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hor. 1. ਇਸ ਤੋਂ ਵਧੀਕ, ਛੁਟ। 2. ਕੋਈ ਦੂਸਰੀ/ਵੱਖਰੀ ਤਰ੍ਹਾਂ ਦੀ। 3. ਕੋਈ ਦੂਜਾ। 1. more; many; the rest, others; else. 2. of different type; others. 3. any other. ਉਦਾਹਰਨਾ: 1. ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Japujee, Guru Nanak Dev, 7:1 (P: 2). ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥ Raga Maajh 1, Vaar 18ਸ, 2, 2:6 (P: 146). ਉਦਾਹਰਨ: ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥ (ਬਾਕੀ). Raga Vadhans 3, Chhant 5, 2:6 (P: 570). ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥ Raga Raamkalee 1, Oankaar, 18:8 (P: 932). 2. ਬਾਬਾ ਹੋਰ ਮਤਿ ਹੋਰ ਹੋਰ ॥ Raga Sireeraag 1, 8, 1:1 (P: 17). ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥ (ਬਾਕੀ, ਦੂਜੀ). Raga Sireeraag 1, Asatpadee 3, 4:2 (P: 54). 3. ਪ੍ਰਭ ਤੁਝ ਬਿਨਾ ਨਹੀ ਹੋਰ ॥ Raga Bilaaval 5, Asatpadee 2, 6:1 (P: 838). ਸੰਪੈ ਸਾਥਿ ਨ ਚਾਲੈ ਹੋਰ ॥ (ਹੋਰਨਾਂ, ਦੂਜੇ ਨਾਲ). Raga Raamkalee 1, Oankaar, 50:6 (P: 937). ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥ (ਵਖਰਾ, ਕੋਈ ਦੂਜਾ). Salok, Farid, 11:2 (P: 1378).
|
SGGS Gurmukhi-English Dictionary |
[Conj.] (from Sk. Apara) other, another
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.adv. more, additional; different, else, further; pron. other another.
|
Mahan Kosh Encyclopedia |
ਵ੍ਯ. ਔਰ। 2. ਅਨ੍ਯ. ਅਪਰ. “ਕਰੇ ਦੁਹਕਰਮ ਦਿਖਾਵੈ ਹੋਰ.” (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। 3. ਦੇਖੋ- ਹੋਰਨਾ. “ਰਹੇ ਹੋਰ ਲੋਕੰ.” (ਵਿਚਿਤ੍ਰ) ਲੋਕ ਵਰਜ ਰਹੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|