Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Samāḏẖ(i). ਧਿਆਨ ਦੀ ਲੀਨਤਾ, ਸਮਾਧੀ। trance, celestial repose.
ਉਦਾਹਰਨ:
ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ Raga Sireeraag 3, Asatpadee 21, 5:1 (P: 67).

Mahan Kosh Encyclopedia

ਸੰ. ਨਾਮ/n. ਸਮ੍‌-ਆ-ਧੀ. ਚੰਗੀ ਤਰਾਂ ਚਿੱਤ ਦੇ ਠਹਿਰਾਉਣ ਦੀ ਕ੍ਰਿਯਾ। 2. ਅੰਤਹਕਰਣ ਦਾ ਧ੍ਯੇਯ ਵਿੱਚ ਲਿਵਲੀਨ ਹੋਣਾ. “ਸਹਜ ਸਾਲਾਹੀ ਸਦਾ ਸਦਾ ਸਹਜ ਸਮਾਧਿ ਲਗਾਇ.” (ਸ੍ਰੀ ਅ: ਮਃ ੩) 3. ਇੱਕ ਵੈਸ਼੍ਯ, ਜੋ ਸੁਰਥ ਰਾਜਾ ਦਾ ਸਾਥੀ ਦੁਰਗਾਭਗਤ ਸੀ. “ਸਮੇਤ ਸਮਾਧਿ ਸਮਾਧਿ ਲਗਾਈ.” (ਚੰਡੀ ੧) ਦੇਖੋ- ਸੁਰਥ ੪। 4. ਇੱਕ ਸ਼ਬਦਾਲੰਕਾਰ. ਹੋਰ ਕਾਰਣਾਂ ਦੇ ਸੰਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋਜਾਣਾ “ਸਮਾਧਿ” ਅਲੰਕਾਰ ਦਾ ਰੂਪ ਹੈ. ਉਦਾਹਰਣ-
ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,
ਮਹਾ ਸਿੰਘ ਅਰ ਭਾਗ ਕੌਰ ਸੰਗ ਸਿੰਘ ਪਹੂਚੇ ਆਨ,
ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,
ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ.
ਸਿੰਘਾਂ ਦਾ ਅਚਾਨਕ ਪਹੁਚਣਾ ਅਤੇ ਪਾਨੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿੱਚ ਸਹਾਇਕ ਹੋਏ। 5. ਮੁਰਦੇ ਦੀ ਭਸਮ ਅਥਵਾ- ਸ਼ਰੀਰ ਉੱਪਰ ਬਣਾਇਆ ਮਠ. ਛਤਰੀ. “ਅਬ ਲਗ ਜਹਿਂ ਸਮਾਧਿ ਤਿਸ ਕੇਰੀ। ਚਲੈ ਦੇਗ ਦਿਨ ਹੋਤ ਬਡੇਰੀ.” (ਗੁਪ੍ਰਸੂ) 6. ਨਿਦ੍ਰਾ. ਨੀਂਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits