Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pur(u). 1. ਭਰਿਆ ਹੋਇਆ, ਪੂਰਾ ਮੁਕੰਮਲ। 2. ਪੂਰਨ ਕਰਕੇ। 1. full, complete young. 2. fully, completely, brimful. ਉਦਾਹਰਨਾ: 1. ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕਾ ਬੋਢੇਪਾ ਆਵੈ ॥ Raga Maajh 1, Vaar 1, Salok, 1, 3:2 (P: 138). 2. ਤੂੰ ਪੁਰੁ ਸਾਗਰੁ ਮਾਣਕ ਹੀਰੁ ॥ Raga Aaasaa 1, Asatpadee 3, 5:1 (P: 412). ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥ Raga Maajh 1, Vaar 4, Salok, 1, 1:3 (P: 139).
|
SGGS Gurmukhi-English Dictionary |
[Per. adj.] Full, complete
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪੁਰ 11. “ਚਾਲੀਸੀ ਪੁਰੁ ਹੋਇ.” (ਮਃ ੧ ਵਾਰ ਮਾਝ) 2. ਦੇਖੋ- ਪੁਰ 10. “ਤੂ ਪੁਰੁ ਸਾਗਰ ਮਾਣਕ ਹੀਰ.” (ਆਸਾ ਅ: ਮਃ ੧) 3. ਸੰ. ਦੇਵਲੋਕ। 4. ਸ਼ਰੀਰ. ਦੇਹ। 5. ਫੁੱਲ ਦਾ ਪਰਾਗ। 6. ਚੰਦ੍ਰਵੰਸ਼ੀ ਰਾਜਾ, ਜੋ ਸ਼ਰਮਿਸ਼੍ਠਾ ਦੇ ਉਦਰ ਤੋਂ ਯਯਾਤਿ ਦਾ ਪੁਤ੍ਰ ਸੀ. ਇਹ ਪਿਤਾ ਦਾ ਵਡਾ ਭਗਤ ਅਤੇ ਪ੍ਰਤਾਪੀ ਰਾਜਾ ਹੋਇਆ ਹੈ. ਇਸੇ ਦੀ ਵੰਸ਼ ਵਿੱਚ ਕੁਰੁ ਹੋਇਆ, ਜਿਸ ਤੋਂ ਕੌਰਵ ਵੰਸ਼ ਚੱਲਿਆ। 7. ਜੇਹਲਮ ਅਤੇ ਚਨਾਬ ਦੇ ਮੱਧ ਦੇ ਇਲਾਕੇ ਦਾ ਇੱਕ ਰਾਜਾ, ਜੋ ਸਨ B. C. ੩੨੬ ਵਿੱਚ ਸਿੰਕਦਰ ਨਾਲ ਜੇਹਲਮ ਪਾਸ ਲੜਿਆ ਅਤੇ ਹਾਰ ਖਾਧੀ. ਇਸ ਨੂੰ ਯੂਨਾਨੀ ਇਤਿਹਾਸਕਾਰਾਂ ਨੇ Porus ਲਿਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|