Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarsā. ਖਿੜਿਆ, ਅਨੰਦ ਪ੍ਰਸੰਨ ਹੋਇਆ। gladened, bloomed, became happy.
ਉਦਾਹਰਨ:
ਨਾਮੋ ਨਾਮੁ ਸੁਣੀ ਮਨੁ ਸਰਸਾ ॥ Raga Aaasaa 4, 60, 2:1 (P: 367).

SGGS Gurmukhi-English Dictionary
[v.] (from Sarasa) be happy, delighted
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. satisfied, pleased. n.f. name of stream in the Punjab. n.m. name of a town in Haryana.

Mahan Kosh Encyclopedia

ਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰੁਦ੍ਵਾਰਾ ਹੈ, ਅਤੇ ਦਸ਼ਮੇਸ਼ ਜੀ ਦਾ ਇੱਕ ਪ੍ਰਸਿੱਧ ਅਸਥਾਨ ਹੈ, ਜਿੱਥੇ ਮਾਲਵੇ ਤੋਂ ਦੱਖਣ ਨੂੰ ਜਾਂਦੇ ਵਿਰਾਜੇ ਹਨ. ਨਾਭਾਪਤੀ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨੇ ਬਹੁਤ ਰੁਪਯਾ ਖਰਚਕੇ ਇਸ ਥਾਂ ਸੁੰਦਰ ਮੰਦਿਰ ਬਣਵਾਇਆ ਹੈ. ਗੁਰੁਦ੍ਵਾਰੇ ਨੂੰ ੩੨੫) ਰੁਪਯੇ ਪਟਿਆਲੇ ਤੋਂ ਅਤੇ ੨੬) ਰੁਪਯੇ ਨਾਭੇ ਤੋਂ ਸਾਲਾਨਾ ਮਿਲਦੇ ਹਨ. ਕਈ ਪਿੰਡਾਂ ਵਿੱਚ ਪ੍ਰੇਮੀਆਂ ਦੀ ਅਰਪਨ ਕੀਤੀ ਬਾਰਾਨੀ ਜ਼ਮੀਨ ਭੀ ਹੈ. ਸਰਸਾ ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਵਲੇ ਦੀ ਰਿਵਾੜੀ ਫ਼ਾਜ਼ਿਲਕਾ ਲੈਨ ਦਾ ਸਟੇਸ਼ਨ ਹੈ। 2. ਇੱਕ ਪਾਣੀ ਦਾ ਨਾਲਾ, ਜੋ ਆਨੰਦਪੁਰ ਅਤੇ ਚਮਕੌਰ ਦੇ ਵਿੱਚ ਹੈ. ਜਦ ਦਸ਼ਮੇਸ਼ ਆਨੰਦਪੁਰ ਛੱਡਕੇ ਚਮਕੌਰ ਨੂੰ ਗਏ ਹਨ, ਤਦ ਇਸ ਨਾਲੇ ਵਿੱਚ ਬਹੁਤ ਸਿੱਖ ਰੁੜ੍ਹ ਗਏ ਅਤੇ ਜੰਗ ਦਾ ਬਹੁਤ ਸਾਮਾਨ ਵਹਿ ਗਿਆ. ਸਿੱਖਾਂ ਵਿੱਚ ਇਸ ਦਾ ਨਾਉਂ “ਗੁਰੁਮਾਰਿਆ” ਪ੍ਰਸਿੱਧ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits