Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṯ. 1. ਜਾਂਦਾ, ਗੁਜ਼ਰਦਾ, ਲੰਘਾਂ। 2. ਜਾਂਦਾ (ਸਹਾਇਕ ਕਿਰਿਆ)। 3. ਗਮਨ ਕਰਨ, ਜਾਣ। 4. ਦੂਰ ਹੁੰਦਾ, ਮਿਟਦਾ। 1. passing, going. 2. auxiliary verb. 3. going, departing. 4. fleeing, wiped out.
ਉਦਾਹਰਨਾ:
1. ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ Raga Aaasaa 5, 4, 1:2 (P: 12).
ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥ (ਅਗਰਸਰ ਹੁੰਦੇ/ਜਾਂਦੇ ਨੂੰ ਮੋੜ ਲਿਆ). Raga Gaurhee 5, 121, 2:1 (P: 204).
ਜਿਹ ਮਾਰਗਿ ਇਹੁ ਜਾਤ ਇਕੇਲਾ ॥ Raga Gaurhee 5, Sukhmanee 2, 2:7 (P: 264).
ਸੋ ਜਨੁ ਪਰ ਘਰ ਜਾਤ ਨ ਸੋਹੀ ॥ Raga Gaurhee, Kabir, Asatpadee 38, 1:2 (P: 330).
ਕਮਲਾ ਭ੍ਰਮਿ ਭੀਤਿ ਕਮਲਾ ਭ੍ਰਮਿ ਭੀਤਿ ਹੇ ਤੀਖਣ ਮਦ ਬਿਪਰੀਤ ਹੇ ਅਵਧ ਅਕਾਰਥ ਜਾਤ ॥ Raga Aaasaa 5, Chhant 14, 1:1 (P: 461).
2. ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥ Raga Gaurhee 4, 59, 3:2 (P: 171).
ਸਾਧਸੰਗਿ ਮਿਟਿ ਜਾਤ ਬਿਕਾਰ ॥ Raga Gaurhee 5, 161, 3:1 (P: 198).
ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਕਹਿਓ ਰੀ ॥ Raga Aaasaa 5, 51, 2:2 (P: 384).
3. ਆਵਤ ਜਾਤ ਜੋਨੀ ਦੁਖ ਖੀਨਾ ॥ Raga Gaurhee 5, 124, 1:2 (P: 190).
ਆਵਤ ਜਾਤ ਨਰਕ ਅਵਤਾਰ ॥ (ਭਾਵ ਮਰਨ). Raga Gaurhee 5, Thitee, 13:2 (P: 299).
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥ (ਜਾਂਦਾ). Raga Bihaagarhaa 4, Vaar 6, Salok, 3, 2:2 (P: 550).
4. ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥ Raga Bilaaval 5, 94, 1:2 (P: 821).

SGGS Gurmukhi-English Dictionary
[1. Sk. n.] 1. caste, high caste. 2. sort, kind. 3. product. 4. creation
SGGS Gurmukhi-English Data provided by Harjinder Singh Gill, Santa Monica, CA, USA.

English Translation
n.f. individual self, individuality, person; species; caste, sub caste, class, social class, brotherhood, community, race, ethnic denomination, also ਜ਼ਾਤ.

Mahan Kosh Encyclopedia

ਨਾਮ/n. ਘੜੇ ਦੀ ਗਰਦਨ ਦੇ ਬਾਲ. ਅਯਾਲ. “ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ.” (ਗੁਪ੍ਰਸੂ) 2. ਸੰ. ਨਾਮ/n. ਜਨਮ। 3. ਪੁਤ੍ਰ। 4. ਵਿ. ਜਨਮਿਆ ਹੋਇਆ. ਪੈਦਾ ਹੋਇਆ। 5. ਕ੍ਰਿ.ਵਿ. ਜਾਂਦਾ. ਗੁਜ਼ਰਦਾ. “ਜਾਤ ਅਕਾਰਥ ਜਨਮ ਪਦਾਰਥ.” (ਧਨਾ ਮਃ ੫) 6. ਜਾਣਵੇਲੇ. “ਆਵਤ ਸੰਗ ਨ ਜਾਤ ਸੰਗਾਤੀ.” (ਭੈਰ ਕਬੀਰ) 7. ਸੰ. ਯਾਤ. ਵਿ. ਗੁਜ਼ਰਿਆ. ਮੋਇਆ. “ਜਾਤ ਜਾਇ ਦਿਜਬਾਲਕ ਦੈਹੋਂ.” (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। 8. ਸੰ. ਗ੍ਯਾਤ. ਜਾਣਿਆ ਹੋਇਆ। 9. ਅ਼. [ذات] ਜ਼ਾਤ. ਕਿਸੇ ਵਸ੍ਤੂ ਦੀ ਅਸਲਿਯਤ (ਅਸਲੀਅਤ). ਹਕ਼ੀਕ਼ਤ। 10. ਜਾਨ. ਰੂਹ਼। 11. ਜਾਤਿ. ਕੁਲ ਗੋਤ੍ਰ ਆਦਿ ਭੇਦ। 12. ਸ਼ਖ਼ਸੀਯਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits