Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maᴺne. 1. ਮੰਨਨ ਕਰਨ ਵਾਲਾ। 2. ਮਨਨ ਕਰੇ, ਪਰਵਾਨ ਕਰੇ, ਵਿਸ਼ਵਾਸ ਲਿਆਵੇ। 3. ਪਤੀਜੇ, ਖੁਸ਼ ਹੋਵੇ। 1. one who obeys/accepts. 2. obey, accept. 3. pleased.
ਉਦਾਹਰਨਾ:
1. ਮੰਨੇ ਕੀ ਗਤਿ ਕਹੀ ਨ ਜਾਇ ॥ Japujee, Guru Nanak Dev, 12:1 (P: 3).
2. ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥ Raga Sireeraag 4, 69, 2:2 (P: 41).
ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ (ਮਾਨਤਾ ਦੇਣ, ਪ੍ਰਵਾਨ ਕਰੇ). Raga Aaasaa 5, 108, 3:1 (P: 398).
ਸਭੁ ਕੋ ਤਿਸੁ ਮੰਨੇ ਹਾਂ ॥ (ਭਾਵ ਆਦਰ ਕਰਦਾ ਹੈ). Raga Aaasaa 5, 160, 2:4 (P: 410).
ਜਿ ਸਤਿਗੁਰ ਨੋ ਮਿਲਿ ਮੰਨੇ ਸੁਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ (ਸ਼ਰਧਾ ਲਿਆਵੇ). Raga Bilaaval 4, Vaar 10:4 (P: 853).
3. ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ Raga Gaurhee 4, Vaar 25:1 (P: 314).
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥ (ਖੁਸ਼ ਹੋਵੇ, ਪਤੀਜੇ). Raga Aaasaa 4, Chhant 16, 3:3 (P: 449).

Mahan Kosh Encyclopedia

ਦੇਖੋ- ਮੰਨਣਾ। 2. ਅ਼. [منع] ਮਨਅ਼. “ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੇ.” (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits