Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

Kancẖan kā▫i▫ā joṯ anūp.   Ŧaribẖavaṇ ḏevā sagal sarūp.   Mai so ḏẖan palai sācẖ akẖūt. ||4||  

His body becomes gold by God's incomparable light.   He beholds Lord's beauty in all the three worlds.   That true and inexhaustible wealth is, now in my lap.  

ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,   ਅਤੇ ਉਹ ਸਾਰਿਆਂ ਤਿੰਨਾਂ ਜਹਾਨਾਂ ਅੰਦਰ ਸੁਆਮੀ ਦੀ ਸੁੰਦਰਤਾ ਨੂੰ ਵੇਖ ਲੈਦਾ ਹੈ।   ਉਹ ਸੱਚੀ ਅਤੇ ਅਮੁੱਕ ਦੌਲਤ ਹੁਣ ਮੇਰੀ ਝੋਲੀ ਵਿੱਚ ਹੈ।  

ਤਿਸਕੀ ਕਾਇਆ ਕੰਚਨ ਰੂਪ ਭਾਵ ਸੁਧੁ ਹੈ ਅਰੁ ਤਿਸਨੇ ਅਨੂਪਮ ਜੋਤਿ ਕੋ ਜਾਨਾ ਹੈ ਓਹ ਤ੍ਰਿਲੋਕੀ ਕਾ ਪ੍ਰਕਾਸ਼ਕ ਹੈ ਔਰ ਸਰਬ ਸਰੂਪ ਆਪ ਹੀ ਹੈ ਔਰ ਮੇਰੇ ਭੀ ਸੋਇ ਜੋਤਿ ਰੂਪ ਅਖੁਟ ਧਨ ਪਲੇ ਮੇਂ ਹੈ॥੪॥


Pancẖ ṯīn nav cẖār samāvai.   Ḏẖaraṇ gagan kal ḏẖār rahāvai.   Bāhar jāṯa▫o ulat parāvai. ||5||  

The Lord pervades in the five elements, three worlds, nine regions and the four directions.   Exercising His power, He is supporting the earth and the sky.   The Lord brings back the outgoing mind.  

ਪ੍ਰਭੂ ਪੰਜਾ ਤੱਤਾ, ਤਿੰਨਾਂ ਲੋਕਾਂ, ਨਵਾਂ-ਖੰਡਾਂ, ਅਤੇ ਚਾਰੇ ਹੀ ਦਿਸ਼ਾਂ ਅੰਦਰ ਰਮਿਆ ਹੋਇਆ ਹੈ।   ਆਪਣੀ ਸੱਤਿਆਂ ਵਰਤ ਕੇ ਉਹ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।   ਸੁਆਮੀ ਬਾਹਰ ਜਾਂਦੇ ਹੋਏ ਮਨ ਨੂੰ ਮੌੜ ਲਿਆਉਂਦਾ ਹੈ।  

ਕਾਮਾਦਿ ਪੰਚ ਬਿਕਾਰ ਤੀਨ ਗੁਨ ਨਾਵਾਂ ਗੋਲਕ ਚਾਰ ਰਾਗ ਦ੍ਵੈਸ ਹਰਖ ਸੋਗੁ ਇਨ ਸਭਨੋ ਕੋ (ਸਮਾਵੈ) ਅਭਾਵ ਕਰੈ ਭਾਵ ਇਨ ਸਭ ਕਾ ਨਿਰੋਧ ਕਰੇ ਵਾ ਪੰਚ ਸੂਖਮ ਭੂਤ ਤੀਨੋ ਲੋਕ ਨਵ ਖੰਡ ਚਾਰ ਦਿਸਾ ਇਨ ਮੈਂ ਸਮਾਯਾ ਜਾਨੇ ਪ੍ਰਿਥ੍ਵੀ ਅਕਾਸ ਜੋ ਅਪਨੀ ਸੱਤਾ ਕਰ ਧਾਰਨ ਕਰ ਰਹਾ ਹੈ ਬਾਹਰ ਜਾਤਾ ਜੋ ਮਨ ਹੈ ਤਿਸ ਕੋ ਬਾਹਜ ਮੁਖਤਾ ਤੇ ਉਲਟਾਇ ਕਰ ਤਿਸਮੇਂ ਪਰਾਵੈ ਭਾਵ ਜੋੜੈ॥੫॥


Mūrakẖ ho▫e na ākẖī sūjẖai.   Jihvā ras nahī kahi▫ā būjẖai.   Bikẖ kā māṯā jag si▫o lūjẖai. ||6||  

whoever is a fool sees not with his (mind's) eyes.   His language gives not pleasure and he understands not what is told to him.   Intoxicated with vice, he quarrels with the world.  

ਜਿਹੜਾ ਮੂੜ੍ਹ ਹੈ ਉਹ ਆਪਣੀਆਂ (ਅੰਦਰਲੀਆਂ) ਅੱਖਾਂ ਨਾਲ ਵੇਖਦਾ ਨਹੀਂ।   ਉਸ ਦੀ ਬੋਲੀ ਖੁਸ਼ੀ ਨਹੀਂ ਦਿੰਦੀ ਅਤੇ ਜੋ ਕੁੱਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਨਹੀਂ ਸਮਝਦਾ।   ਪਾਪ ਨਾਲ ਨੱਸ਼ਈ ਹੋਇਆ ਹੋਇਆ, ਉਹ ਜਹਾਨ ਨਾਲ ਲੜਦਾ ਹੈ।  

ਜੋ ਮੂਰਖ ਹੋਤਾ ਹੈ ਤਿਸ ਕੋ ਗੁਰੋਂ ਕੀ ਕਹੀ ਹੂਈ ਸੀਖ੍ਯਾ ਨਹੀਂ ਸੂਝਤੀ ਹੈ ਨ ਤੋ ਤਿਸ ਕੀ ਰਸਨਾ ਕੋ ਨਾਮ ਕਾ ਰਸੁ ਹੈ ਅਰ ਨ ਗੁਰੋਂ ਕਾ ਕਹਾ ਹੂਆ ਸਮਝਤਾ ਹੈ (ਬਿਖੁ) ਬਿਖ੍ਯੋਂ ਮੇਂ ਮਸਤ ਹੂਆ ਸੰਸਾਰ ਮੈਂ (ਲੂਝੈ) ਝਗੜਤਾ ਹੈ॥੬॥


Ūṯam sangaṯ ūṯam hovai.   Guṇ ka▫o ḏẖāvai avgaṇ ḏẖovai.   Bin gur seve sahj na hovai. ||7||  

With good association, the man becomes good.   He runs after virtues and washes off his sins.   Without serving the Guru, poise is not obtained.  

ਸ਼੍ਰੇਸ਼ਟ ਸੁਹਬਤ ਨਾਲ ਆਦਮੀ ਸ਼੍ਰੇਸ਼ਟ ਹੋ ਜਾਂਦਾ ਹੈ।   ਉਹ ਨੇਕੀਆਂ ਮਗਰ ਦੌੜਦਾ ਹੈ ਤੇ ਆਪਣੀਆਂ ਬਦੀਆਂ ਨੂੰ ਧੌ ਸੁੱਟਦਾ ਹੈ।   ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ।  

ਜੋ ਉਤਮੋਂ ਕੀ ਸੰਗਤਿ ਕਰਤੇ ਹੈਂ ਸੋ ਉਤਮ ਹੋ ਜਾਤੇ ਹੈਂ ਗੁਣੋਂ ਕੇ ਗ੍ਰਹਣ ਕਰਨੇ ਕੋ ਦੌੜਤੇ ਹੈਂ ਔਗੁਨੋਂ ਕੋ ਧੋਤੇ ਹੈਂ ਪਰੰਤੂ ਗੁਰੋਂ ਕੀ ਸੇਵਾ ਬਿਨ (ਸਹਜੁ) ਗ੍ਯਾਨ ਨਹੀਂ ਹੋਤਾ ਹੈ॥੭॥


Hīrā nām javehar lāl.   Man moṯī hai ṯis kā māl.   Nānak parkẖai naḏar nihāl. ||8||5||  

Lord's Name is the diamond jewel and ruby.   The mind-pearl is that Lord's wealth.   Nanak, the Lord assays the man and makes him happy with a glance.  

ਸਾਈਂ ਦਾ ਨਾਮ ਮਾਣਕ ਮਣੀ ਤੇ ਰਤਨ ਹੈ।   ਹਿਰਦਾ ਮੋਤੀ ਉਸ ਸੁਆਨੀ ਦੀ ਦੋਲਤ ਹੈ।   ਨਾਨਕ, ਸਾਹਿਬ ਬੰਦੇ ਦੀ ਨਿਰਖ ਕਰਦਾ ਹੈ ਅਤੇ ਇਕ ਦ੍ਰਿਸ਼ਟ ਨਾਲ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ।  

(ਹੀਰਾ) ਰਤਨ ਰੂਪ ਜੋ ਅਮੋਲਕ ਨਾਮ ਹੈ (ਜਵੇਹਰ) ਸਾਖ੍ਯਾਤਕਾਰ (ਲਾਲੁ) ਪ੍ਰੇਮ (ਮਨੁ) ਮਣੀਆ ਕਰਣਾ ਮੈਤ੍ਰੀ ਮੁਦਿਤਾ ਉਪੇਖ੍ਯਾ ਮੋਤੀ ਬੈਰਾਗ ਉਸ ਪੁਰਸ ਕੀ ਯਹ ਮਾਲੁ ਭਾਵ ਦੈਵੀ ਵਿਭੂਤੀ ਹੋਤੀ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਜੋ ਗ੍ਯਾਨ ਦ੍ਰਿਸ੍ਟੀ ਕਰ ਸਰਬੱਤ੍ਰ ਬ੍ਰਹਮੁ ਰੂਪ ਦੇਖਤਾ ਹੈ ਅਰੁ ਸੋਈ ਨਿਹਾਲ ਦੁਖ ਸੇ ਰਹਿਤ ਭਾਵ ਕ੍ਰਿਤ ਕ੍ਰਿਤ੍ਯ ਹੋਤਾ ਹੈ॥੮॥੫॥


Āsā mėhlā 1.  

Asa 1st Guru.  

ਆਸਾ ਪਹਿਲੀ ਪਾਤਸ਼ਾਹੀ।  

ਗੁਰਮੁਖੋਂ ਔਰ ਮਨਮੁਖੋਂ ਕੀ ਧਾਰਨਾ ਦਿਖਾਉਤੇ ਹੈਂ॥


Gurmukẖ gi▫ān ḏẖi▫ān man mān.   Gurmukẖ mahlī mahal pacẖẖān.   Gurmukẖ suraṯ sabaḏ nīsān. ||1||  

Through the Guru, divine knowledge, concentration and mind's satiation are attained.   Through the Guru, the Master's mansion is recognised.   Through the Guru, God's Name become manifest in man's mind.  

ਗੁਰਾਂ ਦੇ ਰਾਹੀਂ ਬ੍ਰਹਿਮ-ਬੋਧ, ਇਕਾਗ੍ਰਤਾ ਅਤੇ ਚਿੱਤ ਦੀ ਸੰਤੁਸ਼ਟਤਾ ਪਰਾਪਤ ਹੁੰਦੇ ਹਨ।   ਗੁਰਾਂ ਦੇ ਰਾਹੀਂ ਮਾਲਕ ਦਾ ਮੰਦਰ ਸਿਆਣਿਆਂ ਜਾਂਦਾ ਹੈ।   ਗੁਰਾਂ ਦੇ ਰਾਹੀਂ ਰੱਬ ਦਾ ਨਾਮ ਮਨੁੱਖ ਦੇ ਮਨ ਵਿੱਚ ਪਰਗਟ ਹੋ ਜਾਂਦਾ ਹੈ।  

ਗੁਰਮੁਖੋਂ ਕਾ ਮਨ ਗਿਆਨ ਧ੍ਯਾਨ ਕਰਕੇ ਵਾਹਗੁਰੂ ਮੇਂ ਮਾਨਾ ਹੂਆ ਹੈ ਗੁਰਮੁਖੋਂ ਨੇ (ਮਹਲੀ) ਅਕਾਲ ਪੁਰਖ ਕੇ (ਮਹਲੁ) ਸ੍ਵਰੂਪ ਕੋ ਪਛਾਨਾ ਹੈ ਗੁਰਮੁਖ (ਸੁਰਤਿ) ਗ੍ਯਾਤ ਕਰ (ਸਬਦੁ) ਬ੍ਰਹਮ ਕੋ (ਨੀਸਾਨੁ) ਪ੍ਰਗਟ ਦੇਖਤੇ ਹੈਂ॥੧॥


Aise parem bẖagaṯ vīcẖārī.   Gurmukẖ sācẖā nām murārī. ||1|| rahā▫o.  

This is how the Lord's devotional worship is deliberated upon.   Through the Guru, the True Name of God, the enemy of pride, is obtained. Pause.  

ਇਸ ਤਰ੍ਹਾਂ ਪ੍ਰਭੂ ਦੀ ਅਨੁਰਾਗੀ ਸੇਵਾ ਸਾਧੀ ਜਾਂ ਚਿੰਤਨ ਕੀਤੀ ਜਾਂਦੀ ਹੈ।   ਗੁਰਾਂ ਦੇ ਰਾਹੀਂ, ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸੱਚਾ ਨਾਮ ਪਾਇਆ ਜਾਂਦਾ ਹੈ। ਠਹਿਰਾਉ।  

ਜਿਨੋਂ ਗੁਰਮੁਖੋਂ ਨੇ ਮੁਰਾਰੀ ਕਾ ਸਚਾ ਨਾਮ ਜਪਾ ਹੈ ਐਸੇ ਪ੍ਰੇਮਾ ਭਗਤੀ ਕੇ ਕਰਨੇ ਵਾਲੇ ਬੀਚਾਰਵਾਨ ਵਿਰਲੇ ਹੈਂ॥


Ahinis nirmal thān suthān.   Ŧīn bẖavan nihkeval gi▫ān.   Sācẖe gur ṯe hukam pacẖẖān. ||2||  

The man, day and night, remains pure and abides in a exalted place.   He acquires the true knowledge of the three worlds.   Through the True Guru, Lord's fiat is recognised.  

ਆਦਮੀ ਦਿਨ ਰਾਤ ਪਵਿੱਤ੍ਰ ਰਹਿੰਦਾ ਹੈ ਅਤੇ ਸ਼ੇਸ਼ਟ ਜਗ੍ਹਾਂ ਅੰਦਰ ਵਸਦਾ ਹੈ।   ਉਸ ਨੂੰ ਤਿੰਨਾਂ ਜਹਾਨਾਂ ਦੀ ਯਥਾਰਥ ਗਿਆਤ ਹੋ ਜਾਂਦੀ ਹੈ।   ਸੱਚੇ ਗੁਰਾਂ ਦੇ ਰਾਹੀਂ ਸਾਈਂ ਦਾ ਫੁਰਮਾਨ ਸਿਆਣਿਆ ਜਾਂਦਾ ਹੈ।  

ਗੁਰਮੁਖੋਂ ਨੇ ਰਾਤ ਦਿਨ ਮਨ ਕੀ ਇਸਥਤੀ (ਸੁਥਾਨੁ) ਸੁੰਦਰ (ਥਾਨਿ) ਸਤਸੰਗਤ ਮੇਂ ਕਰੀ ਹੈ ਤਿਨ ਕੇ ਤੀਨ ਲੋਕ ਮੇਂ (ਨਿਹਕੇਵਲ) ਸੁਖ ਸਰੂਪ ਕਾ ਗਿਆਨ ਹੂਆ ਹੈ ਸਚੇ ਗੁਰੋਂ ਕੇ ਹੁਕਮ ਮਾਨਨੇ ਸੇ ਤਿਨੋਂ ਨੇ ਐਸਾ ਪਛਾਨਾ ਹੈ॥੨॥


Sācẖā harakẖ nāhī ṯis sog.   Amriṯ gi▫ān mahā ras bẖog.   Pancẖ samā▫ī sukẖī sabẖ log. ||3||  

He enjoys true bliss and no woe befalls him.   He relishes the Nectarean gnosis and the supreme essence.   His five evil passions are stilled and he becomes the happiest of all the men.  

ਉਹ ਸੱਚੀ ਖੁਸ਼ੀ ਮਾਣਦਾ ਹੈ ਅਤੇ ਉਸ ਨੂੰ ਕੋਈ ਗ਼ਮੀ ਨਹੀਂ ਵਾਪਰਦੀ।   ਉਹ ਅੰਮ੍ਰਿਤਮਈ ਬ੍ਰਹਿਮ ਵੀਚਾਰ ਅਤੇ ਪਰਮ ਜੌਹਰ ਦਾ ਅਨੰਦ ਲੈਦਾ ਹੈ।   ਉਸ ਦੇ ਪੰਜੇ ਮੰਦੇ-ਵਿਸ਼ੇ ਨਵਿਰਤ ਹੋ ਜਾਂਦੇ ਹਨ ਅਤੇ ਉਹ ਸਾਰਿਆਂ ਇਨਸਾਨਾਂ ਨਾਲੋਂ ਪ੍ਰਸੰਨ ਹੋ ਵੰਞਦਾ ਹੈ।  

ਤਿਨ ਗੁਰਮੁਖੋਂ ਕੋ ਸਚਾ ਆਨੰਦ ਰਹਿਤਾ ਹੈ ਸੋਗ ਕਦੇ ਭੀ ਨਹੀਂ ਹੋਤਾ ਗ੍ਯਾਨ ਕਰਕੇ ਆਨੰਦ ਰੂਪ ਮਹਾ ਅੰਮ੍ਰਿਤ ਰਸ ਕੋ ਭੋਗਤੇ ਹੈਂ ਉਨਕੇ ਪੰਚ ਕਾਮਾਦਿ ਬਿਕਾਰੋਂ ਕੀ ਸਮਾਈ ਹੋ ਗਈ ਭਾਵ ਨਾਸ ਹੋ ਗਏ ਹੈਂ ਇਸੀ ਤੇ ਓਹੁ ਸਭ ਲੋਕੋਂ ਮੈਂ ਸੁਖੀ ਦੇਖੀਤੇ ਹੈਂ॥੩॥


Saglī joṯ ṯerā sabẖ ko▫ī.   Āpe joṛ vicẖẖoṛe so▫ī.   Āpe karṯā kare so ho▫ī. ||4||  

Thy light is contained among all and every one is Thine, O Lord.   He Himself unites and separates.   Whatever the Creator Himself does, that alone happens.  

ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਹਰ ਕੋਈ ਤੈਡਾ ਹੀ ਹੈ, ਹੇ ਸੁਆਮੀ!   ਉਹ ਖੁਦ ਹੀ ਮਿਲਾਉਂਦਾ ਅਤੇ ਵਖਰੇ ਕਰਦਾ ਹੈ।   ਜਿਹੜਾ ਕੁਛ ਭੀ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।  

ਸੋ ਗੁਰਮੁਖਿ ਪਰਮਾਤਮਾ ਆਗੇ ਐਸੇ ਬੇਨਤੀ ਕਰਤੇ ਹੈਂ ਹੇ ਪ੍ਰਭੂ ਸਭ ਮੇਂ ਤੇਰੀ ਜੋਤਿ ਬਿਰਾਜ ਰਹੀ ਹੈ ਅਰ ਸਭ ਕੋਈ ਤੇਰਾ ਹੀ ਦਾਸ ਹੈ ਸੋ ਤੂੰ ਆਪ ਹੀ ਜੋੜਤਾ ਹੈਂ ਆਪ ਹੀ ਵਿਛੋੜਤਾ ਹੈਂ ਹੇ ਕਰਤਾ ਤੂੰ ਜੋ ਆਪ ਕਰਤਾ ਹੈਂ ਸੋਈ ਹੋਤਾ ਹੈ॥੪॥


Dẖāhi usāre hukam samāvai.   Hukmo varṯai jo ṯis bẖāvai.   Gur bin pūrā ko▫e na pāvai. ||5||  

He Himself demolishes and builds and by His order obliterates He.   Whatever Pleases Him, happens under His fiat.   Without the Guru, none attains the Perfect Lord.  

ਉਹ ਖੁਦ ਹੀ ਮਿਸਮਾਰ ਕਰਦਾ ਤੇ ਬਣਾਉਂਦਾ ਹੈ ਅਤੇ ਆਪਣੇ ਫੁਰਮਾਨ ਦੁਆਰਾ ਨਸ਼ਟ ਕਰ ਦਿੰਦਾ ਹੈ ਉਹ।   ਜੋ ਕੁਛ ਉਸ ਨੂੰ ਚੰਗਾ ਲਗਦਾ ਹੈ, ਉਸ ਦੇ ਫੁਰਮਾਨ ਤਾਬੇ ਹੋ ਜਾਂਦਾ ਹੈ।   ਗੁਰਾਂ ਦੇ ਬਾਝੋਂ ਕੋਈ ਭੀ ਪੂਰਨ ਪ੍ਰਭੂ ਨੂੰ ਪ੍ਰਾਪਤ ਨਹੀਂ ਹੁੰਦਾ।  

ਅਪਨੀ ਹੀ ਆਗਿਆ ਕਰ ਢਾਹੁਤਾ ਹੈਂ ਫਿਰ ਆਪ ਹੀ ਜਗਤ ਕੋ ਉਸਾਰਤਾ ਹੈਂ ਆਪ ਹੀ ਜੀਵ ਰੂਪ ਹੋ ਕਰ ਸਭ ਮੇਂ ਸਮਾਉਤਾ ਹੈਂ॥ ਜੋ ਤੇਰੇ ਕੋ ਭਾਉਤਾ ਹੈ ਸੋਈ ਹੁਕਮ ਬਰਤਤਾ ਹੈ ਬਿਨਾਂ ਗੁਰੋਂ ਸੇ ਪੂਰਾ ਪਦ ਕੋਈ ਨਹੀਂ ਪਾਉਤਾ ਹੈ॥੫॥


Bālak biraḏẖ na suraṯ parān.   Bẖar joban būdai abẖimān.   Bin nāvai ki▫ā lahas niḏān. ||6||  

In childhood and old age, the mortal lacks understanding.   In the prime of youth, he is drowned in pride.   Without the Name, what can he, the fool, attain?  

ਬਚਪਨ ਅਤੇ ਬੁਢਾਪੇ ਵਿੱਚ ਜੀਵ ਨੂੰ ਕੋਈ ਸਮਝ ਨਹੀਂ ਹੁੰਦੀ।   ਪੂਰੀ ਜੁਆਨੀ ਅੰਦਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ।   ਨਾਮ ਦੇ ਬਗੈਰ, ਉਹ ਮੂਰਖ ਕੀ ਹਾਸਲ ਕਰ ਸਕਦਾ ਹੈ?  

ਅਬ ਮਨਮੁਖੋਂ ਕਾ ਹਾਲ ਕਹਤੇ ਹੈਂ॥ ਮਨਮੁਖ ਨਾ ਬਾਲ ਅਵਸਥਾ ਮੇਂ (ਸੁਰਤਿ) ਗਿਆਤ ਪਰਾਇਨ ਹੋਤੇ ਹੈਂ ਨਾ ਬ੍ਰਿਧ ਅਵਸਥਾ ਮੇਂ ਔਰ ਨ ਜੋਬਨ ਅਵਸਥਾ ਮੇਂ ਕੇਵਲ ਅਭਿਮਾਨ ਕੇ ਭਰੇ ਹੂਏ ਸੰਸਾਰ ਮੇਂ ਬੂਡਤੇ ਹੈਂ ਬਿਨਾਂ ਨਾਮ ਜਪੇ (ਨਿਦਾਨਿ) ਅੰਤ ਕੋ ਕ੍ਯਾ ਪਾਵੇਂਗੇ ਅਰਥਾਤ ਖਾਲੀ ਹੀ ਰਹੇਂਗੇ॥੬॥


Jis kā an ḏẖan sahj na jānā.   Bẖaram bẖulānā fir pacẖẖuṯānā.   Gal fāhī ba▫urā ba▫urānā. ||7||  

Man knows Him not devotionally, to whom belong the provision and wealth.   Gone amiss in doubt he regrets afterwards.   Around the neck of the most foolish man is death's noose.  

ਆਦਮੀ ਵਾਹਿਗੁਰੂ ਨੂੰ ਨਹੀਂ ਜਾਣਦਾ, ਜਿਸ ਦੀ ਮਲਕੀਅਤ ਖਾਣਾ ਦਾਣਾ ਤੇ ਦੌਲਤ ਹੈ।   ਵਹਿਮ ਅੰਦਰ ਕੁਰਾਹੇ ਪਿਆ ਹੋਇਆ ਉਹ ਮਗਰੋਂ ਅਫਸੋਸ ਕਰਦਾ ਹੈ।   ਪਰ ਝੱਲੇ ਮਨੁੱਸ਼ ਦੀ ਗਰਦਨ ਦੁਆਲੇ ਮੌਤ ਦੀ ਫਾਸੀ ਹੈ।  

ਜਿਸ ਪਰਮਾਤਮਾ ਕਾ ਅੰਨ ਧਨ ਸਭ ਕੁਛ ਦੀਆ ਹੂਆ ਹੈ ਜੀਵ ਨੇ ਤਿਸ ਕੇ ਸਰੂਪ ਕੋ ਜਾਨਾ ਹੀ ਨਹੀਂ ਭਰਮ ਸੇਂ ਭੂਲਾ ਹੂਆ ਜਬ ਜਮ ਕੀ ਮਾਰ ਖਾਤਾ ਹੈ ਤਬ ਪਛਤਾਉਤਾ ਹੈ ਜਬ ਜਮ ਕੀ ਫਾਸੀ ਗਲੇ ਮੇਂ ਪੜਤੀ ਹੈ ਤਬ (ਬਉਰਾ ਬਉਰਾਨਾ) ਬੌਰ੍ਯੋਂ ਸੇ ਭੀ ਅਤੀ ਬਉਰਾ ਹੋ ਜਾਤਾ ਹੈ॥੭॥


Būdaṯ jag ḏekẖi▫ā ṯa▫o dar bẖāge.   Saṯgur rākẖe se vadbẖāge.   Nānak gur kī cẖarṇī lāge. ||8||6||  

Seeing the world drowning, I ran away in fear, then.   Very fortunate are they, whom True Guru has saved.   Nanak, they cling to the Guru's Feet.  

ਸੰਸਾਰ ਨੂੰ ਡੁਬਦਾ ਹੋਇਆ ਵੇਖ ਕੇ, ਮੈਂ ਤੱਦ ਭੈ ਭੀਤ ਹੋ ਦੌੜ ਗਿਆ।   ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਬਚਾ ਲਿਆ ਹੈ।   ਨਾਨਕ, ਊਹ ਗੁਰਾਂ ਦੇ ਪੈਰਾ ਨਾਲ ਜੁੜ ਜਾਂਦੇ ਹਨ।  

ਗੁਰਮੁਖੋਂ ਨੇ ਸੰਸਾਰ ਕੋ ਮਨਮੁਖਤਾ ਮੇਂ ਬੂਡਤਾ ਹੂਆ ਦੇਖਾ ਤੌ ਇਸ ਤੇ ਡਰ ਕਰ (ਭਾਗੇ) ਦੌੜੇ ਭਾਵ ਨਿਕਲੇ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਸੋ ਸਤਗੁਰੋਂ ਕੇ ਚਰਨੋਂ ਮੇਂ ਜਾ ਲਗੇ ਹੈਂ ਤਿਨ ਬਡਭਾਗੋਂ ਕੀ ਸਤਗੁਰੋਂ ਨੇ ਰਖ੍ਯਾ ਕਰੀ ਹੈ॥੮॥੬॥


Āsā mėhlā 1.  

Asa 1st Guru.  

ਆਸਾ ਪਹਿਲੀ ਪਾਤਸ਼ਾਹੀ।  

ਜੋਗੀ ਪ੍ਰਤਿ ਉਪਦੇਸ਼॥


Gāvahi gīṯe cẖīṯ anīṯe.   Rāg suṇā▫e kahāvėh bīṯe.   Bin nāvai man jẖūṯẖ anīṯe. ||1||  

Men sing religious songs but in their mind is wickedness.   They sing music and call themselves divines.   Without the Name, their mind is false and evil.  

ਬੰਦੇ ਧਾਰਮਕ ਗਾਉਣ ਗਾਉਂਦੇ ਹਨ, ਉਨ੍ਹਾਂ ਦੇ ਮਨ ਅੰਦਰ ਬਦੀ ਹੈ।   ਉਹ ਰਾਗ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ।   ਨਾਮ ਦੇ ਬਾਝੋਂ ਉਨ੍ਹਾਂ ਦਾ ਹਿਰਦਾ ਕੂੜ ਤੇ ਕੁਟਲ ਹੈ।  

ਵੈਰਾਗ ਕੇ (ਗੀਤੇ) ਸਬਦ ਗਾਵਤਾ ਹੈ ਔਰੁ (ਚੀਤਿ ਅਨੀਤੇ) ਅਜੋਗ ਬਾਤਾਂ ਮੈਂ ਲਗ ਰਹਾ ਹੈ ਰਾਗ ਦ੍ਵੈਸ ਕੀਆਂ ਬਾਤਾਂ ਸੁਨਾਵਤਾ ਹੈ ਅਰੁ ਕਹਤਾ ਹੈ ਮੇਰੇ ਰਾਗ ਦ੍ਵੈਸ (ਬੀਤੇ) ਚਲੇ ਗਏ ਹੈਂ॥ ਬਿਨਾਂ ਨਾਮ ਜਪਨੇ ਸੇ ਮਨ ਝੂਠ ਔਰ ਅਨੀਤਿ ਮੈਂ ਲਗ ਰਹਾ ਹੈ॥੧॥


Kahā cẖalhu man rahhu gẖare.   Gurmukẖ rām nām ṯaripṯāse kẖojaṯ pāvhu sahj hare. ||1|| rahā▫o.  

Where goest thou? O man, remain at home.   The Guru-wards are satiated with the Lord's Name, and by searching, they easily find God. Pause.  

ਤੂੰ ਕਿਥੇ ਜਾਂਦਾ ਹੈ? ਆਪਣੇ ਮਕਾਨ ਤੇ ਹੀ ਟਿਕ, ਹੇ ਬੰਦੇ।   ਗੁਰੂ-ਸਮਰਪਨ ਸੁਆਮੀ ਦੇ ਨਾਮ ਨਾਲ ਧਰਾਪੇ (ਰੱਜੇ ਜਾਂਦੇ) ਹਨ ਅਤੇ ਢੂੰਡ-ਭਾਲ ਕਰਨ ਦੁਆਰਾ, ਉਹ ਸੁਖੈਨ ਹੀ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਠਹਿਰਾਉ।  

ਹੇ ਮਨ ਤੂੰ ਕਹਾਂ ਜਾਤਾ ਹੈ ਅਪਨੇ ਘਰ ਮੇਂ ਰਹੁ ਅਰਥਾਤ ਅੰਤਸਕਰਣ ਮੇਂ ਹੀ ਅੰਤਰ ਮੁਖ ਰਹੁ ਗੁਰਮੁਖ ਰਾਮ ਨਾਮ ਜਪ ਕਰ ਤ੍ਰਿਪਤਿ ਹੂਏ ਹੈਂ ਤਿਨ ਦ੍ਵਾਰਾ ਖੋਜਨੇ ਸੇ ਤੂੰ ਭੀ ਸਾਂਤਿ ਰੂਪ ਹਰਿ ਕੋ ਪਾਵੈਗਾ॥


Kām kroḏẖ man moh sarīrā.   Lab lobẖ ahaʼnkār so pīrā.   Rām nām bin ki▫o man ḏẖīrā. ||2||  

Lust, wrath, worldly attachment are in the body,   and greed, avarice and ego are within man's mind, so he is in pain.   How can the soul be consoled without the Name of the Omnipresent the Lord.  

ਭੋਗ ਬਿਲਾਸ, ਗੁੱਸਾ, ਸੰਸਾਰੀ ਮਮਤਾ, ਦੇਹਿ ਅੰਦਰ ਹਨ,   ਅਤੇ ਤਮ੍ਹਾਂ ਲਾਲਚ ਅਤੇ ਗਰੂਰ ਬੰਦੇ ਦੇ ਚਿੱਤ ਵਿੱਚ, ਇਸ ਲਈ ਉਹ ਤਕਲੀਫ ਵਿੱਚ ਹੈ।   ਸਰਬ ਵਿਆਪਕ ਸੁਆਮੀ ਦੇ ਨਾਮ ਬਗੈਰ ਆਤਮਾ ਨੂੰ ਧੀਰਜ ਕਿਵੇ ਆ ਸਕਦਾ ਹੈ?  

ਕਾਮ ਕ੍ਰੋਧ ਮੋਹ ਲਬ ਲੋਭ ਅਹੰਕਾਰ ਏਹੁ ਬਿਕਾਰ ਮਨ ਔਰੁ ਸਰੀਰੋਂ ਮੇਂ ਵਿਆਪ ਰਹੇ ਹੈਂ ਸੋ ਇਸੀ ਕਰਕੇ ਜੀਵ ਕੋ ਪੀੜਾ ਹੋਤੀ ਹੈ ਰਾਮ ਨਾਮ ਸੇਂ ਬਿਨਾਂ ਮਨ ਕੋ ਧੀਰਜ ਕਿਉਂ ਕਰ ਪ੍ਰਾਪਤ ਹੋਇ ਅਰਥਾਤ ਨਹੀਂ ਪ੍ਰਾਪਤ ਹੋਤਾ॥੨॥ ❀ਕੋਈਕ ਤੀਰਥੋਂ ਕੇ ਸਨਾਨ ਸੇ ਗਤੀ ਮਾਨਤੇ ਹੈਂ॥


Anṯar nāvaṇ sācẖ pacẖẖāṇai.   Anṯar kī gaṯ gurmukẖ jāṇai.   Sācẖ sabaḏ bin mahal na pacẖẖāṇai. ||3||  

He, who laves internally knows the True Lord.   The pious person knows the condition of his mind.   Without the True Name, Lord's presence cannot be realised.  

ਜੋ ਆਪਣੇ ਦਿਲ ਨੂੰ ਨਵਾਉਂਦਾ ਹੈ, ਉਹ ਸੱਚੇ ਸਾਈਂ ਨੂੰ ਜਾਣ ਲੈਦਾ ਹੈ।   ਪਵਿੱਤ੍ਰ ਪੁਰਸ਼ ਆਪਣੇ ਮਨ ਦੀ ਹਾਲਤ ਨੂੰ ਜਾਣਦਾ ਹੈ।   ਸੱਚੇ ਨਾਮ ਦੇ ਬਗੈਰ ਸੁਆਮੀ ਦੀ ਹਜ਼ੂਰੀ ਅਨੁਭਵ ਕੀਤੀ ਨਹੀਂ ਜਾ ਸਕਦੀ।  

ਜੋ ਸਚ ਕੋ ਪਛਾਨਤੇ ਹੈਂ ਸੋ ਅੰਤਸਕਰਣ ਰੂਪ ਤੀਰਥ ਮੇਂ ਹੀ ਸਨਾਨ ਕਰਤੇ ਹੈਂ ਇਸ (ਅੰਤਰਿ) ਭੇਦ ਕੀ ਗਤੀ ਗੁਰਮੁਖਿ ਜਾਨਤੇ ਹੈਂ। ਬਿਨਾਂ ਸਚੇ ਉਪਦੇਸ ਕੇ ਜੀਵ (ਮਹਲੁ) ਸ੍ਵਰੂਪ ਕੋ ਨਹੀਂ ਪਛਾਨਤਾ ਹੈ॥੩॥ ❀ਪ੍ਰਸ਼ਨ: ਜਨਮ ਮਰਣ ਸੇ ਰਹਤ ਕੌਣ ਹੋਤਾ ਹੈ? ਉੱਤ੍ਰ॥


Nirankār mėh ākār samāvai.   Akal kalā sacẖ sācẖ tikāvai.   So nar garabẖ jon nahī āvai. ||4||  

He, who merges his from into the Formless Lord,   and abides in the Truest of the true, mighty Unknowable Lord,   that man enters not the womb-existences again.  

ਜੋ ਆਪਣੇ ਸਰੂਪ ਨੂੰ ਸਰੂਪ-ਰਹਿਤ ਸੁਆਮੀ ਅੰਦਰ ਲੀਨ ਕਰ ਦਿੰਦਾ ਹੈ,   ਅਤੇ ਸੱਚਿਆਂ ਦੇ ਪਰਮ ਸੱਚੇ ਬਲਵਾਨ ਅਗਾਧ ਸਾਹਿਬ ਅੰਦਰ ਟਿਕਦਾ ਹੈ,   ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।  

ਨਿਰਾਕਾਰ ਮਹਿ ਆਕਾਰ ਰੂਪ ਕੋ ਲੈ ਕਰੇ ਅਧਿਸ੍ਟਾਨ ਮਾਤ੍ਰ ਰਹਿ ਜਾਇ ਜੈਸੇ ਰਜੂ ਮੈਂ ਸਰਪ (ਕਲਾ) ਕਲਪਨਾ ਸੇ ਰਹਿਤ ਜੋ ਸਚ ਅਕਲ ਰੂਪ ਹੈ (ਸਾਚਿ) ਸਤਨਾਮ ਕਰ ਉਸ ਮੇਂ ਮਨ ਕੋ ਇਸਥਿਤ ਕਰੈ। ਜੋ ਇਸਥਿਤ ਕਰਤਾ ਹੈ ਸੋ ਪੁਰਸ ਫਿਰਿ ਗਰਭ ਜੋਨਿ ਮੇਂ ਨਹੀਂ ਆਉਤਾ ਹੈ॥੪॥


Jahāʼn nām milai ṯah jā▫o.   Gur parsādī karam kamā▫o.   Nāme rāṯā har guṇ gā▫o. ||5||  

Go thou there, where thou may obtain the Name.   By Guru's grace, do thou the good deeds.   Imbued with the Name, sing thou the praise of God.  

ਤੂੰ ਓਥੇ ਜਾਹ ਜਿਥੇ ਤੈਨੂੰ ਨਾਮ ਦੀ ਪਰਾਪਤੀ ਹੋਵੇ।   ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ।   ਨਾਮ ਨਾਲ ਰੰਗਿਆ ਹੋਇਆ ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।  

ਜਹਾਂ ਨਾਮ ਪ੍ਰਾਪਤ ਹੋਇ ਤਹਾਂ ਜਾਵੈ ਅਰਥਾਤ ਸਤਸੰਗਤਿ ਕਰੋ ਗੁਰੋਂ ਕੀ ਕ੍ਰਿਪਾ ਸੇ ਨਿਸਕਾਮ ਕਰਮ ਕਾ ਕਮਾਉਨਾ ਕਰੋ ਨਾਮ ਸੇ ਮਿਲਾ ਹੂਆ ਹਰਿ ਕੇ ਗੁਣ ਗਾਵੈ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits