Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akʰar. 1. ਵਰਣ, ਲਿਪੀ ਚਿੰਨ੍ਹ। 2. ਪ੍ਰਭੂ, ਇਕਸਾਰ ਰਹਿਣ ਵਾਲਾ। 3. ਵਿਦਿਆ, ਪੁਸਤਕਾਂ (ਨਿਰੁਕਤ)। 4. ਸ਼ਬਦ। 5. ਅਟੱਲ, ਬਚਨ ਜੋ ਨਾਸ਼ ਨ ਹੋਣ। 1. a letter of alphabet. 2. imperishable, indestructible, God, Lord. 3. books, learning. 4. words. 5. eternal, name. ਉਦਾਹਰਨਾ: 1. ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ Raga Saarang 1, Vaar 22, Salok, 1, 2:5 (P: 1246). 2. ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥ Raga Gaurhee, Kabir, Baavan Akhree, 1:2 (P: 340). 3. ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥ Raga Sireeraag 1, Asatpadee 12, 4:1 (P: 61). 4. ਹਰਿ ਹਰਿ ਅਖਰ ਦੁਇ ਇਹ ਮਾਲਾ ॥ Raga Aaasaa 5, 70, 1:1 (P: 388). ਅਖਰ ਨਾਨਕ ਅਖਿਓ ਆਪਿ ॥ Raga Maajh 1, Vaar 27, Salok, 1, 2:6 (P: 150).
|
SGGS Gurmukhi-English Dictionary |
1. a letter of alphabet. 2. word/ words /books/ verbal expression/ instruction/ cmmand. 3. from/of letters/ words.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਕ੍ਸ਼ਰ. ਨਾਮ/n. ਵਰਣ. ਹ਼ਰਫ਼. ਬਾਣੀ ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ. “ਅਖਰ ਕਾ ਭੇਉ ਨ ਲਹੰਤ.” (ਮਃ ੧ ਵਾਰ ਸਾਰ) 2. ਵਿ. ਜੋ ਖਰਦਾ ਨਹੀਂ. ਅਵਿਨਾਸ਼ੀ। 3. ਨਾਮ/n. ਪਾਰਬ੍ਰਹਮ. ਇੱਕਰਸ ਰਹਿਣ ਵਾਲਾ ਕਰਤਾਰ.{69} “ਏ ਅਖਰ ਖਿਰਿ ਜਾਂਹਿਗੇ, ਓਇ ਅਖਰ ਇਨ ਮਹਿ ਨਾਹਿ.” (ਗਉ ਕਬੀਰ, ਬਾਵਨ) 4. ਨਾਮ/n. ਉਪਦੇਸ਼. “ਅਖਰ ਨਾਨਕ ਅਖਿਓ ਆਪਿ.” (ਮਃ ੧ ਵਾਰ ਮਾਝ) 5. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ. “ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ.” (ਸ. ਫਰੀਦ) 6. ਨਾਮਮਾਤ੍ਰ. ਓਹ ਪਦਾਰਥ ਜੋ ਸੰਗ੍ਯਾ ਰਖਦੇ ਹਨ. “ਦ੍ਰਿਸਟਮਾਨ ਅਖਰ ਹੈ ਜੇਤਾ.” (ਬਾਵਨ). Footnotes: {69} ਦੇਖੋ- ਵਿਸ਼ਨੁ ਪੁਰਾਣ ਅੰਸ਼ ੧, ਅ: ੨੨. “द्बाविमौ पुरुषौ लोके क्षर श्चाक्षर एव च क्षरः सर्वाणि भूतानि कूट स्थो ऽ क्षर उच्यते। (ਗੀਤਾ ਅ: ੧੫, ਸ਼: ੧੬).
Mahan Kosh data provided by Bhai Baljinder Singh (RaraSahib Wale);
See https://www.ik13.com
|
|