Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

Gur sevā ṯe āp pacẖẖāṯā.   Amriṯ nām vasi▫ā sukẖ▫ḏāṯa.   An▫ḏin baṇī nāme rāṯā. ||6||  

Through Guru's service I have understood myself.   The peace giving Nectarean Name, now abides within my mind.   Night and day I remain absorbed in Gurbani and the Name.  

ਗੁਰਾਂ ਦੀ ਚਾਕਰੀ ਰਾਹੀਂ ਮੈਂ ਆਪਣੇ ਆਪ ਨੂੰ ਸਮਝ ਲਿਆ ਹੈ।   ਅਰਾਮ-ਬਖਸ਼ਣਹਾਰ ਸੁਧਾ-ਸਰੂਪ-ਨਾਮ, ਹੁਣ ਮੇਰੇ ਮਨ ਅੰਦਰ ਵਸਦਾ ਹੈ।   ਰਾਤ ਦਿਨ ਮੈਂ ਗੁਰਬਾਣੀ ਅਤੇ ਨਾਮ ਅੰਦਰ ਲੀਨ ਰਹਿੰਦਾ ਹਾਂ।  

ਜਿਸਨੇ ਗੁਰੋਂ ਕੀ ਸੇਵਾ ਸੇ ਅਪਨੇ ਸ੍ਵਰੂਪ ਕੋ ਪਛਾਨਾ ਹੈ ਅੰਮ੍ਰਿਤ ਨਾਮ ਜੋ ਸੁਖ ਦੇਨੇ ਵਾਲਾ ਹੈ ਸੋ ਮਨ ਮੇਂ ਬਸਾ ਹੈ ਸੋ ਰਾਤਿ ਦਿਨ ਨਾਮ ਬਾਣੀ ਮੇਂ ਹੀ ਰਾਤਾ ਹੂਆ ਹੈ॥੬॥ ❀ਪ੍ਰਸ਼ਨ: ਫਿਰ ਪੁਰਖਾਰਥ ਕਰਕੇ ਜੀਵ ਨਾਮ ਜਪਨੇ ਮੇਂ ਕਿਉਂ ਨਹੀਂ ਲਗਤੇ ਹੈਂ? ਉੱਤ੍ਰ॥


Merā parabẖ lā▫e ṯā ko lāgai.   Ha▫umai māre sabḏe jāgai.   Aithai othai saḏā sukẖ āgai. ||7||  

If my Lord attaches some one to God, then can One become attached to Him.   If one stills ego, he remains awake to the Name.   Here and afterwards there, he ever enjoys peace.  

ਜੇਕਰ ਮੈਡਾ ਸੁਆਮੀ ਜੋੜੇ, ਤਦ ਹੀ ਕੋਈ ਜਣਾ ਉਸ ਨਾਲ ਜੁੜ ਸਕਦਾ ਹੈ।   ਜੇਕਰ ਬੰਦਾ ਹੰਕਾਰ ਨੂੰ ਮਾਰ ਲਵੇ, ਤਾਂ ਉਹ ਨਾਮ ਵਲ ਜਾਗਦਾ ਰਹਿੰਦਾ ਹੈ।   ਏਥੇ ਅਤੇ ਮਗਰੋ ਉਥੇ ਉਹ ਹਮੇਸ਼ਾਂ ਆਰਾਮ ਭੋਗਦਾ ਹੈ।  

ਜਿਸਕੋ ਮੇਰਾ ਪ੍ਰਭੂ ਨਾਮ ਮੇਂ ਲਗਾਉਤਾ ਹੈ ਸੋਈ ਲਗਤਾ ਹੈ ਅਰਥਾਤ ਇਸ ਮੇਂ ਪੁਰਸਾਰਥ ਕੀ ਪ੍ਰਧਾਨਤਾ ਨਹੀਂ ਹੈ ਕ੍ਰਿਪਾ ਕੀ ਪ੍ਰਧਾਨਤਾ ਹੈ ਜੀਵ ਅਲਪਗ੍ਯ ਅਬਲ ਨੇ ਕਿਆ ਪੁਰਖਾਰਥ ਕਰਨਾ ਹੈ ਜਬ ਹੰਕਾਰ ਕੋ ਮਾਰਤਾ ਹੈ ਤਬ ਗੁਰ ਉਪਦੇਸ਼ ਕਰ ਮੋਹ ਨਿੰਦ੍ਰਾ ਸੇ ਜਾਗਤਾ ਹੈ ਉਨ ਕੋ ਇਸ ਲੋਕ ਮੈਂ (ਓਥੈ) ਪਰਲੋਕ ਮੈਂ (ਸਦਾ) ਹਮੇਸ (ਆਗੈ) ਪਹਲੇ ਹੀ ਸੁਖ ਪ੍ਰਾਪਤ ਰਹਤੇ ਹੈਂ॥੭॥


Man cẖancẖal biḏẖ nāhī jāṇai.   Manmukẖ mailā sabaḏ na pacẖẖāṇai.   Gurmukẖ nirmal nām vakẖāṇai. ||8||  

The mercurial mind knows not the way.   The filthy apostate understands not the Name.   The pious person utters the Immaculate Name.  

ਚੁਲਬੁਲਾਂ ਮਨੂਆ ਜੁਗਤ ਨਹੀਂ ਜਾਣਦਾ।   ਗੰਦਾ ਅਧਰਮੀ ਨਾਮ ਨੂੰ ਨਹੀਂ ਸਮਝਦਾ।   ਪਵਿੱਤ੍ਰ ਪੁਰਸ਼ ਪਾਵਨ ਨਾਮ ਦਾ ਊਚਾਰਨ ਕਰਦਾ ਹੈ।  

ਮਨਮੁਖੋਂ ਕਾ ਮਨੁ ਚੰਚਲੁ ਹੈ ਇਸ ਕਰਕੇ ਸੁਭ ਕਰਮ ਕਰਨੇ ਕੀ ਬਿਧੀ ਕੋ ਨਹੀਂ ਜਾਨਤਾ ਹੈ ਔਰ ਸਬਦ ਪਹਚਾਨੇ ਬਿਨਾਂ ਸਦਾ ਮੈਲਾ ਰਹਤਾ ਹੈ ਔਰ ਗੁਰਮੁਖ ਜੋ ਸੁਧ ਹੈਂ ਸੋ ਨਾਮ ਜਪਤੇ ਹੈਂ॥੮॥


Har jī▫o āgai karī arḏās.   Sāḏẖū jan sangaṯ ho▫e nivās.   Kilvikẖ ḏukẖ kāte har nām pargās. ||9||  

I make supplication before reverend God, that,   I may acquire an abode in the society of the saintly persons.   Such a saintly society removes sins and sufferings and blesses with the light of God's Name.  

ਮੈਂ ਮਾਣਨੀਯ ਵਾਹਿਗੁਰੂ ਮੂਹਰੇ ਪ੍ਰਾਰਥਨਾਂ ਕਰਦਾ ਹਾਂ ਕਿ,   ਮੈਨੂੰ ਸੰਤ ਸਰੂਪ ਪੁਰਸ਼ਾਂ ਦੀ ਮਜਲਸ ਅੰਦਰ ਵਸੇਬਾ ਮਿਲ ਜਾਵੇ।   ਰੱਬ ਦੇ ਨਾਮ ਦਾ ਨੂਰ, ਪਾਪਾਂ ਅਤੇ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ। ਅਜੇਹੀ ਸਾਧੂ ਸੰਗਤ ਦੁਆਰਾ ਪਾਪ ਤੇ ਦੁੱਖ ਕੱਟੇ ਜਾਂਦੇ ਹਨ ਅਤੇ ਇਹ ਰੱਬੀ ਨਾਮ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ।  

ਗੁਰਮੁਖ ਜੋ ਹੈਂ ਸੋ ਹਰਿ ਜੀ ਕੇ ਆਗੇ ਯਹ ਅਰਦਾਸ ਕਰਤੇ ਹੈਂ ਹੇ ਸ੍ਵਾਮੀ ਸਾਧੂ ਜਨੋਂ ਕੀ ਸੰਗਤ ਮੇਂ ਮੇਰਾ ਨਿਵਾਸ ਹੋਏ॥ ਜਿਸ ਸੰਗਤ ਸੇ ਪਾਪ ਦੁਖ ਕਾਟੇ ਜਾਤੇ ਹੈਂ ਔਰ ਹਰਿਨਾਮ ਕਾ ਪ੍ਰਕਾਸ਼ ਹੋਤਾ ਹੈ॥੯॥


Kar bīcẖār ācẖār parāṯā.   Saṯgur bacẖnī eko jāṯā.   Nānak rām nām man rāṯā. ||10||7||  

By reflecting over Guru's gospel, I have come to enshrine great love for good conduct.   Through the hymns of the True Guru I have recognised the One Lord.   With Lord's Name, Nanak's soul is imbued.  

ਗੁਰਾਂ ਦੀ ਸਿਖਿਆ ਨੂੰ ਸੋਚਣ ਸਮਝਣ ਦੁਆਰਾ ਮੇਰੀ ਚੰਗੇ ਚਾਲ ਚਲਨ ਨਾਲ ਪਰਮ ਪਰੀਤ ਪੈ ਗਈ ਹੈ।   ਸੱਚੇ ਗੁਰਾਂ ਦੀ ਬਾਣੀ ਰਾਹੀਂ ਮੈਂ ਇਕ ਸੁਆਮੀ ਨੂੰ ਸਿੰਆਣਿਆ ਹੈ।   ਸੁਆਮੀ ਦੇ ਨਾਮ ਨਾਲ ਨਾਨਕ ਦੀ ਆਤਮਾ ਰੰਗੀ ਗਈ ਹੈ।  

ਜੋ ਬੀਚਾਰ ਕਰਕੇ ਸਾਧ ਸੰਗਤ ਕੇ ਅਚਾਰ ਮੇਂ ਪੜਾ ਹੈ ਔਰ ਸਤਗੁਰੋਂ ਕੇ ਬਚਨ ਦ੍ਵਾਰਾ ਸਰਬ ਮੈਂ ਏਕ ਪਰਮਾਤਮਾ ਹੀ ਜਾਨਤਾ ਹੈ ਸ੍ਰੀ ਗੁਰੂ ਕਹਤੇ ਹੈਂ ਤਿਸ ਗੁਰਮੁਖ ਕਾ ਰਾਮ ਨਾਮ ਮੇਂ ਮਨ (ਰਾਤਾ) ਲਗਾ ਹੈ॥੧੦॥੭॥


Āsā mėhlā 1.   Man maigal sākaṯ ḏevānā.   Ban kẖand mā▫i▫ā mohi hairānā.   Iṯ uṯ jāhi kāl ke cẖāpe.   Gurmukẖ kẖoj lahai gẖar āpe. ||1||  

Asa 1st Guru.   The mind of the mammon-worshipper is a mad elephant.   It wanders about distracted in the forest of worldly attractions.   Under the pressure of death, is goes here and there.   Under Guru's instruction, it shall find its home.  

ਆਸਾ ਪਹਿਲੀ ਪਾਤਸ਼ਾਹੀ।   ਮਾਇਆ ਦੇ ਪੁਜਾਰੀ ਦਾ ਮਨੂਆ ਇਕ ਝੱਲਾ ਹਾਥੀ ਹੈ।   ਸੰਸਾਰੀ ਮਮਤਾ ਦੇ ਜੰਗਲ ਅੰਦਰ ਇਹ ਫ਼ਾਵਾ ਹੋਇਆ ਹੋਇਆ ਭਟਕਦਾ ਫਿਰਦਾ ਹੈ।   ਮੌਤ ਦੇ ਦਬਾ ਹੇਠ ਇਹ ਐਧਰ ਓਧਰ ਜਾਂਦਾ ਹੈ।   ਗੁਰਾਂ ਦੇ ਰਾਹੀਂ ਢੂੰਡ ਕੇ ਇਹ ਆਪਣਾ ਧਾਮ ਲੱਭ ਲਵੇਗਾ।  

ਸਾਕਤ ਕਾ ਮਨ (ਮੈਗਲੁ) ਹਾਥੀ ਕੇ ਸਮਾਨ ਹਉਮੈ ਮੇਂ ਮਸਤ ਹੋ ਰਹਾ ਹੈ ਮਾਇਆ ਕਾ ਮੋਹ ਰੂਪ ਜੋ (ਬਨ ਖੰਡਿ) ਬਨ ਸਥਾਨ ਹੈ ਤਿਸਮੇਂ ਮਨ ਹਸਤੀ ਹੈਰਾਨ ਰਹਤਾ ਹੈ ਮਨਮੁਖ ਕਾਲ ਕੇ (ਚਾਪੇ) ਦਬਾਏ ਹੂਏ ਇਧਰ ਉਧਰ ਜਾਤੇ ਹੈਂ ਭਾਵ ਜਨਮਤੇ ਮਰਤੇ ਹੈਂ ਅਰ ਗੁਰਮੁਖ ਆਪੇ ਢੂੰਢ ਕਰ ਅਪਨੇ ਸਰੂਪ ਕੋ ਪਾਇ ਲੇਤੇ ਹੈਂ॥੧॥


Bin gur sabḏai man nahī ṯẖa▫urā.   Simrahu rām nām aṯ nirmal avar ṯi▫āgahu ha▫umai ka▫urā. ||1|| rahā▫o.  

Without the Guru's word the mind finds not the place of rest.   Remember thou the Lord's very pure Name and relinquish the bitter pride. Pause.  

ਗੁਰਾਂ ਦੇ ਕਲਾਮ ਬਗੈਰ, ਚਿੱਤ ਨੂੰ ਆਰਾਮ ਦੀ ਜਗ੍ਹਾਂ ਨਹੀਂ ਮਿਲਦੀ।   ਤੂੰ ਸੁਆਮੀ ਦੇ ਪਰਮ ਪਵਿੱਤ੍ਰ ਨਾਮ ਦਾ ਆਰਾਧਨ ਕਰ ਅਤੇ ਕੌੜੀ ਹੰਗਤਾ ਨੂੰ ਛੱਡ ਦੇ। ਠਹਿਰਾਉ।  

ਗੁਰੋਂ ਕੇ ਸਬਦ ਸੇ ਬਿਨਾਂ ਮਨ (ਠਉਰਾ) ਸਥਿਰ ਨਹੀਂ ਹੋਤਾ ਹੈ ਤਾਂ ਤੇ ਜੋ ਰਾਮ ਨਾਮ ਅਤਿ ਨਿਰਮਲ ਹੈ ਗੁਰ ਸਬਦ ਦ੍ਵਾਰਾ ਤਿਸ ਕਾ ਸਿਮਰਣ ਕਰੋ ਔਰ ਹੰਤਾ ਮਮਤਾ ਕਾ ਜੋ ਕੌੜਾ ਸੁਆਦ ਹੈ ਤਿਸ ਕੋ ਤਿਆਗੋ ਵਾ ਹੰਕਾਰ ਸੇ ਕੌੜਾ ਬਚਨ ਬੋਲਣਾ ਹੈ ਤਿਸ ਕਾ ਤ੍ਯਾਗ ਕਰੋ॥


Ih man mugaḏẖ kahhu ki▫o rahsī.   Bin samjẖe jam kā ḏukẖ sahsī.  

Say, how can this stupid soul be rescued?   without (true) understanding, it shall suffer the torture of death.  

ਦੱਸੋ ਇਹ ਮੂਰਖ ਆਤਮਾ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ?   ਸੱਚੀ ਸਮਝ ਦੇ ਬਗੈਰ, ਇਹ ਮੌਤ ਦਾ ਕਸ਼ਟ ਸਹਾਰੇਗੀ।  

ਹੇ ਭਾਈ ਕਹੋ ਤੋ ਇਹ ਮਨ ਮੂਰਖ ਦੁਖੋਂ ਸੇ ਕੈਸੇ ਬਚੇਗਾ ਬਿਨਾਂ ਸਮਝੇ ਜਮ ਕਾ ਦੁਖੁ ਹੀ ਸਹਾਰੇਗਾ॥


Āpe bakẖse saṯgur melai.   Kāl kantak māre sacẖ pelai. ||2||  

The Lord Himself pardons and unites man with the True Guru.   The True One crushes and destroys the tortures of death.  

ਸੁਆਮੀ ਆਪ ਹੀ ਮਾਫ ਕਰਦਾ ਹੈ ਅਤੇ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।   ਸਤਿਪੁਰਖ ਮੌਤ ਦੇ ਕਸ਼ਟਾਂ ਨੂੰ ਕੁਚਲ ਤੇ ਮਾਰ ਸੁੱਟਦਾ ਹੈ।  

ਜਿਸ ਕੋ ਸਤਿਗੁਰੁ ਬਖਸ ਕਰ ਕੇ ਆਪ ਹੀ ਮਿਲਾਇ ਲੇਹਿ ਸੋ ਸਚੁ (ਪੇਲੈ) ਪ੍ਰੇਰਕੇ ਸਤਨਾਮ ਕੋ ਜਪ ਕਰ ਦੁਖਦਾਈ ਕਾਲ ਸੇ ਰਹਿਤ ਹੋ ਜਾਤਾ ਹੈ ਇਹੀ ਮਰਨਾ ਹੈ॥੨॥


Ih man karmā ih man ḏẖarmā.   Ih man pancẖ ṯaṯ ṯe janmā.  

This mind does the deeds and this very mind practises truthfulness.   This mind is born of the five elements.  

ਇਹ ਚਿੱਤ ਕੰਮ ਕਰਦਾ ਹੈ ਅਤੇ ਇਹ ਚਿੱਤ ਹੀ ਸਚਾਈ ਦੀ ਕਮਾਈ ਕਰਦਾ ਹੈ।   ਇਹ ਮਨੂਆ ਪੰਜਾਂ ਮੂਲ ਅੰਸ਼ਾਂ ਤੋਂ ਪੈਦਾ ਹੋਇਆ ਹੈ।  

ਇਹੀ ਮਨ ਕਰਮਕਾਂਡੀਓਂ ਮੇਂ ਮਿਲ ਕਰ ਕਰਮੋਂ ਕਾ ਕਰਨੇ ਵਾਲਾ ਬੈਠਤਾ ਹੈ ਇਹੀ ਮਨ ਧਰਮੀ ਹੋ ਜਾਤਾ ਹੈ ਵਾਸਤਵ ਤੇ ਯਹ ਮਨ ਅਕਾਸਾਦਿ ਪੰਚ ਤਤੋਂ ਸੇ ਉਪਜਾ ਹੈ ਤਾਂ ਤੇ ਇਨ ਤਤੋਂ ਕੇ ਸੁਭਾਵ ਸਭ ਇਸ ਮੇਂ ਬਨੇ ਰਹਤੇ ਹੈਂ॥


Sākaṯ lobẖī ih man mūṛā.   Gurmukẖ nām japai man rūṛā. ||3||  

This foolish soul is perverse and avaricious.   By remembering the Name, through the Guru, the soul becomes beautiful.  

ਇਹ ਮੂਰਖ ਆਤਮਾ ਪ੍ਰਤੀਕੂਲ ਅਤੇ ਲਾਲਚੀ ਹੈ।   ਗੁਰਾਂ ਦੇ ਰਾਹੀਂ, ਨਾਮ ਦਾ ਆਰਾਧਨ ਕਰਨ ਦੁਆਰਾ ਆਤਮਾ ਸੁੰਦਰ ਥੀ ਵੰਞਦੀ ਹੈ।  

ਸਾਕਤ ਲੋਭੀਓਂ ਕਾ ਇਹ ਮਨ ਮੂਰਖ ਹੈ ਜੋ ਗੁਰਮੁਖ ਨਾਮ ਜਪਤੇ ਹੈਂ ਮਨੁ (ਰੂੜਾ) ਸੁੰਦਰ ਹੈ॥੩॥


Gurmukẖ man asthāne so▫ī.   Gurmukẖ ṯaribẖavaṇ sojẖī ho▫ī.  

Through the Guru, the soul finds that Lord's abode.   Through the Guru, it comes to posses the knowledge of the three worlds.  

ਗੁਰਾਂ ਦੇ ਰਾਹੀਂ ਆਤਮਾ ਉਸ ਸਾਹਿਬ ਦੇ ਟਿਕਾਣੇ ਨੂੰ ਪਾ ਲੈਂਦੀ ਹੈ।   ਗੁਰਾਂ ਦੇ ਜਰੀਏ ਇਸ ਨੂੰ ਤਿੰਨਾਂ ਲੋਕਾ ਦੀ ਗਿਆਤ ਹੋ ਜਾਂਦੀ ਹੈ।  

ਜੋ ਗੁਰਮੁਖ ਹੈਂ ਸੋਈ ਮਨ ਕੋ ਸ੍ਵੈ ਅਸਥਾਨ ਮੇਂ ਠਹਰਾਉਤੇ ਹੈਂ ਇਸੀ ਕਰਕੇ ਗੁਰਮੁਖੋਂ ਕੋ ਤੀਨੋਂ ਲੋਕੋਂ ਕੀ ਖਬਰ ਹੋਈ ਹੈ॥


Ih man jogī bẖogī ṯap ṯāpai.   Gurmukẖ cẖīnĥai har parabẖ āpai. ||4||  

This soul is a Yogi and an enjoyer and practises penance.   By means of the Guru, it itself understands the Lord God.  

ਇਹ ਆਤਮਾ ਯੋਗੀ ਅਤੇ ਅਨੰਦ ਮਾਲਦ ਵਾਲੀ ਹੈ ਅਤੇ ਤਪੱਸਿਆ ਸਾਧਦੀ ਹੈ।   ਗੁਰਾਂ ਦੇ ਜਰੀਏ ਇਹ ਖੁਦ ਹੀ ਵਾਹਿਗੁਰੂ ਸੁਅਮੀ ਨੂੰ ਜਾਣ ਲੈਂਦੀ ਹੈ।  

ਗੁਰਮੁਖੋਂ ਕਾ ਇਹ ਮਨ ਜੁੜਨੇ ਵਾਲਾ ਹੋ ਕਰਕੇ ਆਤਮਾਨੰਦ ਕਾ ਭੋਗੀ ਹੋ ਰਹਾ ਹੈ ਔਰ ਗੁਰਮੁਖੋਂ ਕਾ ਇਹੀ ਮਨ ਇਕਾਗ੍ਰਤਾ ਰੂਪ ਤਪੁ ਤਾਪ ਰਹਾ ਹੈ ਗੁਰਮੁਖੋਂ ਕਾ ਇਹੀ ਮਨ ਹਰਿ ਪ੍ਰਭੂ ਕੋ ਅਪੁਨਾ ਆਪ ਜਾਨਤਾ ਹੈ॥੪॥


Man bairāgī ha▫umai ṯi▫āgī.   Gẖat gẖat mansā ḏubiḏẖā lāgī.  

Sometimes the soul renounces the world and gets rid of egotism.   To every soul, desire and duality are attached.  

ਕਿਸੇ ਵੇਲੇ ਆਤਮਾ ਜਗਤ-ਤਿਆਗ ਅਤੇ ਹੰਕਾਰ ਰਹਿਤ ਹੋ ਜਾਂਦੀ ਹੈ।   ਹਰ ਆਤਮਾ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ।  

ਗੁਰਮੁਖੋਂ ਕਾ ਮਨ ਬੈਰਾਗੀ ਹੂਆ ਹੂਆ ਹੰਤਾ ਮਮਤਾ ਕਾ ਤ੍ਯਾਗੀ ਹੋਤਾ ਹੈ ਬਿਨਾਂ ਬੈਰਾਗ (ਦੁਬਿਧਾ) ਦ੍ਵੈਤ ਭਾਵਨਾ ਅਰ ਵਾਸਨਾ ਸਭ ਕੇ ਅੰਤਸਕਰਣ ਮੇਂ ਲਗ ਰਹੀ ਹੈ॥


Rām rasā▫iṇ gurmukẖ cẖākẖai.   Ḏar gẖar mahlī har paṯ rākẖai. ||5||  

He who, through the Guru, quaffs Divine elixir,   in His court and mansion the Sovereign Lord saves the honour of him.  

ਜੋ ਗੁਰਾਂ ਦੇ ਰਾਹੀਂ ਈਸ਼ਵਰੀ ਅੰਮ੍ਰਿਤ ਨੂੰ ਪਾਨ ਕਰਦਾ ਹੈ,   ਆਪਣੇ ਦਰਬਾਰ ਅਤੇ ਮੰਦਰ ਅੰਦਰ ਪਾਤਸ਼ਾਹ ਪ੍ਰਭੂ ਉਸ ਦੀ ਇੱਜ਼ਤ ਰਖਦਾ ਹੈ।  

ਗੁਰਮੁਖਿ ਰਾਮ ਨਾਮ ਰੂਪ ਅੰਮ੍ਰਿਤ ਚਾਖਤੇ ਹੈਂ ਸਰੀਰ ਕੇ ਅੰਤਰ ਹੀ ਜੋ ਮਹਲੀ ਹਰਿ ਹੈ ਸੋ ਤਿਨਕੀ ਪਤਿ ਰਖਤਾ ਹੈ॥੫॥


Ih man rājā sūr sangrām.   Ih man nirbẖa▫o gurmukẖ nām.  

This mind is the King and the hero of battles.   By meditating on the Name, through the Guru, this soul becomes fearless.  

ਇਹ ਮਨੂਆ ਪਾਤਸ਼ਾਹ ਅਤੇ ਯੁੱਧਾ ਦਾ ਸੂਰਮਾ ਹੈ।   ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਆਤਮਾ ਨਿੱਡਰ ਹੋ ਜਾਂਦੀ ਹੈ।  

ਇਹੀ ਮਨ ਰਾਜਾ ਹੋ ਕਰ ਸੰਗ੍ਰਾਮ ਮੇਂ ਸੂਰਮਾਂ ਬਨਤਾ ਹੈ ਇਹੀ ਮਨ ਗੁਰਮੁਖ ਹੋ ਕਰ ਨਾਮ ਜਪ ਕਰ ਨਿਰਭਉ ਹੋਤਾ ਹੈ॥


Māre pancẖ apunai vas kī▫e.   Ha▫umai garās ikaṯ thā▫e kī▫e. ||6||  

Overpowering and arresting the five evil passions   and holding ego in its grip, the soul confines them to one place.  

ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਅਤੇ ਗ੍ਰਿਫਤਾਰ ਕਰ,   ਅਤੇ ਹੰਕਾਰ ਨੂੰ ਆਪਣੀ ਪਕੜ ਵਿੱਚ ਲੈ ਕੇ, ਆਤਮਾ ਇਨ੍ਹਾਂ ਨੂੰ ਇਕ ਜਗ੍ਹਾਂ ਤੇ ਕੈਦ ਕਰ ਦਿੰਦੀ ਹੈ।  

ਗੁਰਮੁਖੋਂ ਨੇ ਕਮਾਦਿ ਪੰਚ ਬਿਕਾਰ ਮਾਰ ਕਰ ਅਪਨੇ ਬਸ ਮੇਂ ਕੀਏ ਹੈਂ ਹੰਤਾ ਮਮਤਾ ਕੋ (ਗ੍ਰਾਸਿ) ਖਾਇਕਰ ਭਾਵ ਬਸਕਰ ਪੰਚ ਬਿਕਾਰ ਇਕ ਰਿਦੇ ਸਥਾਨ ਮੇਂ ਕੀਏ ਭਾਵ ਰੋਕੇ ਹੈਂ॥ ਵਾ ਅੰਤਹਕਰਣ ਏਕ ਸਰੂਪ ਅਸਥਾਨ ਮੇਂ ਪ੍ਰਾਪਤ ਕੀਏ ਹੈਂ॥੬॥


Gurmukẖ rāg su▫āḏ an ṯi▫āge.   Gurmukẖ ih man bẖagṯī jāge.  

By Guru's grace, the soul renounces other songs and relishes.   By Guru's grace this soul awakens to Lord's service.  

ਗੁਰਾਂ ਦੀ ਦਇਆ ਦੁਆਰਾ, ਆਤਮਾ ਹੋਰ ਸੰਗੀਤਾਂ ਤੇ ਮਿਠਾਸਾਂ ਨੂੰ ਛੱਡ ਦਿੰਦੀ ਹੈ।   ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਸਾਈਂ ਦੀ ਸੇਵਾ ਅੰਦਰ ਜਾਗ ਉਠਦੀ ਹੈ।  

ਗੁਰਮੁਖੋਂ ਨੇ ਭਗਵੰਤ ਕੇ ਜਸ ਸੇ ਰਹਿਤ ਆਨ ਰਾਗ ਸ੍ਵਾਦ ਸਭ ਤ੍ਯਾਗ ਦੀਏ ਹੈਂ ਗੁਰਮੁਖੋਂ ਕਾ ਯਹ ਮਨ ਭਾਵ ਅੰਤਹਕਰਣ ਭਗਤੀ ਕਰਕੇ ਮੋਹ ਨਿੰਦ੍ਰਾ ਸੇ ਜਾਗੇ ਹੈਂ॥


Anhaḏ suṇ māni▫ā sabaḏ vīcẖārī.   Āṯam cẖīnėh bẖa▫e nirankārī. ||7||  

Reflecting over the accepting the Guru's instruction, the soul hearts the heavenly music.   By understanding itself, the soul becomes the Formless Lord.  

ਗੁਰਾਂ ਦੇ ਉਪਦੇਸ਼, ਸੋਚ ਸਮਝ ਅਤੇ ਮੰਨ ਕੇ, ਆਤਮਾ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰਦੀ ਹੈ।   ਆਪਣੇ ਆਪ ਨੂੰ ਸਮਝਣ ਦੁਆਰਾ, ਆਤਮਾ ਸਰੂਪ ਰਹਿਤ ਸੁਆਮੀ ਥੀ ਜਾਂਦੀ ਹੈ।  

(ਅਨਹਦ) ਏਕ ਰਸ ਜੋ ਪਰਮਾਤਮਾ ਹੈ ਤਿਸ ਕੋ ਗੁਰੋਂ ਸੇ ਸੁਨ ਕਰ ਮਨਨ ਕੀਆ ਹੈ ਅਰੁ ਬ੍ਰਹਮ ਕੇ ਵਿਚਾਰਨੇ ਵਾਲੇ ਹੂਏ ਹੈਂ ਔਰ ਆਤਮਾ ਕੋ ਰਾਮ ਰੂਪ ਜਾਨ ਕਰ (ਨਿਰੰਕਾਰੀ) ਕਾ ਸਰੂਪ ਹੂਏ ਹੈਂ॥੭॥


Ih man nirmal ḏar gẖar so▫ī.   Gurmukẖ bẖagaṯ bẖā▫o ḏẖun ho▫ī.  

This soul becomes pure in the court and presence of the Lord,   it comes to profess love for His devotional service through the Guru.  

ਉਸ ਸਾਹਿਬ ਦੇ ਦਰਬਾਰ ਅਤੇ ਹਜੂਰੀ ਅੰਦਰ ਇਹ ਆਤਮਾ ਪਵਿੱਤ੍ਰ ਹੋ ਜਾਂਦੀ ਹੈ,   ਅਤੇ ਗੁਰਾਂ ਦੇ ਰਾਹੀਂ ਇਸ ਨੂੰ ਉਸ ਦੀ ਪ੍ਰੇਮ-ਮਈ ਸੇਵਾ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ।  

ਗੁਰਮੁਖੋਂ ਕਾ ਯਹ ਮਨ ਨਿਰਮਲ ਹੈ (ਦਰਿ ਘਰਿ) ਸਰੀਰ ਕੇ ਅੰਦਰ ਸੋ ਪਰਮੇਸਰ ਕੋ ਜਾਨਾ ਹੈ ਗੁਰਮੁਖੋਂ ਕੀ ਸੰਗਤ ਮੇਂ ਭਗਤਿ (ਭਾਉ) ਪ੍ਰੇਮ ਕਰਨ ਤੇ (ਧੁਨਿ) ਬ੍ਰਿਤੀ ਬ੍ਰਹਮ ਰੂਪੁ ਹੋਤੀ ਹੈ॥


Ahinis har jas gur parsāḏ.   Gẖat gẖat so parabẖ āḏ jugāḏ. ||8||  

By Guru's grace, the soul, day and night, sings God's praise,   and realises that He, the Lord, is pervading all the hearts, since the very outset and at the beginning of ages.  

ਗੁਰਾਂ ਦੀ ਮਿਹਰ ਸਦਕਾ, ਆਤਮਾ, ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ,   ਅਤੇ ਅਨੁਭਵ ਕਰ ਲੈਂਦੀ ਹੈ ਕਿ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਉਹ ਸੁਅਮੀ ਸਾਰਿਆਂ ਦੇ ਦਿਲਾਂ ਵਿੱਚ ਰਮ ਰਿਹਾ ਹੈ।  

ਗੁਰੋਂ ਕੀ ਕ੍ਰਿਪਾ ਸੇ ਰਾਤ ਦਿਨ ਹਰਿ ਕਾ ਜਸ ਕਰਤੇ ਹੈਂ ਸੋ ਆਦਿ ਜੁਗਾਦਿ ਪ੍ਰਭ ਕੋ ਘਟ ਘਟ ਮੇਂ ਜਾਨਤੇ ਹੈਂ॥੮॥


Rām rasā▫iṇ ih man māṯā.   Sarab rasā▫iṇ gurmukẖ jāṯā.  

With the Nectar of Lord's Name, this soul is intoxicated,   and through the Guru, it realises, God, the Home of all the essences.  

ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਇਹ ਆਤਮਾ ਮਤਵਾਲੀ ਹੋਈ ਹੋਈ ਹੈ,   ਅਤੇ ਗੁਰਾਂ ਦੇ ਰਾਹੀਂ ਇਹ ਸਾਰਿਆਂ ਰਸਾਂ ਦੇ ਘਰ, ਹਰੀ ਨੂੰ ਅਨੁਭਵ ਕਰ ਲੈਂਦੀ ਹੈ।  

ਰਾਮ ਨਾਮ (ਰਸਾਇਣਿ) ਅੰਮ੍ਰਿਤ ਮੇਂ ਇਹ ਮਨ ਮਸਤ ਹੂਆ ਹੈ ਗੁਰਮੁਖੋਂ ਨੇ ਸਰਬ (ਰਸਾਇਣ) ਰਸੋਂ ਕਾ ਘਰੁ ਅਕਾਲ ਪੁਰਖ ਕੋ ਜਾਨਾ ਹੈ॥


Bẖagaṯ heṯ gur cẖaraṇ nivāsā.   Nānak har jan ke ḏāsan ḏāsā. ||9||8||  

For the sake of Lord's meditation, it ought to abide in the Guru's feet.   Nanak, is the slave of the slave of God's slave.  

ਸੁਆਮੀ ਦੇ ਸਿਮਰਨ ਦੀ ਖਾਤਰ, ਇਸ ਨੂੰ ਗੁਰਾਂ ਦੇ ਪੈਰਾਂ ਵਿੱਚ ਵਸਣਾ ਉਚਿਤ ਹੈ।   ਨਾਨਕ ਵਾਹਿਗੁਰੂ ਦੇ ਗੋਲੇ ਦੇ ਗੋਲੇ ਦਾ ਗੋਲਾ ਹੈ।  

ਜਿਨ ਕਾ ਭਗਤਿ ਮੈਂ ਪ੍ਰੇਮ ਹੈ ਔਰ ਗੁਰੋਂ ਕੇ ਚਰਨੋਂ ਮੇਂ ਨਿਵਾਸ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਹਮ ਐਸੇ ਗੁਰਮੁਖੋਂ ਕੇ ਦਾਸਨੁ ਦਾਸ ਹੈਂ॥੯॥੮॥


        


© SriGranth.org, a Sri Guru Granth Sahib resource, all rights reserved.
See Acknowledgements & Credits