Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

Āsā mėhlā 1.   Ŧan binsai ḏẖan kā ko kahī▫ai.   Bin gur rām nām kaṯ lahī▫ai.  

Asa 1st Guru.   When the body perishes, whose is called its wealth?   Without the Guru, how can the Lord's Name be obtained?  

ਆਸਾ ਪਹਿਲੀ ਪਾਤਸ਼ਾਹੀ।   ਜਦ ਦੇਹਿ ਨਾਸ ਹੋ ਜਾਂਦੀ ਹੈ ਤਾਂ ਇਸ ਦੀ ਦੌਲਤ ਕੀਹਦੀ ਆਖੀ ਜਾਂਦੀ ਹੈ?   ਗੁਰਾਂ ਦੇ ਬਗੈਰ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?  

ਰਾਮ ਨਾਮ ਧਨ ਸੇ ਬਿਨਾਂ ਜੋ ਦੂਸਰਾ ਧਨ ਹੈ ਜਬ ਸਰੀਰ ਮ੍ਰਿਤ ਹੋ ਜਾਤਾ ਹੈ ਤਬ ਵਹੁ ਕਿਸ ਕਾ ਕਹਾ ਜਾਵੈ ਅਰਥਾਤ ਇਸ ਜੀਵ ਕਾ ਨਹੀਂ ਹੋਤਾ ਹੈ ਪੁਤ੍ਰ ਇਸਤ੍ਰੀ ਆਦਿ ਅਧਿਕਾਰੀਓਂ ਕਾ ਹੋਤਾ ਹੈ ਔਰ ਸਚਾ ਧਨ ਜੋ ਰਾਮ ਨਾਮ ਹੈ ਸੋ ਗੁਰੋਂ ਸੇ ਬਿਨਾਂ ਕੈਸੇ ਪ੍ਰਾਪਤ ਹੋਵੈ ਅਰਥਾਤ ਗੁਰੋਂ ਹੀ ਸੇ ਪ੍ਰਾਪਤ ਹੋਤਾ ਹੈ॥


Rām nām ḏẖan sang sakẖā▫ī.   Ahinis nirmal har liv lā▫ī. ||1||  

The wealth of the Lord's Name is my companion and helper.   Immaculate is he, who day and night, fixes his attention on God.  

ਸੁਆਮੀ ਦੇ ਨਾਮ ਦਾ ਪਦਾਰਥ ਮੇਰਾ ਸੰਗੀ ਅਤੇ ਸਹਾਇਕ ਹੈ।   ਪਵਿੱਤ੍ਰ ਹੈ ਉਹ ਜੋ ਦਿਹੁੰ ਰੈਣ ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜੀ ਰਖਦਾ ਹੈ।  

ਜਿਸਨੇ ਰਾਤ ਦਿਨ ਸੁਧ ਹਰਿ ਮੇਂ ਬ੍ਰਿਤੀ ਲਗਾਈ ਹੈ ਰਾਮ ਨਾਮ ਧਨ ਪ੍ਰਲੋਕ ਮੇਂ ਤਿਸ ਕੇ ਸੰਗ ਸਹਾਈ ਹੋਤਾ ਹੈ॥੧॥


Rām nām bin kavan hamārā.   Sukẖ ḏukẖ sam kar nām na cẖẖoda▫o āpe bakẖas milāvaṇhārā. ||1|| rahā▫o.  

who is mind without the Lord's Name?   Deeming pain and pleasure alike, I forsake not the Name. The Lord pardons and blends me with Himself. Pause.  

ਪ੍ਰਭੂ ਦੇ ਨਾਮ ਦੇ ਬਗੈਰ ਮੇਰਾ ਕੌਣ ਹੈ?   ਪੀੜ ਅਤੇ ਖੁਸ਼ੀ ਨੂੰ ਇੱਕ ਤੁਲ ਜਾਣ ਕੇ, ਮੈਂ ਨਾਮ ਨੂੰ ਨਹੀਂ ਤਿਆਗਦਾ, ਮਾਫੀ ਦੇ ਕੇ ਸੁਆਮੀ ਆਪਣੇ ਨਾਲ ਮੇਲ ਲੈਦਾ ਹੈ। ਠਹਿਰਾਉ।  

ਹੇ ਭਾਈ ਰਾਮ ਨਾਮ ਸੇ ਬਿਨਾਂ ਹਮਾਰਾ ਕੌਨ ਰਖ੍ਯਕ ਹੈ ਤਾਂ ਤੇ ਸੁਖ ਦੁਖ ਦੋਨੋ ਅਵਸਥਾ ਕੋ ਸਮਾਨ ਸਮਝ ਕਰ ਮੈਂ ਰਾਮ ਨਾਮ ਕਾ ਤ੍ਯਾਗ ਨਹੀਂ ਕਰਤਾ ਸੋ ਰਾਮ ਆਪ ਹੀ ਬਖਸ਼ ਕਰਕੇ ਮਿਲਾਉਨੇ ਹਾਰਾ ਹੈ॥


Kanik kāmnī heṯ gavārā.   Ḏubiḏẖā lāge nām visārā.  

The fool loves gold and damsel.   Attached to duality he has forgotten the Name.  

ਮੂਰਖ ਸੋਨੇ ਅਤੇ ਸੁੰਦਰੀ ਨੂੰ ਪਿਆਰ ਕਰਦਾ ਹੈ।   ਦਵੈਤ-ਭਾਵ ਨਾਲ ਜੁੜ ਕੇ ਊਸਨੇ ਨਾਮ ਨੂੰ ਭੁਲਾ ਛੱਡਿਆ ਹੈ।  

ਗਵਾਰੋਂ ਕਾ (ਕਨਿਕ) ਸੋਨਾ ਆਦਿ ਧਨੁ ਔਰ ਇਸਤ੍ਰੀ ਮੇਂ ਪ੍ਰੇਮੁ ਹੈ ਦ੍ਵੈਤ ਭਾਵ ਮੇਂ ਲਗ ਕਰ ਨਾਮ ਬਿਸਾਰ ਦੀਆ ਹੈ॥


Jis ṯūʼn bakẖsahi nām japā▫e.   Ḏūṯ na lāg sakai gun gā▫e. ||2||  

Him, whom Thou pardonest, Thou cause to repeat Thy Name.   Death's myrmidon cannot touch him, who sings God's praises.  

ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਉਸ ਪਾਸੋਂ ਤੂੰ ਆਪਣੇ ਨਾਮ ਦਾ ਊਚਾਰਨ ਕਰਵਾਉਂਦਾ ਹੈ।   ਮੌਤ ਦਾ ਫਰੇਸ਼ਤਾ ਉਸ ਨੂੰ ਛੂਹ ਨਹੀਂ ਸਕਦਾ, ਜੋ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।  

ਹੇ ਜੀਵ ਤੂੰ ਐਸੇ ਜਾਣ ਜਿਸ ਕੋ ਹਰਿ ਅਪਨਾ ਨਾਮ ਜਪਾਇ ਕਰਕੇ ਪੁਨਾ ਵਹੁ ਗੁਨੋਂ ਕੋ ਗਾਵਤਾ ਹੈ ਬਖਸ਼ਾ ਚਾਹਤਾ ਹੈ ਤਿਸ ਕੋ ਕਾਮਾਦਿ ਦੂਤ ਵਾ ਜਮਦੂਤ ਲਗ ਨਹੀਂ ਸਕਤੇ ਹੈਂ॥੨॥


Har gur ḏāṯā rām gupālā.   Ji▫o bẖāvai ṯi▫o rākẖ ḏa▫i▫ālā.  

My Omnipresent God, Thou art the Great Giver and the world cherisher.   As it pleases Thee, so do Thou preserve me, O merciful Master.  

ਮੇਰੇ ਸਰਬ-ਵਿਆਪਕ ਵਾਹਿਗੁਰੂ ਤੂੰ ਵੱਡਾ ਦਾਤਾਰ ਅਤੇ ਜਗਤ ਦਾ ਪਾਲਣ-ਪੋਸ਼ਣਹਾਰ ਹੈ।   ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰਖਿਆ ਕਰ, ਹੇ ਮਿਹਰਬਾਨ ਮਾਲਕ!  

ਹਰਿ ਰਾਮ ਗੋਪਾਲ ਜੋ ਹੈ ਸੋਈ ਸੁਭ ਗੁਣੋਂ ਕਾ ਦਾਤਾ ਹੈ ਜਿਸ ਪ੍ਰਕਾਰ ਉਸਕੋ ਭਾਵਤਾ ਹੈ ਤਿਸੀ ਪ੍ਰਕਾਰ ਦ੍ਯਾਲਤਾ ਸੇ ਜਨੋਂ ਕੋ ਰਖਤਾ ਹੈ॥


Gurmukẖ rām merai man bẖā▫i▫ā.   Rog mite ḏukẖ ṯẖāk rahā▫i▫ā. ||3||  

Under Guru's instruction, the Lord has become pleasing to my mind.   My afflictions are removed and pain is warded off.  

ਗੁਰਾਂ ਦੇ ਉਪਦੇਸ਼ ਤਾਬੇ, ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਾ ਹੈ।   ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਪੀੜ ਨਵਿਰਤ ਥੀ ਗਈ ਹੈ।  

ਗੁਰੋਂ ਦ੍ਵਾਰੇ ਰਾਮ ਨਾਮ ਮੇਰੇ ਮਨ ਕੋ ਅੱਛਾ ਲਗਾ ਹੈ ਨਾਮ ਕਰਕੇ ਮੇਰੇ ਹੰਤਾ ਮਮਤਾਦਿ ਰੋਗ ਮਿਟ ਗਏ ਹੈਂ ਔਰ ਦੁਖੋਂ ਕੋ ਰੋਕ ਕਰ ਮਨ ਕੋ ਸਥਿਰ ਕੀਤਾ ਹੈ॥੩॥


Avar na a▫ukẖaḏẖ ṯanṯ na mannṯā.   Har har simraṇ kilvikẖ hanṯā.  

There is no other medicine, charm and spell.   Lord God's remembrance destroyers sins.  

ਹੋਰ ਕੋਈ ਦਵਾਈ, ਜਾਦੂ ਅਤੇ ਟੁਣਾ ਟਾਮਣ ਨਹੀਂ।   ਵਾਹਿਗੁਰੂ ਸੁਆਮੀ ਦੀ ਬੰਦਗੀ ਪਾਪਾਂ ਨੂੰ ਨਾਸ ਕਰ ਦਿੰਦੀ ਹੈ।  

ਰਾਮ ਨਾਮ ਤੁਲ੍ਯ ਨਾ ਕੋਈ ਔਰ ਔਖਧ ਹੈ ਨ ਮੰਤ੍ਰ ਤੰਤ੍ਰ ਹੈ ਕੇਵਲ ਹਰਿ ਹਰਿ ਕਾ ਸਿਮਰਨ ਹੀ ਪਾਪੋਂ ਕੋ (ਹੰਤਾ) ਨਾਸ ਕਰਤਾ ਹੈ॥


Ŧūʼn āp bẖulāvėh nām visār.   Ŧūʼn āpe rākẖahi kirpā ḏẖār. ||4||  

Thou Thyself strayest the mortals and they forget Thy Name, O Lord.   Showering Thine benediction, Thou Thyself savest.  

ਤੂੰ ਖੁਦ ਪ੍ਰਾਣੀਆਂ ਨੂੰ ਕੁਰਾਹੇ ਪਾਊਦਾ ਹੈ ਅਤੇ ਉਹ ਤੇਰੇ ਨਾਮ ਨੂੰ ਭੁਲਾ ਦਿੰਦੇ ਹਨ, ਹੇ ਸਾਹਿਬ!   ਆਪਣੀ ਰਹਿਮਤ ਨਿਛਾਵਰ ਕਰਕੇ ਤੂੰ ਖੁਦ ਕਈਆਂ ਨੂੰ ਬਚਾ ਲੈਦਾ ਹੈ।  

ਤੂੰ ਇਸ ਪ੍ਰਕਾਰ ਜਾਣ ਜਿਸਕੋ ਆਪ ਭਲਾਉਤਾ ਹੈ ਸੋ ਮਨ ਸੇ ਨਾਮ ਕੋ ਬਿਸਾਰ ਦੇਤਾ ਹੈ ਪੁਨਾ ਤੂੰ ਇਸ ਪ੍ਰਕਾਰ ਜਾਨ ਜਿਸ ਪਰ ਕ੍ਰਿਪਾ ਧਾਰਤਾ ਹੈ ਨਾਮ ਦੇਕਰ ਤਿਸ ਕੀ ਆਪ ਹੀ ਰਖ੍ਯਾ ਕਰਤਾ ਹੈ॥੪॥


Rog bẖaram bẖeḏ man ḏūjā.   Gur bin bẖaram jāpėh jap ḏūjā.  

The soul is diseased with doubt differentiation and duality.   Without the Guru, one wanders in doubt and remembers the other.  

ਆਤਮਾ ਨੂੰ ਸੰਦੇਹ, ਅੰਤਰੇ ਅਤੇ ਦਵੈਤ ਭਾਵ ਦੀ ਬੀਮਾਰੀ ਚਿਮੜੀ ਹੋਈ ਹੈ।   ਗੁਰਾਂ ਦੇ ਬਗੈਰ ਜੀਵ ਵਹਿਮ ਅੰਦਰ ਭਟਕਦਾ ਹੈ ਅਤੇ ਹੋਰਸ ਨੂੰ ਇਕ ਰਸ ਯਾਦ ਕਰਦਾ ਹੈ।  

ਮਨ ਮੈਂ ਯਹੀ ਰੋਗ ਹੈ ਜੋ ਦੂਜਾ ਭਾਉ ਔ ਭੇਦ ਬੁਧੀ ਅਰੁ ਭਰਮੁ ਹੋ ਰਹਾ ਹੈ ਗੁਰੋਂ ਸੇ ਬਿਨਾਂ ਭ੍ਰਮ ਕਰ ਆਨ ਦੇਵ ਕੀ ਉਪਾਸਨਾ ਮੇਂ ਲਗ ਕਰ ਉਨਕੇ ਮੰਤ੍ਰੋਂ ਕੋ ਜਪਤੇ ਹੈਂ॥


Āḏ purakẖ gur ḏaras na ḏekẖėh.   viṇ gur sabḏai janam kė lekẖėh. ||5||  

To see the sight of the Guru amounts to be holding, the primal Lord.   without the Guru, hymns of what account is hue human life?  

ਗੁਰਾਂ ਦਾ ਦੀਦਾਰ ਵੇਖਣਾ ਪਿਥਮ ਪ੍ਰਭੂ ਨੂੰ ਦੇਖਣ ਦੇ ਤੁੱਲ ਹੈ।   ਗੁਰਾਂ ਦੀ ਬਾਣੀ ਦੇ ਬਾਝੋਂ ਮਨੁੱਖੀ ਜੀਵਨ ਕਿਹੜੇ ਹਿਸਾਬ ਕਿਤਾਬ ਵਿੱਚ ਹੈ।  

ਆਦਿ ਪੁਰਖ ਰੂਪੁ ਜੋ ਸਤਗੁਰੂ ਹੈਂ ਤਿਨਕਾ ਜੋ ਦਰਸਨ ਨਹੀਂ ਦੇਖਤੇ ਹੈਂ ਅਰੁ ਗੁਰ ਉਪਦੇਸ ਸੇ ਰਹਿਤ ਹੈਂ ਤਿਨਕਾ ਜਨਮ ਕਿਸ ਲੇਖੇ ਭਾਵ ਗਿਨਤੀ ਮੇਂ ਹੈ ਅਰਥਾਤ ਨਿਸਫਲ ਹੈ॥੫॥


Ḏekẖ acẖraj rahe bismāḏ.   Gẖat gẖat sur nar sahj samāḏẖ.  

Beholding the wonderful Lord, I am greatly astonished.   Amongst all the hearts of demigods and men, the Lord is contained in the trance of equipoise.  

ਅਸਚਰਜ ਸੁਆਮੀ ਨੂੰ ਵੇਖ ਕੇ, ਮੈਂ ਬੜਾ ਹੈਰਾਨ ਹੋ ਗਿਆ ਹਾਂ।   ਅਡੋਲਤਾ ਦੀ ਤਾੜੀ ਅੰਦਰ ਪ੍ਰਭੁ ਸਾਰਿਆਂ ਦਿਲਾਂ, ਦੇਵਤਿਆਂ ਅਤੇ ਆਦਮੀਆਂ ਦੇ ਅੰਦਰ ਰਮਿਆ ਹੋਇਆ ਹੈ।  

ਅਸਚਰਜੁ ਰੂਪ ਹਰਿ ਕੋ ਦੇਖ ਕਰ ਅਸਚਰਜ ਹੋ ਰਹੈ ਹੈਂ ਸਹਜ ਰੂਪ ਕੋ ਸੁਰ ਨਰੋਂ ਕੇ ਘਟਿ ਘਟਿ ਮੇਂ ਜਾਨ ਕਰ ਸਮਾਧਿ ਮੈਂ ਸਥਿਤ ਹੋ ਰਹੇ ਹੈਂ॥


Bẖaripur ḏẖār rahe man māhī.   Ŧum samsar avar ko nāhī. ||6||  

The fully pervading Lord, I hold within my mind.   Equal to Thee, there is not another, O Lord.  

ਪੂਰਨ ਵਿਆਪਕ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਇਆ ਹੈ।   ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਸੁਆਮੀ!  

ਪੂਰਨ ਪਰਮੇਸਰ ਕੋ ਮਨ ਮੇਂ ਜਾਨ ਕਰ ਧਾਰਨ ਕਰ ਰਹੇ ਹੈਂ ਔਰ ਮੁਖ ਸੇ ਕਹਤੇ ਹੈਂ ਭਗਵੰਤ ਤੁਮਾਰੇ ਸਮਾਨ ਦੂਸਰਾ ਕੋਈ ਨਹੀਂ ਹੈ॥੬॥


Jā kī bẖagaṯ heṯ mukẖ nām.   Sanṯ bẖagaṯ kī sangaṯ rām.  

For Thy worship Thy Name is uttered by mouth.   In the society of the saints and pious persons, the Lord abides.  

ਜੋ ਸਿਮਰਨ ਨੂੰ ਪਿਆਰ ਕਰਦਾ ਹੈ, ਉਸ ਦੇ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਹੈ।   ਸਾਧੂਆਂ ਅਤੇ ਪਵਿੱਤ੍ਰ ਪੁਰਸ਼ਾਂ ਦੇ ਸੰਮੇਲਣ ਅੰਦਰ ਸੁਆਮੀ ਵਸਦਾ ਹੈ।  

ਜਿਸਕਾ ਭਗਤੀ ਮੇਂ ਹਿਤ ਹੈ ਮੁਖ ਮੈਂ ਜਿਸਕੇ ਨਾਮ ਹੈ ਐਸੇ ਸਾਂਤਿ ਰੂਪ ਭਗਤ ਕੀ ਸੰਗਤ ਸੇ ਰਾਮ ਨਾਮ ਮਿਲਤਾ ਹੈ ਵਾ (ਰਾਮੁ) ਆਰਾਮੁ ਭਾਵ ਸੁਖ ਹੋਤਾ ਹੈ॥


Banḏẖan ṯore sahj ḏẖi▫ān.   Cẖẖūtai gurmukẖ har gur gi▫ān. ||7||  

Shattering his shackles, the mortal should meditate on God.   The Guru-ward are emancipated by the knowledge of God, acquired through the Guru.  

ਆਪਣੇ ਜੰਜ਼ੀਰ ਤੋੜ ਕੇ ਪ੍ਰਾਣੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਉਚਿਤ ਹੈ।   ਗੁਰਾਂ ਦੇ ਰਾਹੀਂ ਪਰਾਪਤ ਹੋਈ ਵਾਹਿਗੁਰੂ ਦੀ ਗਿਆਤ ਨਾਲ ਪਵਿੱਤ੍ਰ ਪੁਰਸ਼ ਬੰਦ ਖਲਾਸ ਹੋ ਜਾਂਦਾ ਹੈ।  

ਸਰਬ ਬੰਧਨੋਂ ਕੋ ਤੋੜ ਕਰ ਸਹਜ ਹੀ ਅਕਾਲ ਪੁਰਖ ਮੇਂ ਧ੍ਯਾਨ ਲਗਾ ਰਹਤਾ ਹੈ ਗੁਰੋਂ ਦ੍ਵਾਰੇ ਹਰਿ ਕੋ ਜਾਨ ਕਰ ਗੁਰਮੁਖ ਮਾਯਾ ਕੇ ਜਾਲ ਸੇ ਛੁਟ ਜਾਤੇ ਹੈਂ॥੭॥


Nā jamḏūṯ ḏūkẖ ṯis lāgai.   Jo jan rām nām liv jāgai.  

Death's myrmidon and pain touch not him,   the man who is awake in the love of Lord Name.  

ਮੌਤ ਦਾ ਫਰੇਸ਼ਤਾ ਅਤੇ ਪੀੜ ਉਸ ਨੂੰ ਨਹੀਂ ਛੋਹਦੇ,   ਜੋ ਇਨਸਾਨ ਪ੍ਰਭੂ ਦੇ ਨਾਮ ਦੀ ਪ੍ਰੀਤ ਅੰਦਰ ਜਾਗਦਾ ਹੈ।  

ਜੋ ਦਾਸ ਰਾਮ ਨਾਮ ਮੇਂ ਬ੍ਰਿਤਿ ਲਗਾਇ ਕਰ ਮੋਹ ਨਿੰਦ੍ਰਾ ਸੇ ਜਾਗੇ ਹੈਂ ਤਿਸ ਕੋ ਜਮਦੂਤੋਂ ਕਰਕੇ ਦੁਖ ਨਹੀਂ ਲਗਤਾ॥


Bẖagaṯ vacẖẖal bẖagṯā har sang.   Nānak mukaṯ bẖa▫e har rang. ||8||9||  

God, the lover of His devotees, abides with His devotees.   Nanak, through God, love, the mortal is emancipated.  

ਆਪਣੇ ਪ੍ਰੇਮੀਆਂ ਦਾ ਪਿਆਰਾ, ਵਾਹਿਗੁਰੂ ਆਪਣੇ ਅਨੁਰਾਗੀਆਂ ਨਾਲ ਵਸਦਾ ਹੈ।   ਨਾਨਕ, ਵਾਹਿਗੁਰੂ ਦੀ ਪ੍ਰੀਤ ਰਾਹੀਂ, ਪ੍ਰਾਣੀ ਮੋਖਸ਼ ਹੋ ਜਾਂਦਾ ਹੈ।  

ਭਗਤ ਵਛਲ ਹਰਿ ਭਗਤੋਂ ਕੇ ਸਦੀਵਕਾਲ ਸੰਗ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਸੋ ਭਗਤ ਹਰਿ ਕੇ (ਰੰਗਿ) ਪ੍ਰੇਮ ਕਰਕੇ ਜੀਵਨ ਮੁਕਿ? ਭਏ ਹੈਂ॥੮॥੯॥


Āsā mėhlā 1 ikṯukī.   Gur seve so ṯẖākur jānai.   Ḏūkẖ mitai sacẖ sabaḏ pacẖẖānai. ||1||  

Asa 1st Guru. Ek Tuki.   He, who serves the Guru, knows the Lord.   By recognising the true Name his pain vanishes.  

ਆਸਾ ਪਹਿਲੀ ਪਾਤਸ਼ਾਹੀ। ਇਕ ਤੁਕੀ।   ਜੋ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸੁਆਮੀ ਨੂੰ ਜਾਣ ਲੈਦਾ ਹੈ।   ਸੱਚੇ ਨਾਮ ਦੀ ਸਿੰਆਣ ਕਰਨ ਨਾਲ ਪੀੜ ਦੂਰ ਹੋ ਜਾਂਦੀ ਹੈ।  

ਜੋ ਗੁਰੋਂ ਕੀ ਸੇਵਾ ਕਰਤਾ ਹੈ ਸੋਈ ਠਾਕੁਰ ਕੋ ਜਾਨਤਾ ਹੈ ਸਚ ਸਰੂਪ ਬ੍ਰਹਮ ਕੇ ਜਾਨਨੇ ਸੇ ਦੁਖ ਮਿਟਤੇ ਹੈਂ॥੧॥


Rām japahu merī sakẖī sakẖainī.   Saṯgur sev ḏekẖhu parabẖ nainī. ||1|| rahā▫o.  

Meditate on the Lord, O my Mate and friend.   By serving the True Guru, thou shalt see the Lord with thine eyes. Pause.  

ਸੁਆਮੀ ਦਾ ਸਿਮਰਨ ਕਰ, ਹੇ ਮੇਰੀ ਸਹੇਲੀਏ ਤੇ ਸੱਜਣੀਏ।   ਸੱਚੇ ਗੁਰਾਂ ਦੀ ਟਹਿਲ ਕਮਾਊਣ ਦੁਆਰਾ ਤੂੰ ਆਪਣੀਆਂ ਅੱਖਾਂ ਨਾਲ ਸਾਹਿਬ ਨੂੰ ਵੇਖ ਲਵੇਗੀ। ਠਹਿਰਾਉ।  

ਹੇ ਮੇਰੀ ਪ੍ਯਾਰੀ ਸਖੀ ਰਾਮ ਜਪਹੁ ਸਤਗੁਰੂ ਕੀ ਸੇਵਾ ਕਰਕੇ ਨੇਤ੍ਰੋਂ ਸੇ ਪ੍ਰਭੂ ਕਾ ਦਰਸਨ ਕਰਹੁ॥ ਜੇ ਕਹੇ ਜੀਤ ਕੋ ਕੌਨ ਸੇ ਬੰਧਨ ਹੈਂ ਤਿਸ ਪਰ ਕਹਤੇ ਹੈਂ॥


Banḏẖan māṯ piṯā sansār.   Banḏẖan suṯ kanniā ar nār. ||2||  

Entanglements are mother, father and the world.   Entanglement are sons, daughters and wife.  

ਜੰਜਾਲ ਹਨ ਅੰਮੜੀ, ਬਾਬਲ ਅਤੇ ਜਗਤ।   ਜੰਜਾਲ ਹਨ ਪੁੱਤ੍ਰ, ਧੀਆਂ ਅਤੇ ਪਤਨੀ।  

ਰਾਮ ਜਪਨੇ ਸੇ ਬਿਨਾਂ ਸੰਸਾਰ ਮੇ ਮਾਤਾ ਪਿਤਾ ਬੰਧਨ ਰੂਪ ਹੈਂ ਔ (ਸੁਤ) ਪੁਤ੍ਰ ਕੰਨਿਆਂ (ਨਾਰਿ) ਇਸਤ੍ਰੀ ਬੰਧਨ ਰੂਪ ਹੈਂ॥੨॥


Banḏẖan karam ḏẖaram ha▫o kī▫ā.   Banḏẖan puṯ kalaṯ man bī▫ā. ||3||  

Entanglements are the religious ceremonies, performed through pride.   Entanglement are the sons, wife and another's love in the mind.  

ਜੰਜਾਲ ਹਨ ਹੰਕਾਰ ਰਾਹੀਂ ਕੀਤੇ ਹੋਏ ਮਜ਼ਹਬੀ ਸੰਸਕਾਰ।   ਜੰਜਾਲ ਹਨ ਲੜਕੇ, ਵਹੁਟੀ ਅਤੇ ਚਿੱਤ ਅੰਦਰ ਹੋਰਸ ਦਾ ਪਿਆਰ।  

ਜੋ ਕਰਮ ਧਰਮ ਹਉਮੈ ਕਰਕੇ ਕੀਆ ਹੈ ਸਭ ਬੰਧਨ ਰੂਪ ਹੈਂ (ਪੁਤੁ ਕਲਤੁ) ਪੁਤ੍ਰ ਕੀ ਬਧੂ ਆਦਿ ਪਰਵਾਰ ਔਰ ਮਨ ਮੇਂ (ਬੀਆ) ਦੂਸਰਾ ਭਾਵ ਏਹ ਸਭ ਬੰਧਨ ਰੂਪ ਹੈਂ॥੩॥


Banḏẖan kirkẖī karahi kirsān.   Ha▫umai dann sahai rājā mangai ḏān. ||4||  

Entanglement is the cultivation done by the cultivators.   For his ego man suffers punishment, and the King demands penalty from him.  

ਜੰਜਾਲ ਹੈ ਕਾਸ਼ਤਕਾਰਾਂ ਦੀ ਕੀਤੀ ਹੋਈ ਕਾਸ਼ਤਕਾਰੀ।   ਆਪਣੀ ਹੰਗਤਾ ਦੀ ਖਾਤਰ ਆਦਮੀ ਸਜਾ ਸਹਾਰਦਾ ਹੈ ਅਤੇ ਪਾਤਸ਼ਾਹੀ ਉਸ ਪਾਸੋ ਮਾਮਲਾ ਤਲਬ ਕਰਦਾ ਹੈ।  

ਜੋ ਕਿਰਸਾਨ ਹੋ ਕਰ (ਕਿਰਖੀ) ਖੇਤੀ ਕਾ ਕਰਨਾ ਹੈ ਏਹ ਭੀ ਬੰਧਨ ਹੈ ਕਿਉਂਕਿ ਉਸ ਖੇਤੀ ਮੇਂ ਕਿਰਸਾਨ ਕੀ ਹਉਮੈ ਹੰਤਾ ਮਮਤਾ ਹੈ ਤਾਂ ਤੇ ਰਾਜਾ (ਡੰਨੁ) ਕਰ ਹਾਸਲੁ ਮਾਂਗਤਾ ਹੈ ਕ੍ਰਿਸਾਨ ਸਹਾਰਤਾ ਭਾਵ ਦੇਤਾ ਹੈ॥੪॥


Banḏẖan sa▫uḏā aṇvīcẖārī.   Ŧipaṯ nāhī mā▫i▫ā moh pasārī. ||5||  

Entanglement is trade without God's meditation.   The mortal is not satisfied with the extension of worldly love.  

ਰੱਬ ਦੇ ਸਿਮਰਨ ਦੇ ਬਗੈਰ ਵਣਜ ਇਕ ਜੰਜਾਲ ਹੈ।   ਸੰਸਾਰੀ ਪ੍ਰੀਤ ਦੇ ਖਿਲਾਰੇ ਨਾਲ, ਪ੍ਰਾਣੀ ਰੱਜਦਾ ਨਹੀਂ।  

ਬੇ ਬਿਚਾਰ ਪੁਰਸ ਕੋ ਸਉਦਾ ਭੀ ਬੰਧਨ ਹੈ ਕਿਉਂ ਕਿ ਮਾਯਾ ਕੇ ਮੋਹ ਕਰ ਬ੍ਰਿਤੀ ਪਸਾਰੀ ਹੈ ਇਸ ਸੇ ਭੀ ਤ੍ਰਿਪਤਿ ਨਹੀਂ ਹੋਤੀ ਹੈ॥੫॥


Banḏẖan sāh saʼncẖėh ḏẖan jā▫e.   Bin har bẖagaṯ na pav▫ī thā▫e. ||6||  

Entanglement is the perishable wealth, which the bankers amass.   Without God's meditation, the mortal becomes not acceptable.  

ਜੰਜਾਲ ਹੋ ਚਲੀ ਜਾਣ ਵਾਲੀ ਦੌਲਤ, ਜਿਸ ਨੂੰ ਸ਼ਾਹੂਕਾਰ ਇਕੱਤਰ ਕਰਦੇ ਹਨ।   ਵਾਹਿਗੁਰੂ ਦੀ ਬੰਦਗੀ ਦੇ ਬਾਝੋਂ, ਜੀਵ ਕਬੂਲ ਨਹੀਂ ਪੈਦਾ।  

ਸਾਹੂਕਾਰ ਜੋ ਧਨ ਕਾ ਸੰਚਨ ਕਰਤੇ ਹੈਂ ਔਰ ਵਹੁ ਅੰਤ ਕੋ ਜਾਤਾ ਰਹਤਾ ਹੈ ਏਹ ਭੀ ਬੰਧਨ ਹੈ ਸੋ ਭਾਈ ਗੁਰਮੁਖ ਜਨੋਂ ਬਿਨਾਂ ਹਰਿ ਭਗਤਿ ਕੇ ਸਰਬ ਬੰਧਨ ਹੈਂ ਕੋਈ ਥਾਇ ਨਹੀਂ ਪੜਤਾ ਅਰਥਾਤ ਸਰੂਪ ਕੋ ਪ੍ਰਾਪਤ ਨਹੀਂ ਹੋਤਾ ਹੈ॥੬॥


Banḏẖan beḏ bāḏ ahaʼnkār.   Banḏẖan binsai moh vikār. ||7||  

Entanglement are Vedas, religious discussions and pride.   By the entanglements of worldly love and sins, the man perishes.  

ਜੰਜਾਲ ਹਨ ਵੇਦ, ਧਾਰਮਕ ਬਹਿਸਾਂ ਤੇ ਹੰਗਤਾ।   ਸੰਸਾਰੀ ਮਮਤਾ ਅਤੇ ਪਾਪ ਦੇ ਜੰਜਾਲਾ ਦੁਆਰਾ ਇਨਸਾਨ ਨਾਸ ਹੋ ਰਿਹਾ ਹੈ।  

ਹੰਕਾਰ ਕਰ ਜੋ ਬੇਦ ਕੇ ਝਗੜੇ ਕਰਤੇ ਹੈਂ ਸੋ ਭੀ ਸੰਸਾਰ ਮੇਂ ਬੰਧਨ ਰੁਪ ਹੈਂ ਮੋਹ ਬਿਕਾਰ ਕੇ ਬੰਧਨੋਂ ਮੇਂ ਜੀਵ ਨਾਸ ਹੋ ਜਾਤੇ ਹੈਂ॥੭॥


Nānak rām nām sarṇā▫ī.   Saṯgur rākẖe banḏẖ na pā▫ī. ||8||10||  

Nanak has sought the protection of the Lord's Name.   He, whom the True Guru saves, suffers no entanglement.  

ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।   ਜਿਸ ਦੀ ਸੱਚੇ ਗੁਰੂ ਜੀ ਰੱਖਿਆ ਕਰਦੇ ਹਨ, ਉਹ ਜੰਜਾਲਾਂ ਤੋਂ ਅਜਾਦ ਹੋ ਜਾਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਜਿਨੋਂ ਨੇ ਗੁਰੋਂ ਕੀ ਸਰਣਾਗਤਿ ਹੋ ਕਰ ਰਾਮ ਨਾਮ ਜਪਾ ਹੈ ਸੋ ਸਤਿਗੁਰੋਂ ਨੇ ਰਾਖੇ ਹੈਂ ਤਿਨ ਕੋ ਬੰਧਨੁ ਨਹੀਂ ਪਾਈਤਾ॥੮॥੧੦॥


        


© SriGranth.org, a Sri Guru Granth Sahib resource, all rights reserved.
See Acknowledgements & Credits