Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kumbẖ. 1. ਘੜਾ। 2. ਯੋਗ ਦੀ ਇਕ ਕ੍ਰਿਆ, ਪ੍ਰਾਣਾਯਾਮ ਦੀ ਇਕ ਰੀਤ, ਜਿਸ ਅਨੁਸਾਰ ਪ੍ਰਾਣ ਠਹਿਰਾਈਦੇ ਹਨ। 3. ਇਕ ਰਾਗ, ਸਿਰੀ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਦੇ ਸਤ ਹਨ ਸਾਲੂ, ਸਾਗਰ, ਸਾਗਰਾ, ਗੋਂਡ, ਗੰਭੀਰ, ਗੁੰਡ ਤੇ ਹਮੀਰ। 1. pitcher, earthen pot. 2. one of the Yogic acts. 3. one of the eight styles of Sri Rag.
ਉਦਾਹਰਨਾ:
1. ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਉ ਇਸਨਾਨੁ ਕਰਉ ॥ Raga Aaasaa, Naamdev, 2, 1:1 (P: 485).
2. ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥ Raga Parbhaatee 1, Asatpadee 3, 1:1 (P: 1343).
3. ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥ Raagmaalaa 1:48 (P: 1430).

SGGS Gurmukhi-English Dictionary
[Sk. n.] Pitcher
SGGS Gurmukhi-English Data provided by Harjinder Singh Gill, Santa Monica, CA, USA.

English Translation
n.m. pitcher, earthen water pot; zodiac sign Aquarius; a religious fair of Hindus held every twelfth year.

Mahan Kosh Encyclopedia

ਸੰ. ਨਾਮ/n. ਘੜਾ. ਕਲਸ਼. “ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭ ਨ ਹੋਇ.” (ਵਾਰ ਆਸਾ) 2. ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹੋਇਆ ਹਿੱਸਾ. “ਕਟ ਕਟ ਗਿਰੇ ਗਜਨ ਕੁੰਭਸਥਲ। ” (ਪਾਰਸਾਵ) 3. ਚੌਸਠ ਸੇਰ ਭਰ ਵਜ਼ਨ। 4. ਗਿਆਰਵੀਂ ਰਾਸ਼ਿ, ਜਿਸ ਦੇ ਨਛਤ੍ਰਾਂ ਦਾ ਆਕਾਰ ਘੜੇ ਤੁੱਲ ਹੈ. Aquarius. 5. ਯੋਗਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਦੀ ਇੱਕ ਰੀਤਿ, ਜਿਸ ਕਰਕੇ ਪ੍ਰਾਣ ਠਹਿਰਾਈਦੇ ਹਨ. ਕੁੰਭਕ. “ਰੇਚਕ ਪੂਰਕ ਕੁੰਭ ਕਰੈ.” (ਪ੍ਰਭਾ ਅ: ਮਃ ੧) ਦੇਖੋ- ਕੁੰਭਕ। 6. ਭਵਿਸ਼੍ਯਤਪੁਰਾਣ ਅਨੁਸਾਰ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. “ਕੁੰਭ ਅਕੁੰਭ ਸੇ ਜੀਤ ਸਭੈ ਜਗ.” (ਵਿਚਿਤ੍ਰ) 7. ਕੁੰਭਕਰਣ ਦਾ ਇੱਕ ਪੁਤ੍ਰ। 8. ਵੇਸ਼੍ਯਾ ਦਾ ਪਤਿ। 9. ਗੁੱਗੁਲ. ਦੇਖੋ- ਗੁੱਗਲ। 10. ਇੱਕ ਪਰਵ. ਸਕੰਦਪੁਰਾਣ ਵਿੱਚ ਕਥਾ ਹੈ ਕਿ ਜਦ ਦੇਵ ਦੈਤਾਂ ਨੇ ਮਿਲਕੇ ਖੀਰਸਮੁੰਦਰ ਰਿੜਕਿਆ, ਤਾਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿੱਚ ਅਮ੍ਰਿਤ ਦੇ ਕੁੰਭ (ਘੜੇ) ਸਹਿਤ ਨਿਕਲੇ ਧਨੰਤਰ (ਧਨ੍‌ਵੰਤਰਿ) ਦੀ ਗਿਣਤੀ ਹੈ. ਧਨੰਤਰ ਨੇ ਅਮ੍ਰਿਤ ਦਾ ਘੜਾ ਇੰਦ੍ਰ ਨੂੰ ਦਿੱਤਾ, ਇੰਦ੍ਰ ਨੇ ਆਪਣੇ ਪੁਤ੍ਰ ਜਯੰਤ ਨੂੰ ਦੇ ਕੇ ਆਖਿਆ ਕਿ ਘੜੇ ਨੂੰ ਸੁਰਗ ਵਿੱਚ ਲੈਜਾ. ਜਦ ਜਯੰਤ ਕੁੰਭ ਲੈ ਕੇ ਤੁਰਿਆ, ਤਾਂ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਹੁਕਮ ਦਿੱਤਾ ਕਿ ਘੜਾ ਖੋਹ ਲਓ. ਦੇਵਤਿਆਂ ਅਤੇ ਦੈਤਾਂ ਦਾ ਬਾਰਾਂ ਦਿਨ ਘੋਰ ਯੁੱਧ ਹੋਇਆ. ਘੜੇ ਦੀ ਖੋਹਾ ਖੋਹੀ ਵਿੱਚ ਚਾਰ ਥਾਈਂ (ਹਰਿਦ੍ਵਾਰ, ਪ੍ਰਯਾਗ, ਨਾਸਿਕ, ਉੱਜੈਨ) ਕੁੰਭ ਵਿੱਚੋਂ ਅਮ੍ਰਿਤ ਡਿਗਿਆ, ਇਸ ਲਈ ਚਾਰੇ ਥਾਂ ਕੁੰਭਮੇਲਾ ਹੁੰਦਾ ਹੈ. ਦੇਵਤਿਆਂ ਦੇ ਬਾਰਾਂ ਦਿਨ ਮਨੁੱਖਾਂ ਦੇ ਬਾਰਾਂ ਵਰ੍ਹੇ ਬਰੋਬਰ ਹਨ, ਇਸ ਕਾਰਣ ਬਾਰਾਂ ਵਰ੍ਹੇ ਪਿੱਛੋਂ, ਹਰੇਕ ਥਾਂ ਕੁੰਭਪਰਵ ਹੋਇਆ ਕਰਦਾ ਹੈ.
(ੳ) ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਤੇ ਸੂਰਜ ਮੇਖ ਰਾਸ਼ਿ ਵਿੱਚ ਹੋਵੇ ਤਾਂ ਹਰਿਦ੍ਵਾਰ (ਗੰਗਾ) ਤੇ ਕੁੰਭਪਰਵ ਹੁੰਦਾ ਹੈ.
(ਅ) ਅਮਾਵਸ੍ਯਾ ਨੂੰ ਵ੍ਰਿਹਸਪਤਿ ਮੇਖ ਰਾਸ਼ਿ ਵਿੱਚ, ਚੰਦ੍ਰਮਾ ਅਤੇ ਸੂਰਜ ਮਕਰ ਰਾਸ਼ਿ ਵਿੱਚ ਹੋਣ ਤੋਂ ਪ੍ਰਯਾਗ ਦਾ ਕੁੰਭ ਹੁੰਦਾ ਹੈ.
(ੲ) ਵ੍ਰਿਹਸਪਤਿ ਚੰਦ੍ਰਮਾ ਅਤੇ ਸੂਰਜ ਅਮਾਵਸ੍ਯਾ ਨੂੰ ਕਰਕ ਰਾਸ਼ਿ ਵਿੱਚ ਆਉਣ ਤੋਂ ਗੋਦਾਵਰੀ (ਨਾਸਿਕ) ਪੁਰ ਕੁੰਭਪਰਵ ਹੋਇਆ ਕਰਦਾ ਹੈ.
(ਸ) ਸੂਰਜ, ਚੰਦ੍ਰਮਾ ਅਤੇ ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਮਾਵਸ੍ਯਾ ਨੂੰ ਆਉਣ ਤੋਂ ਧਾਰਾ (ਉੱਜੈਨ) ਦਾ ਕੁੰਭ ਹੁੰਦਾ ਹੈ. ਦੇਖੋ- ਕੁੰਭਿ 2. “ਕੁੰਭਿ ਜੌ ਕੇਦਾਰ ਨ੍ਹਾਈਐ.” (ਰਾਮ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits