Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rāsī. 1. ਪੂੰਜੀ, ਸਰਮਾਇਆ। 2. ਠੀਕ ਹੋ ਜਾਣ, ਵਸ ਵਿਚ ਆ ਜਾਣ। 3. ਰਸੀ ਹੋਈ। 1. capital, stock. 2. control;adjusted. 3. enjoyable. ਉਦਾਹਰਨਾ: 1. ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ Raga Sireeraag 1, Asatpadee 6, 2:1 (P: 56). ਉਦਾਹਰਨ: ਜਹ ਦੇਖਉ ਤਤ ਦੁਖ ਕੀ ਰਾਸੀ ॥ (ਸਮਾਨ, ਪੂੰਜੀ). Raga Jaitsaree Ravidas, 1, 3:1 (P: 710). 2. ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥ Raga Aaasaa 1, 25, 1:2 (P: 356). ਉਦਾਹਰਨ: ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ (ਸਫਲ, ਪੂਰਾ). Raga Soohee 5, Chhant 7, 3:2 (P: 781). 3. ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥ Raga Maaroo 3, Solhaa 5, 6:3 (P: 1048).
|
Mahan Kosh Encyclopedia |
ਦੇਖੋ- ਰਾਸਿ। 2. ਮੇਸ਼ ਵ੍ਰਿਸ਼ ਆਦਿ ਬਾਰਾਂ ਰਾਸ਼ਿ. “ਕੇਤੇ ਸਸਿ ਰਾਸੀ, ਕੇਤੇ ਸੂਰਜ ਪ੍ਰਕਾਸੀ.” (ਅਕਾਲ) 3. ਮੂਲਧਨ. “ਵਿਣੁ ਰਾਸੀ ਵਾਪਾਰੀਆ.” (ਸ੍ਰੀ ਅ: ਮਃ ੧) 4. ਵਿ. ਰਾਸ੍ਤ ਕਰਨ ਵਾਲਾ. ਜੋ ਇੰਦ੍ਰੀਆਂ ਨੂੰ ਟੇਢੇ ਰਾਹ ਨਹੀਂ ਜਾਣ ਦਿੰਦਾ. “ਜਾਂ ਪੰਚਰਾਸੀ, ਤਾਂ ਤੀਰਥਿਵਾਸੀ.” (ਆਸਾ ਮਃ ੧) 5. ਰਸਿਕ ਹੋਈ. ਰਸੀ. “ਰਸਨਾ ਹਰਿਰਸਿ ਰਾਸੀ.” (ਮਾਰੂ ਸੋਲਹੇ ਮਃ ੩) 6. ਵਪਾਰ ਦੀ ਸਾਮਗ੍ਰੀ. “ਇਸ ਰਾਸੀ ਕੇ ਵਾਪਾਰੀਏ.” (ਆਸਾ ਅ: ਮਃ ੩) 7. ਰਾਸ਼ੀ. ਪਠਾਨਾਂ ਦੀ ਇੱਕ ਮਿਹਨਤ ਕਰਨ ਵਾਲੀ ਜਾਤਿ, ਇਸੇ ਤੋਂ ਰਾਸ਼ਾ ਸ਼ਬਦ ਹੈ। 8. ਅ਼. [راشی] ਰਿਸ਼ਵਤ (ਵੱਢੀ) ਖਾਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|