Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aglaa. 1. ਪਹਿਲਾਂ। 2. ਬਹੁਤਾ, ਅਧਿਕ, ਗੁਣਾਤਮਕ। (ਘਟ ਦੇ ਵਿਪ੍ਰੀਤ)। 3. ਜ਼ਿਆਦਾ (quantity) (ਥੋੜੇ ਦੇ ਵਿਪ੍ਰੀਤ)। 4. ਸ਼੍ਰੇਸ਼ਟ, ਉਚਾ, ਵਡਾ। 1. earlier, prior. 2. greater. 3. much, abundant, ample. 4. elegant, graceful. ਉਦਾਹਰਨਾ: 1. ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥ Raga Gaurhee 4, Vaar 13, Salok, 4, 2:3 (P: 307). 2. ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ Raga Sireeraag 1, 6, 4:1 (P: 16). 3. ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ Raga Saarang 4, Vaar 36, Salok, 5, 2:2 (P: 1251). 4. ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ Raga Goojree 3, Vaar 18:4 (P: 516).
|
SGGS Gurmukhi-English Dictionary |
1. great, intense, big, many. 2. earlier, prior.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. foremost, front, forward one, next; preceding former, past, previous.n.m. the other party.
|
Mahan Kosh Encyclopedia |
ਵਿ. ਪਹਿਲਾ. ਪ੍ਰਥਮ. ਮੁਖੀਆ. “ਤੂ ਬਖਸੀਸੀ ਅਗਲਾ.” (ਵਾਰ ਆਸਾ ਮਃ ੧) 2. ਪੁਰਾਣਾ. ਪਹਿਲੇ ਵੇਲੇ ਦਾ। 3. ਅੱਗੇ ਦਾ. ਅਗ੍ਰ ਭਾਗ ਦਾ। 4. ਬਹੁਤਾ. ਅਧਿਕ. “ਇਕਨਾ ਆਟਾ ਅਗਲਾ, ਇਕਨਾ ਨਾਂਹੀ ਲੋਣ.” (ਸ. ਫਰੀਦ) 5. ਨਾਮ/n. ਪਰਲੋਕ. ਅਗਲੀ ਦੁਨੀਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|