Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

Rāg āsā mėhlā 1 asatpaḏī▫ā gẖar 3   Ik▫oaʼnkār saṯgur parsāḏ.  

Asa Measure 1st Guru. Astpadis.   There is but One God. By True Guru's grace He is attained.  

ਰਾਗ ਆਸਾ ਪਹਿਲੀ ਪਾਤਸ਼ਾਹੀ। ਅਸ਼ਟਪਦੀਆਂ।   ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

ਏਕ ਕਾਲ ਸ੍ਰੀ ਸਤਗੁਰ ਬਾਬਾ ਨਾਨਕ ਜੀ ਏਮਨਾਬਾਦ ਗਏ ਤਹਾਂ ਭਾਈ ਬਾਲਾ ਔਰ ਮਰਦਾਨਾ ਅਤੇ ਔਰ ਭੀ ਸਾਧੂ ਸੰਗ ਥੇ ਮਰਦਾਨਾ ਨਗਰ ਮੈਂ ਗ੍ਯਾ ਸੋ ਨਗਰ ਬਾਸੀਓਂ ਪਠਾਣੋਂ ਨੇ ਮਰਦਾਨੇ ਕੀ ਬਿਅਦਬੀ ਕਰੀ ਤਿਸ ਪਰ ਗੁਰੂ ਬਾਬਾ ਜੀ ਕੋ ਕੋਪ ਹੂਆ ਤਿਸ ਕਾ ਫਲ ਬਾਬਰ ਬਾਦਸ਼ਾਹ ਨੇ ਸਨ ੧੫੭੮ ਮੇਂ ਏਮਨਾਬਾਦ ਕਤਲ ਕੀਆ ਇਸ ਪ੍ਰਸੰਗ ਪਰ ਦੋ ਸ਼ਬਦ ਹੈਂ ੧ ਤਿਲੰਗ ਮੇਂ ਔਰ ੧ ਸ਼ਬਦ ਆਸਾ ਮੇਂ ਅਰ ਤੀਨ ਅਸਟਪਦੀਆਂ, ਇਨ ਤੀਨ ਅਸਟਪਦੀਓਂ ਮੇਂ ਸ੍ਰੀ ਗੁਰੂ ਜੀ ਮਾਰ ਲੂਟ ਸੇ ਉਪਰੰਤ ਬਾਬਰ ਕਰ ਮਾਰੇ ਹੂਏ ਦੁਖੀਓਂ ਕੀ ਬਿਵਸਥਾ ਔਰ ਸੰਸਾਰ ਕੀ ਅਨਿਤਤਾ ਦਿਖਲਾਵਤੇ ਹੂਏ ਕਹਤੇ ਹੈਂ॥


Jin sir sohan patī▫ā māʼngī pā▫e sanḏẖūr.   Se sir kāṯī munnī▫aniĥ gal vicẖ āvai ḏẖūṛ.   Mėhlā anḏar hoḏī▫ā huṇ bahaṇ na milniĥ haḏūr. ||1||  

The heads, that are adorned with tresses, and whose partings are filled with vermilion.   Those heads are shaves with scissors and the throats are choked with dust.   These ladies lived in palaces, but now they are not allowed to sit even near the palaces.  

ਸੀਸ ਜੋ ਮੀਢੀਆਂ ਨਾਲ ਸਜੇ ਹੋਏ ਹਨ ਅਤੇ ਜਿਨ੍ਹਾਂ ਦੇ ਚੀਰ ਸੰਧੂਰ ਨਾਲ ਭਰੇ ਹੋਏ ਹਨ।   ਉਹ ਸੀਸ ਕੈਚੀ ਨਾਲ ਮੁੰਨੇ ਜਾ ਰਹੇ ਹਨ ਅਤੇ ਤੀਮੀਆਂ ਦੇ ਸੰਘ ਘਟੇ ਵਿੱਚ ਬੰਦ ਹੋਏ ਹਨ।   ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਮਹਿਲ-ਮਾੜੀਆਂ ਦੇ ਨੇੜੇ ਭੀ ਬੈਠਣਾ ਨਹੀਂ ਮਿਲਦਾ।  

ਜਿਨਾਂ ਕੇ ਸਿਰ ਪਰ ਪਟੀਆਂ ਸੋਭ ਰਹੀਆਂ ਥੀਆਂ ਔਰ (ਮਾਂਗੀ) ਚੀਰਨੀਆਂ ਸੰਧੂਰ ਸੇ ਭਰੀਆਂ ਥੀਆਂ ਸੋ ਸਿਰ (ਕਾਤੀ) ਕੈਚੀਓਂ ਕਰਕੇ ਮੁੰਨੇ ਜਾਤੇ ਹੈਂ ਭਾਵ ਸੀਸ ਕੇ ਗਹਿਣੇ ਉਤਾਰਨੇ ਕੇ ਵਾਸਤੇ ਛੇਤੀ ਦੇ ਸਬਬ ਲੁਟੇਰੇ ਵਾਲੋਂ ਸਹਿਤ ਕਤਰ ਲੇਤੇ ਥੇ ਜਬ ਵਹੁ ਪੁਕਾਰ ਕਰਤੀ ਹੈਂ ਤਬ ਮੁਗਲ ਲੋਗ ਤਿਨ ਕੇ ਮੁਖ ਮੇਂ (ਧੂੜਿ) ਮਟੀ ਪਾਇ ਦੇਤੇ ਹੈਂ ਵਹੁ ਗਲ ਮੈਂ ਆਇ ਜਾਤੀ ਹੈ ਪਹਲੇ ਜੋ ਮਹਲੋਂ ਮੇਂ ਰਹਤੀਆਂ ਥੀ ਅਬ ਉਨਕੋ ਮਹਲੋਂ ਕੇ (ਹਦੂਰਿ) ਪਾਸ ਭੀ ਬੈਠਨਾ ਨਹੀਂ ਮਿਲਤਾ ਹੈ॥੧॥


Āḏes bābā āḏes.   Āḏ purakẖ ṯerā anṯ na pā▫i▫ā kar kar ḏekẖėh ves. ||1|| rahā▫o.  

Hail, father! hail! hail! O Primal Lord,   Thy limit is not known Thou continuously makest and beholdest various scenes. Pause.  

ਨਮਸ਼ਕਾਰ ਹੈ ਪਿਤਾ ਜੀ! ਨਮਸਕਾਰ! ਹੈ ਆਦਿ ਸੁਆਮੀ!   ਤੇਰਾ ਓੜਕ ਜਾਣਿਆ ਨਹੀਂ ਜਾਂਦਾ, ਤੂੰ ਅਨੇਕਾਂ ਨਜ਼ਾਰੇ ਹਰਦਮ ਰਚਦਾ ਅਤੇ ਵੇਖਦਾ ਹੈ। ਠਹਿਰਾਉ।  

ਹੇ (ਬਾਬਾ) ਅਕਾਲ ਪੁਰਖ ਤੂੰ (ਆਦਸੁ) ਦੇਸਕਾਲ ਬਸਤੁ ਪਰਛੇਦ ਸੇ ਰਹਿਤ ਹੈਂ ਤੇਰੇ ਕੋ (ਆਦੇਸੁ) ਨਮਸਕਾਰ ਹੈ ਹੇ ਆਦਿ ਪੁਰਖ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਅਨੇਕ ਤਰਹ ਕੇ (ਵੇਸ) ਭੇਖ ਕਰ ਕਰ ਕੇ ਤੂੰ ਦੇਖ ਰਹਾ ਹੈਂ॥੧॥


Jaḏahu sī▫ā vī▫āhī▫ā lāṛe sohan pās.   Hīdolī cẖaṛ ā▫ī▫ā ḏanḏ kẖand kīṯe rās.   Uprahu pāṇī vārī▫ai jẖale jẖimkan pās. ||2||  

When they were married, their bridegrooms seemed handsome beside them.   The came seated in palanquins, which were adorned with ivory.   Water was sacrificed over their heads and glittering fans were waved just above them.  

ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਨ੍ਹਾਂ ਦੇ ਕੰਤ ਉਨ੍ਹਾਂ ਦੇ ਲਾਗੇ ਸੁੰਦਰ ਮਲੂਮ ਹੁੰਦੇ ਸਨ।   ਉਹ ਡੋਲੀਆਂ ਵਿੱਚ ਬੈਠ ਕੇ ਆਈਆਂ ਸਨ, ਜੋ ਹਾਥੀ-ਦੰਦ ਨਾਲ ਸਜਾਈਆਂ ਹੋਈਆਂ ਸਨ।   ਉਨ੍ਹਾਂ ਦੇ ਸਿਰਾਂ ਉੱਪਰ ਦੀ ਜਲ ਵਾਰਨੇ ਕੀਤਾ ਜਾਂਦਾ ਸੀ ਅਤੇ ਝਲਮਲ ਝਲਮਲ ਕਰਦੇ ਪੱਖੇ ਐਨ ਉਨ੍ਹਾਂ ਉਤੇ ਫੇਰੇ ਜਾਂਦੇ ਸਨ।  

ਜਬ ਯੇ ਬ੍ਯਾਹੀਆਂ ਸਨ ਤਬ ਇਨ ਕੇ ਪਾਸ (ਲਾੜੇ) ਪਤਿ ਸੋਭਾਇਮਾਨ ਥੇ ਔਰ ਹਿੰਡੋਲੋਂ ਪਰ ਚਢ ਕਰਕੇ ਆਈਆਂ ਥੀਆਂ ਜੋ ਹਿੰਡੋਲੇ (ਦੰਦ ਖੰਡ) ਹਾਥੀ ਕੇ ਦਾਂਤੋਂ ਕੇ ਟੁਕੜੋਂ ਸੇ (ਰਾਸਿ) ਸਵਾਰਨੇ ਕੀਏ ਹੂਏ ਥੇ ਅਰੁ ਉਪਰ ਸੇ ਪਾਨੀ ਬਾਰੀਤਾ ਥਾ ਅਰੁ ਪਾਸ (ਝਲੇ) ਪੰਖੇ (ਝਿਮਕਨਿ) ਪ੍ਰਕਾਸ ਰਹੇ ਥੇ॥੨॥


Ik lakẖ lėhniĥ bėhṯẖī▫ā lakẖ lėhniĥ kẖaṛī▫ā.  

They were given lacs of rupees, when they sat and lacs were offered when they stood.  

ਜਦ ਉਹ ਬੈਠੀਆਂ, ਉਨ੍ਹਾਂ ਨੂੰ ਲੱਖਾਂ ਰੁਪਏ ਦਿਤੇ ਗਏ ਅਤੇ ਲੱਖਾਂ ਹੀ ਭੇਟਾ ਕੀਤੇ ਗਏ ਜਦ ਉਹ ਖੜੀਆਂ ਹੋਈਆਂ।  

ਏਕ ਇਸਤ੍ਰੀਆਂ ਪਾਸ ਬੈਠੀਆਂ ਹੋਈਆਂ ਉਨਕੇ ਗੁਣ ਔਗੁਣੋਂ ਕੋ ਲਖ ਲੇਤੀਆਂ ਥੀਆਂ ਅਰੁ ਏਕ ਖੜੀਆਂ ਹੀ (ਲਖ) ਜਾਣ ਲੇਤੀਆਂ ਥੀਆਂ ਵਾ ਲਖ ਪਦ ਬਹੁ ਵਾਚੀ ਹੈ ਬਹੁਤ ਇਸਤ੍ਰੀਆਂ ਬੈਠੀਆਂ ਦਰਸ਼ਨ ਲੇਤੀਆਂ ਥੀਆਂ ਅਰੁ ਬਹੁਤ ਖੜੀਆਂ ਲੇਤੀਆਂ ਥੀਆਂ ਵਾ ਲਾਖੋਂ ਰੁਪਏ ਸਿਰਵਾਰੇ ਕੇ ਬੈਠੀਓਂ ਕੇ ਊਪਰ ਸੇ ਵਾਰੇ ਹੂਏ ਲਾਗਣਾ ਵਾ ਦਾਸੀਆਂ ਲੇਤੀਆਂ ਥੀਆਂ ਅਰ ਲਾਖੋਂ ਹੀ ਖੜੀਓਂ ਕੇ ਊਪਰ ਸੇ ਵਾਰੇ ਹੂਏ ਲੇਤੀਆਂ ਥੀਆਂ॥


Garī cẖẖuhāre kẖāʼnḏī▫ā māṇniĥ sejṛī▫ā.   Ŧinĥ gal silkā pā▫ī▫ā ṯutniĥ moṯsarī▫ā. ||3||  

They are coconuts and dates and enjoyed on the couches.   The ropes are put around their necks and their strings of pearls are broken.  

ਉਹ ਖੌਪਾ ਤੇ ਛੁਹਾਰੇ ਖਾਂਦੀਆਂ ਸਨ, ਅਤੇ ਪਲੰਘਾਂ ਤੇ ਅਨੰਦ ਲੈਦੀਆਂ ਸਨ।   (ਹੁਣ) ਉਨ੍ਹਾਂ ਦੀਆਂ ਗਰਦਨਾਂ ਦੁਆਲੇ ਰੱਸੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ।  

ਗਰੀ ਛੁਹਾਰੇ ਆਦਿ ਮੇਵਿਓਂ ਕਾ ਭੋਜਨ ਕਰਤੀਆਂ ਥੀਆਂ ਔਰ ਸੇਜੋਂ ਕੇ ਸੁਖੋਂ ਕੋ ਭੋਗਤੀਆਂ ਥੀਂ ਤਿਨ ਕੇ ਗਲਿ ਮੇਂ ਅਬ ਲੋਹੇ ਕੀ (ਸਿਲਕ) ਜੰਜੀਰਾਂ ਵਾ ਫਾਸੀਆਂ ਪੜੀਆਂ ਹੈਂ ਔਰ (ਮੋਤ ਸਰੀਆ) ਮੋਤੀਓਂ ਕੀ ਲੜੀਆਂ ਟੂਟਤੀ ਹੈਂ ਭਾਵ ਲੁਟੇਰੇ ਤੋੜ ਲੇਤੇ ਹੈਂ॥੩॥


Ḏẖan joban ḏu▫e vairī ho▫e jinĥī rakẖe rang lā▫e.   Ḏūṯā no furmā▫i▫ā lai cẖale paṯ gavā▫e.   Je ṯis bẖāvai ḏe vadi▫ā▫ī je bẖāvai ḏe▫e sajā▫e. ||4||  

Both wealth and youthful beauty, which afforded them pleasure have now become their enemies.   The order was given to the soldiers, who having dishonored them took them away.   If it please Him, He grants greatness, If it please Him He awards punishment.  

ਦੋਵੇ, ਦੌਲਤ ਤੇ ਯੁਵਕ ਸੁੰਦਰਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹਾਰਾ ਲਾ ਰਖੀਆਂ ਸਨ, ਹੁਣ ਉਨ੍ਹਾਂ ਦੀਆਂ ਦੁਸ਼ਮਨ ਹੋ ਗਈਆਂ ਹਨ।   ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ, ਜੋ ਬੇਇੱਜ਼ਤ ਕਰਕੇ ਉਨ੍ਹਾਂ ਨੂੰ ਲੈ ਗਏ!   ਜੇਕਰ ਉਸ ਨੂੰ ਚੰਗਾ ਲਗੇ, ਉਹ ਬਜੂਰਗੀ ਬਖਸ਼ਦਾ ਹੈ, ਜੇਕਰ ਉਸ ਨੂੰ ਚੰਗਾ ਲਗੇ, ਉਹ ਸਜ਼ਾ ਦਿੰਦਾ ਹੈ।  

ਧਨੁ ਅਰੁ ਜੋਬਨੁ ਇਹ ਦੋਨੋਂ ਜਿਨੋਂ ਨੇ ਪ੍ਰੇਮ ਲਗਾਇਕਰ ਰਖੇ ਥੇ ਤਿਨੋਂ ਕੇ ਏਹ ਦੋਨੋਂ ਵੈਰੀ ਹੋ ਗਏ ਭਾਵ ਜੁਵਾਨ ਅਰ ਧਨਵਾਨ ਇਸਤੀ੍ਰਓਂ ਕੋ ਪਕੜ ਲੀਆ ਬਾਬਰ ਨੇ (ਦੂਤਾ) ਹਲਕਾਰੋਂ ਵਾ ਚੋਬਦਾਰੋਂ ਕੋ ਹੁਕਮੁ ਦੀਆ ਕਿ ਫੌਜ ਕੋ ਲੂਟਮਾਰ ਮਾਫ ਕਰੀ ਹੈ ਇਹ ਸੁਨਾਇ ਦੇਵੋ ਇਸ ਹੁਕਮੁ ਕੋ ਸੁਨਤੇ ਹੀ ਲੁਟੇਰੇ ਤਿਨ ਇਸਤ੍ਰੀਓਂ ਕੀ (ਪਤਿ) ਪਤਿਸ੍ਟਾ ਭਾਵ ਪਤਿਬ੍ਰਤ ਭਾਵ ਕੋ ਦੂਰ ਕਰਕੇ ਅਪਨੇ ਸੰਗ ਲੇ ਚਲਤੇ ਭਏ ਹੇ ਭਗਵੰਤ ਜੇਕਰ ਤਿਸ ਤੇਰੇ ਕੋ ਜੋ ਪੁਰਸੁ ਅਛਾ ਲਗਤਾ ਹੈ ਤਿਸ ਕੋ ਤੂੰ ਬਡਿਆਈ ਦੇਤਾ ਹੈਂ ਜਿਸਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਸਜਾਇ ਦੇਤਾ ਹੈਂ॥੪॥


Ago ḏe je cẖeṯī▫ai ṯāʼn kā▫iṯ milai sajā▫e.   Sāhāʼn suraṯ gavā▫ī▫ā rang ṯamāsai cẖā▫e.   Bābarvāṇī fir ga▫ī ku▫ir na rotī kẖā▫e. ||5||  

If the mortal meditates, on the Lord before hand, then why should he receive punishment.   The rulers had lost their conscience in merry making, sensual spectacles and revelments.   When Babar's rules was proclaimed, then no (Pathan) price ate his food.  

ਜੇਕਰ ਜੀਵ ਵੇਲੇ ਸਿਰ, ਪਹਿਲਾਂ ਸੁਆਮੀ ਦਾ ਸਿਮਰਨ ਕਰੇ, ਤਦ ਊਸ ਨੂੰ ਸਜਾ ਕਿਉਂ ਮਿਲੇ?   ਅਨੰਦ ਮਾਨਣ, ਵਿਸ਼ਈ ਨਜ਼ਾਰਿਆਂ ਅਤੇ ਰੰਗ ਰਲੀਆਂ ਅੰਦਰ ਹਾਕਮਾਂ ਨੇ ਆਪਣੀ ਆਤਮਾ ਵੰਞਾ (ਮਾਰ) ਛੱਡੀ ਸੀ।   ਜਦ ਬਾਬਰ ਦੇ ਰਾਜ ਦਾ ਢੰਡੋਰਾ ਪਿੱਟ ਗਿਆ ਤਾਂ ਕਿਸੇ (ਪਠਾਣ) ਸ਼ਹਿਜਾਦੇ ਨੇ ਖਾਣਾ ਨਾਂ ਖਾਧਾ।  

ਹੇ ਭਗਵਨ ਜੇਕਰ ਐਸੀ ਬਿਪਤਾ ਪੜਨੇ ਸੇ ਪਹਲੇ ਹੀ ਤੇਰੇ ਕੋ ਸਿਮਰੀਏ ਤੋ ਸਜਾਇ ਕਿਸ ਵਾਸਤੇ ਮਿਲੇ। ਬਾਦਸ਼ਾਹ ਨੇ ਤਮਾਸਿਓਂ ਕੇ (ਰੰਗਿ) ਅਨੰਦ ਮੈਂ ਲਗਕਰ ਤੇਰੀ (ਸੁਰਤਿ) ਉਤਮ ਪ੍ਰੀਤੀ ਵਾ ਗ੍ਯਾਤ ਗਵਾਇ ਛੋਡੀ ਹੈ ਅਬ ਇਸ ਏਮਨਾਬਾਦ ਵਿਚ ਬਾਬਰ ਬਾਦਸਾਹ ਕੀ ਬਾਣੀ ਭਾਵ ਦੁਹਾਈ ਫਿਰ ਗਈ ਹੈ ਅਬ ਤਿਨ ਕੇ (ਕੁਇਰੁ) ਸ਼ਾਹਜ਼ਾਦਿਓਂ ਕੋ ਰੋਟੀ ਭੀ ਖਾਨੇ ਕੋ ਨਹੀਂ ਮਿਲਤੀ ਹੈ॥੫॥


Iknā vakẖaṯ kẖu▫ā▫ī▫ah iknĥā pūjā jā▫e.   Cẖa▫uke viṇ hinḏvāṇī▫ā ki▫o tike kadẖėh nā▫e.   Rām na kabhū cẖeṯi▫o huṇ kahaṇ na milai kẖuḏā▫e. ||6||  

Some lost their five times of prayer, and of some the time of worship is gone.   Without sacred squares, how shall the Hindu women, now bathe and apply frontal marks?   They never remembered their own Ram and now they are not allowed to utter even 'Khuda'.  

ਕਈਆਂ ਦੇ ਪੰਜਾਂ ਨਿਮਾਜ਼ਾ ਦੇ ਵਕਤ ਖੋਏ ਗਏ ਹਨ ਅਤੇ ਕਈਆਂ ਦਾ ਪੁਜਾ-ਪਾਠ ਦਾ ਸਮਾਂ ਚਲਿਆ ਗਿਆ ਹੈ।   ਪਵਿੱਤਰ ਵਲਗਣ ਦੇ ਬਗੈਰ, ਹਿੰਦੁ ਤ੍ਰੀਮਤਾ, ਕਿਸੇ ਤਰ੍ਹਾਂ ਹੁਣ ਨਹਾ ਕੇ ਤਿਲਕ ਲਾਉਣਗੀਆਂ?   ਉਨ੍ਹਾਂ ਦੇ ਕਦੇ ਭੀ ਆਪਣੇ ਰਾਮ ਦਾ ਆਰਾਧਨ ਨਹੀਂ ਕੀਤਾ, ਹੁਣ ਉਨ੍ਹਾਂ ਨੂੰ ਖੁਦਾ ਭੀ ਆਖਣਾ ਨਹੀਂ ਮਿਲਦਾ।  

ਇਕ ਮੁਸਲਮਾਨੋਂ ਕੇ ਨਿਮਾਜ਼ ਕੇ ਵਕਤ ਗਵਾਏ ਜਾਤੇ ਹੈਂ ਇਕਨਾ ਹਿੰਦੂਆਂ ਕੀ ਪੂਜਾ ਕਰਨੀ ਜਾਤੀ ਹੈ ਹਿੰਦੂਓਂ ਕੀ ਇਸਤ੍ਰੀਆਂ ਸਨਾਨ ਕਰਕੇ ਚਉਕੇ ਸੇ ਬਿਨਾਂ ਕੈਸੇ ਟਿਕੇ ਨਿਕਾਲੇਂ ਭਾਵ ਯਹਿ ਕਿ ਹਿੰਦੂ ਅਰ ਮੁਸਲਮਾਨ ਸਰਬ ਕਰਮ ਧਰਮ ਸੇ ਰਹਿਤ ਹੂਏ ਹੈਂ ਕੈਸੇ ਜਿਨੋਂ ਨੇ ਕਭੀ ਤੇਰਾ ਨਾਮ ਨਹੀਂ ਜਪਾ ਥਾ ਅਬ ਵਹ ਛੁਟਣੇ ਵਾਸਤੇ ਆਪਕੀ ਦੁਹਾਈ ਦੇਤੀ ਹੈਂ ਅਰੁ ਉਨਕੋ ਦੁਹਾਈ ਕਹਨੀ ਨਹੀਂ ਮਿਲਤੀ ਹੈ॥੬॥


Ik gẖar āvahi āpṇai ik mil mil pucẖẖėh sukẖ.   Iknĥā eho likẖi▫ā bahi bahi rovėh ḏukẖ.   Jo ṯis bẖāvai so thī▫ai Nānak ki▫ā mānukẖ. ||7||11||  

Some return to their homes, and some meeting them, inquire after the safety of their relations.   In the lot of some, it is so written, that they sit and bewail in pain.   Whatever pleases Him, that alone does happen, O Nanak! What is man?  

ਕਈ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ ਅਤੇ ਕਈ ਉਨ੍ਹਾਂ ਨੂੰ ਮਿਲ ਕੇ ਆਪਣੇ ਸਨਬੰਧੀਆਂ ਦੀ ਸੁਖਸਾਂਦ ਪੁੱਛਦੇ ਹਨ।   ਕਈਆਂ ਦੀ ਕਿਸਮਤ ਵਿੱਚ ਏਹੋ ਕੁੱਛ ਲਿਖਿਆ ਹੋਇਆ ਹੈ, ਕਿ ਤਕਲੀਫ ਵਿੱਚ ਬੈਠ ਕੇ ਉਹ ਰੋਂਦੇ ਰਹਿਣ।   ਜਿਹੜਾ ਕੁੱਛ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਹੁੰਦਾ ਹੈ, ਹੇ ਨਾਨਕ! ਆਦਮੀ ਕੀ ਹੈ?  

ਏਕ ਘਰ ਸੇ ਨਿਕਲੇ ਹੂਏ ਮੁੜਕੇ ਘਰ ਆਵਤੇ ਹੈਂ ਏਕ ਆਪਸ ਮੈਂ ਮਿਲ ਮਿਲ ਕਰ ਦੁਖ ਸੁਖੁ ਪੂਛਤੇ ਹੈਂ ਇਕਨੋਂ ਕੇ ਭਾਗ ਮੇਂ ਯਿਹੀ ਲਿਖਾ ਹੈ ਕਿ ਵਹੁ ਅਪਨਾ ਦੁਖ ਹੀ ਬੈਠ ਬੈਠ ਕਰ ਰੋਤੇ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਹੇ ਅਕਾਲ ਪੁਰਖ ਜੋ (ਤਿਸੁ) ਤੇਰੇ ਕੋ ਭਾਵਤਾ ਹੈ ਸੋਈ ਹੋਤਾ ਹੈ ਮਾਨੁਖ ਕੇ ਕਿ੍ਯਾ ਬਸ ਹੈ॥੭॥੧੧॥ ਇਸ ਅਸਟਪਦੀ ਮੇਂ ਰਹਾਉ ਦੀ ਤੁਕ ਸਨਮੁਖ ਹੋਣ ਕਰਕੇ ਤਿਸ ਤਿਸ ਪਦੋਂ ਕਾ ਤੇਰੇ ਤੇਰੇ ਅਰਥ ਕੀਆ ਹੈ ਨਤਰ ਤਿਸ ਪਦ ਕਾ ਪ੍ਰੋਖ ਅਰਥ ਹੈ॥


Āsā mėhlā 1.  

Asa 1st Guru.  

ਆਸਾ ਪਹਿਲੀ ਪਾਤਸ਼ਾਹੀ।  

ਉਦਾਸ ਹੂਏ ਹੂਏ ਵਿਭੂਤੀ ਖਿਣ ਭੰਗੁਰ ਦਿਖਾਵਤੇ ਹੈਂ॥


Kahā so kẖel ṯabelā gẖoṛe kahā bẖerī sėhnā▫ī.   Kahā so ṯegbanḏ gāderaṛ kahā so lāl kavā▫ī.   Kahā so ārsī▫ā muh banke aithai ḏisėh nāhī. ||1||  

Where are those sports, stables and horses.   Where are drums and bugles? Where are those sword-belts and chariots? Where are those scarlet uniforms?   Where are those mirrored finger-rings and beautiful faces, which are no longer seen here.  

ਉਹ ਖੇਡਾਂ ਅਸਤਬਲ ਅਤੇ ਕੋਤਲ ਕਿਥੇ ਹਨ?   ਕਿੱਥੇ ਹਨ ਨਗਾਰੇ ਤੇ ਬਿਗਲ? ਕਿੱਥੇ ਹਨ ਉਹ ਤਲਵਾਰਾਂ ਦੇ ਗਾਤ੍ਰੇ ਤੇ ਰਥ? ਕਿੱਥੇ ਹਨ ਉਹ ਸੂਹੇ ਰੰਗੀਆਂ ਵਰਦੀਆਂ?   ਕਿੱਥੇ ਹਨ ਉਹ ਸ਼ੀਸ਼ੇ-ਜੜਤ ਅੰਗੂਠੀਆਂ ਤੇ ਸੁੰਦਰ ਚਿਹਰੇ? ਉਹ ਹੁਣ ਏਥੇ ਦਿਸਦੇ ਨਹੀਂ।  

ਜੋ ਤੀਨ ਦਿਨ ਪਹਲੇ ਏਮਨਾਬਾਦ ਮੇਂ ਰਾਗ ਰੰਗ ਹੋ ਰਹਾ ਥਾ ਵਹ ਖੇਲ ਆਜ ਕਹਾਂ ਹੈ ਘੋੜਿਓਂ ਕੇ ਤਬੇਲ ਕਹਾਂ ਹੈ ਔ ਭੇਰੀ ਪੁਨ:ਸਹਨਾਈ ਬਾਜੇ ਕਹਾਂ ਹੈਂ ਤਲਵਾਰੋਂ ਕੇ ਬੰਧਨੇ ਵਾਲੇ ਕਹਾਂ ਹੈਂ (ਗਾਡੇਰੜਿ) ਗਾਡੇ ਭਾਵ ਰਥੀ ਸੂਰਮੇ ਕਹਾਂ ਹੈ ਲਾਲ (ਕਵਾਈ) ਪੁਸਾਕਾਂ ਕਹਾ ਹੈ ਜੋ ਅਪਨੇ ਬਾਂਕੇ ਮੁਖ (ਆਰਸੀਆ) ਸੀਸਿਓਂ ਮੈਂ ਦੇਖਤੀ ਥੀ ਸੋ ਕਹਾਂ ਹੈਂ ਭਾਵ ਵਹੁ ਆਜ ਇਹਾਂ ਦਿਖਲਾਈ ਨਹੀਂ ਪੜਤੀ ਹੈਂ॥੧॥ ਵਿਸਮਯ ਯੁਕਤਿ ਹੂਏ ਕਹਤੇ ਹੈਂ॥


Ih jag ṯerā ṯū gosā▫ī.   Ėk gẖaṛī mėh thāp uthāpe jar vand ḏevai bẖāʼn▫ī. ||1|| rahā▫o.  

This world is Thine and Thou art the Lord of Universe.   In a moment Thou establishest and disestablishest. Thou distributest wealth as Thou pleasest. Pause.  

ਇਹ ਜਹਾਨ ਤੈਡਾ ਹੈ। ਤੂੰ ਸੰਸਾਰ ਦਾ ਸੁਆਮੀ ਹੈ।   ਇਕ ਮੁਹਤ ਵਿੱਚ ਤੂੰ ਕਾਇਮ ਕਰਦਾ ਜਾਂ ਉਖੇੜ ਦਿੰਦਾ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਧਨ-ਦੌਲਤ ਨੂੰ ਵਰਤਾਉਂਦਾ ਹੈ। ਠਹਿਰਾਉ।  

ਹੇ ਗੁਸਾਈ ਯਹ ਜਗਤ ਤੇਰਾ ਦਾਸ ਹੈ ਔਰ ਤੂੰ ਜਗਤ ਕਾ (ਗੁਸਾਈ) ਸ੍ਵਾਮੀ ਹੈਂ ਏਕ ਘੜੀ ਮੇਂ ਸਥਾਪਨ ਕਰਤਾ ਹੈਂ ਔਰ ਫਿਰ ਉਸੀ ਭਾਂਤਿ (ਉਥਾਪੇ) ਉਠਾਵਤਾ ਭਾਵ ਨਾਸ ਕਰਤਾ ਹੈਂ ਧਨੁ ਬਾਂਟ ਦੇਤਾ ਹੈ॥੧॥


Kahāʼn so gẖar ḏar mandap mėhlā kahā so bank sarā▫ī.   Kahāʼn so sej sukẖālī kāmaṇ jis vekẖ nīḏ na pā▫ī.   Kahā so pān ṯambolī harmā ho▫ī▫ā cẖẖā▫ī mā▫ī. ||2||   Is jar kāraṇ gẖaṇī viguṯī in jar gẖaṇī kẖu▫ā▫ī.  

Where are those houses, gates, seraglios and mansions and where are those beautiful caravansaries?   Where is that comfortable couch enjoying damsel, by seeing whom one would get no sleep?   Where are those betel-leaves, betel-sellers and charming fairies? They have vanished like the shadow.   For this wealth many are ruined and it has disgraced many.  

ਕਿੱਥੇ ਹਨ ਉਹ ਮਕਾਨ, ਦਰਵਾਜ਼ੇ, ਮਹਿਲ ਮਾੜੀਆਂ ਅਤੇ ਮੰਦਰ? ਕਿੱਥੇ ਹਨ ਉਹ ਸੁੰਦਰ ਸਰਾਵਾਂ?   ਕਿੱਥੇ ਹੈ ਸੁੰਦਰੀ ਦਾ ਉਹ ਆਰਾਮ ਤਲਬ ਪਲੰਘ ਜਿਸ ਨੂੰ ਵੇਖ ਕੇ ਆਦਮੀ ਨੂੰ ਨੀਦਰ ਨਹੀਂ ਸੀ ਆਉਂਦੀ?   ਕਿੱਥੇ ਹਨ ਉਹ ਪਾਨਾਂ ਦੇ ਬੀੜੇ, ਪਾਨ-ਵੇਚਣ ਵਾਲੀਆਂ ਅਤੇ ਮਨੋਹਰ ਪਰੀਆਂ? ਉਹ ਛਾਂ ਦੀ ਮਾਨੰਦ ਅਲੋਪ ਹੋ ਗਈਆਂ ਹਨ।   ਏਸ ਦੌਲਤ ਦੀ ਖਾਤਰ ਘਣੇਰੇ ਤਬਾਹ ਹੋ ਗਏ ਹਨ। ਇਸ ਦੌਲਤ ਨੇ ਬਹੁਤਿਆਂ ਨੂੰ ਖੁਆਰ ਕੀਤਾ ਹੈ।  

ਵਹੁ ਘਰ ਕਹਾਂ ਹੈਂ ਵਹ ਦ੍ਵਾਰੇ ਕਹਾਂ ਹੈ (ਮੰਡਪ) ਵਹੁ ਊਚੇ ਮੰਦਰ ਵਾ ਸਭਾ ਮੰਡਪ ਔਰ ਮਹਲਾ ਇਤਮੰਦਰੋਂ ਕੇ ਸੰਬੂਹ ਔਰ ਸੁੰਦਰ ਸਰਾਇ ਮੁਸਾਫਰੋਂ ਕੇ ਰਹਨੇ ਕੀ ਕਹਾਂ ਹੈਂ ਜਿਨ ਕਾਮਨੀਓਂ ਕੇ ਰੂਪ ਕੀ ਸੁੰਦਰ੍ਯਤਾ ਕੋ ਦੇਖਕਰ ਰਸਿਕੋਂ ਨੇ ਨੀਂਦ ਨਹੀਂ ਪਾਈ ਥੀ ਸੇਜ੍ਯਾ ਪਰ (ਸੁਖਾਲੀ) ਸੁਖੀ ਹੋ ਰਹੀ ਥੀ ਸੋ ਇਸਤ੍ਰੀਆਂ ਕਹਾਂ ਹੈਂ ਔਰੁ ਪਾਂਨ (ਤੰਬਲੀ) ਪਾਨੋਂ ਕੇ ਬੀੜੇ ਲਗਾਨੇ ਵਾਲੀਆਂ (ਹਰਮਾ) ਇਸਤ੍ਰੀਆਂ ਅਰਥਾਤ ਦਾਸੀਆਂ ਕਹਾਂ ਹੈ ਸਭ ਛਾਈ ਮਾਈ ਹੋ ਗਈ ਅਰਥਾਤ ਲੋਪ ਹੋ ਗਈ ਹੈਂ ਵਾ ਸਭੀ ਵਸਤੂ ਮਾਇਕ ਹੋਣੇ ਤੇ ਬ੍ਰਿਛੋਂ ਕੀ ਛਾਵੋਂ ਵਤ ਪ੍ਰਣਾਮ ਕੋ ਪ੍ਰਾਪਤ ਹੋਈਆਂ ਹੈਂ॥੨॥


Pāpā bājẖahu hovai nāhī mu▫i▫ā sāth na jā▫ī.   Jis no āp kẖu▫ā▫e karṯā kẖus la▫e cẖangi▫ā▫ī. ||3||  

Without misdeeds it is not amassed, and it departs not with the dead.   He, whom the Creator Himself destroys, him, He first deprives of virtue.  

ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।   ਜਿਸ ਨੂੰ ਸਿਰਜਣਹਾਰ ਖੁਦ ਮਲੀਆਮੇਟ ਕਰਦਾ ਹੈ, ਪਹਿਲਾਂ ਉਸ ਪਾਸੋਂ ਉਹ ਨੇਕੀਆਂ ਖੋਹ ਲੈਦਾ ਹੈ।  

ਹੇ ਸ੍ਵਾਮੀ ਇਸ ਧਨ ਕੇ ਕਾਰਣ (ਘੜੀ ਵਿਗੂਤੀ) ਬੁਹਤ ਸ੍ਰਿਸ੍ਟੀ ਖਰਾਬ ਹੂਈ ਹੈ ਔਰ ਪੀਛੇ ਭੀ ਇਸੀ ਧਨ ਨੇ ਬੁਹਤ ਸ੍ਰਿਸ੍ਟੀ ਭੁਲਾਈ ਹੈ ਪਾਪੋਂ ਸੇ ਬਿਨਾਂ ਇਕਤ੍ਰ ਨਹੀਂ ਹੋਤੀ॥ ਅਰ ਮਰਨੇ ਕੇ ਉਪਰੰਤ ਸਾਥ ਨਹੀਂ ਜਾਤੀ ਹੈ ਜਿਸਕੋ ਕਰਤਾ ਪੁਰਖ ਆਪ (ਖੁਆਏ) ਭੁਲਾਤਾ ਹੈ ਉਸ ਕੀ ਭਲਿਆਈ ਖਸ ਲੇਤਾ ਹੈ॥੩॥


Kotī hū pīr varaj rahā▫e jā mīr suṇi▫ā ḏẖā▫i▫ā.   Thān mukām jale bij manḏar mucẖẖ mucẖẖ ku▫ir rulā▫i▫ā.   Ko▫ī mugal na ho▫ā anḏẖā kinai na parcẖā lā▫i▫ā. ||4||  

When they heard of invasion of emperor Babar, then millions of religious leaders failed to halt him.   He burned houses, resting places and strong palaces and the princes, cut into pieces, he causes to roll in dust.   No Mughal became blind and no one wrought any miracle.  

ਜਦ ਉਨ੍ਹਾਂ ਪਾਤਸ਼ਾਹ ਬਾਬਰ ਦੇ ਹਮਲੇ ਬਾਬਤ ਸੁਣਿਆ ਤਾਂ ਕ੍ਰੋੜਾਂ ਮਜ਼ਹਬੀ ਆਗੁ ਉਸ ਠੱਲਣ ਤੋਂ ਅਸਮਰਥ ਹੋ ਗਏ ਹਨ।   ਉਸ ਨੇ ਘਰ, ਆਰਾਮ ਦੇ ਟਿਕਾਣੇ ਅਤੇ ਮਜਬੂਤ ਮਹਿਲ ਸਾੜ ਸੁੱਟੇ ਅਤੇ ਟੁਕੜੇ ਟੁਕੜੇ ਕੀਤੇ ਹੋਏ ਸਹਿਜਾਦਿਆਂ ਨੂੰ ਘੱਟੇ ਵਿੱਚ ਰੁਲਾ ਦਿਤਾ।   ਕੋਈ ਮੁਗਲ ਅੰਨ੍ਹਾਂ ਨਾਂ ਹੋਇਆ ਅਤੇ ਸਿਕੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ।  

ਜਬ (ਮੀਰੁ) ਬਾਦਸਾਹ ਬਾਬਰ ਕਾ ਧਾਵਾ ਸੁਨਾ ਤਬ ਕੋਟਾਂਨ ਕੋਟ ਪੀਰ ਜੋ ਪਠਾਨੋਂ ਕੀ ਸਹਾਇਤਾ ਕਰਨ ਵਾਸਤੇ ਆਏ ਥੇ ਸੋ ਈਸ੍ਵਰ ਨੇ (ਵਰਜਿ ਰਹਾਏ) ਹਟਾਇ ਰਖੇ ਜਿਤਨੇ (ਥਾਨ) ਦੇਵਸਥਾਂਨ (ਮਕਾਮ) ਇਸਥਰ ਬਹੁਤ ਪੁਰਾਨੇ ਔਰ ਬਹੁਤ ਸੇ ਜੋ ਮੰਦਰਿ ਥੇ ਜਿਨਕਾ ਬਿਜੁਲੀ ਸਮ ਪ੍ਰਕਾਸ ਵਾ (ਬਿਜ) ਪਕੇ ਮੰਦਰ ਲੁਟੇਰੋਂ ਕੇ ਆਗ ਲਗਾਉਨੇ ਸੇ ਸੋ ਸਭੀ ਜਲ ਗਏ (ਮੁਛਿ ਮੁਛਿ) ਟੁਕੜੇ ਟੁਕੜੇ ਕਰਕੇ (ਕੁਇਰ) ਸਾਹਜਾਦੋਂ ਕੋ ਗਲੀਓਂ ਮੈਂ ਰੁਲਾਇਆ ਜੋ ਪੀਰ ਕਹਤੇ ਥੇ ਹਮ ਸਹਾਇਤਾ ਕਰੇਂਗੇ ਜੋ ਆਪ ਪਰ ਨਜਰ ਉਠਾਵੈਗਾ ਸੋ ਅੰਧਾ ਹੋਇ ਜਾਇਗਾ ਸੋ ਕਿਸੀ ਨੇ ਸਕਤਿ ਪਰਚਾ ਨ ਲਗਾਇਆ ਭਾਵ ਥੋੜੀ ਭੀ ਕਰਾਮਾਤ ਨ ਦੇਖਾਈ ਅਰੁ ਨ ਕੋਈ ਮੁਗਲੁ ਹੀ ਅੰਧਾ ਹੂਆ॥੪॥


        


© SriGranth.org, a Sri Guru Granth Sahib resource, all rights reserved.
See Acknowledgements & Credits