Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baᴺḏẖ. 1. ਬੰਧਨ। 2. ਰੋਕ, ਰੁਕਾਵਟ, ਵਿਘਨ। 3. ਬੰਧਨਾ ਵਿਚ, ਬੱਝਾ ਹੋਇਆ। 4. ਸਬੰਧੀ। 5. ਬੱਝਾ, ਗ੍ਰਸਿਆ। 6. ਬੰਨ੍ਹ। 1. bondage, fitters, entanglement. 2. check. 3. bound, entangled. 4. relation. 5. bound, entangled. 6. bound.
ਉਦਾਹਰਨਾ:
1. ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥ Raga Gaurhee 5, 159, 2:1 (P: 214).
ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥ (ਭਾਵ ਉਲਝਨਾ). Raga Todee 5, 23, 1:2 (P: 716).
2. ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ Raga Gaurhee 5, Baavan Akhree, 30ਸ:1 (P: 256).
3. ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥ Raga Gaurhee 5, Sukhmanee 21, 2:2 (P: 291).
ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥ Raga Bilaaval 3, 1, 2:2;3 (P: 796).
ਉਦਾਹਰਨ:
ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥ (ਬਝਾ ਭਾਵ ਖਿਚਿਆ ਹੋਇਆ). Raga Saarang, Naamdev, 3, 1:1 (P: 1253).
4. ਬੰਦਕ ਹੋਇ ਬੰਧ ਸੁਧਿ ਲਹੈ ॥ Raga Gaurhee, Kabir, Baavan Akhree, 29:4 (P: 342).
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ Raga Tilang 9, 2, 1:1 (P: 726).
5. ਰੋਗ ਬੰਧ ਰਹਨੁ ਰਤੀ ਨ ਪਾਵੈ ॥ Raga Bhairo 5, 20, 3:3 (P: 1141).
ਅੰਧ ਬਿਉਹਾਰ ਬੰਧ ਮਨ ਧਾਵੈ ॥ Raga Bhairo 5, 28, 2:3 (P: 1143).
6. ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥ Raga Saarang 5, 9, 2:1 (P: 1205).

English Translation
n.m. stoppage, closure; general strike.

Mahan Kosh Encyclopedia

ਸੰ. बन्ध्. ਧਾ. ਬੰਨ੍ਹਣਾ, ਜੋੜਨਾ, ਮਿਲਾਉਣਾ। 2. ਨਾਮ/n. ਬੰਧਨ. “ਮਾਇਆਬੰਧ ਕਾਟੇ ਕਿਰਪਾਨਿਧਿ.” (ਦੇਵ ਮਃ ੫) 3. ਪਾਣੀ ਦਾ ਬੰਧ. ਬੰਧਾ. “ਬੰਧ ਜਿ ਬਾਰੂ ਬਾਰੀ ਜੈਸੇ.” (ਗੁਪ੍ਰਸੂ) ਪਾਣੀ ਅੱਗੇ ਬਾਲੂ (ਰੇਤੇ) ਦਾ ਬੰਨ੍ਹ ਨਹੀਂ ਠਹਿਰਦਾ। 4. ਸੰ. बद्घ- ਬੱਧ. ਵਿ. ਬੰਨ੍ਹਿਆ ਹੋਇਆ. “ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ.” (ਵਡ ਮਃ ੩) 5. ਨਾਮ/n. ਰੁਕਾਵਟ. ਵਿਘਨ. “ਢਾਹਨ ਲਾਗੈ ਧਰਮਰਾਇ, ਕਿਨਹਿ ਨ ਘਾਲਿਓ ਬੰਧ.” (ਬਾਵਨ) 6. ਦੇਖੋ- ਬੰਧੁ 6. “ਭਾਈ ਬੰਧ ਕੁਟੰਬ ਸਹੇਰਾ.” (ਸੂਹੀ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits