Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agėh. 1. ਜੋ ਫੜਿਆ ਨਾ ਜਾ ਸਕੇ, ਗ੍ਰਹਿਣ ਨ ਕੀਤਾ ਜਾ ਸਕੇ। 2. ਅਥਾਹ, ਅਗਾਧ। 3. ਪ੍ਰਾਨ ਜਿਨ੍ਹਾਂ ਨੂੰ ਰੋਕਣਾ ਕਠਿਨ ਹੈ (ਮਹਾਨ ਕੋਸ਼)। 1. unattainable. 2. unfathomable, ungraspable. 3. breath which is difficult to stop. ਉਦਾਹਰਨਾ: 1. ਅਗਹ ਅਤੋਲਾ ਨਾਮੋ ॥ Raga Maaroo 5, 23, 1:2 (P: 1006). 2. ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥ Raga Gaurhee 5, 128, 1:2 (P: 207). ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥ Raga Bilaaval 5, 81, 1:1 (P: 820). 3. ਅਗਹ ਗਹੈ ਗਹਿ ਗਗਨ ਰਹਾਈ ॥ Raga Gaurhee, Kabir, Baavan Akhree, 9:4 (P: 340).
|
SGGS Gurmukhi-English Dictionary |
unfathomable, ungraspable, beyond reach.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਗ੍ਰਾਹ੍ਯ. ਵਿ. ਜੋ ਫੜਿਆ ਨਾ ਜਾ ਸਕੇ. ਜੋ ਗ੍ਰਹਣ ਨਾ ਕੀਤਾ ਜਾਵੇ. “ਮੇਰੇ ਠਾਕੁਰ ਅਗਹ ਅਤੋਲੇ.” (ਗਉ ਮਃ ੫) 2. ਅਗਾਧ. ਅਥਾਹ. “ਰਸਨਾ ਅਗਹ ਅਗਹ ਗੁਨ ਰਾਤੀ.” (ਬਿਲਾ ਮਃ ੫) 3. ਨਾਮ/n. ਪ੍ਰਾਣ, ਜਿਨ੍ਹਾਂ ਦਾ ਰੋਕਣਾ ਕਠਨ ਹੈ. “ਅਗਹ ਗਹੈ ਗਹਿ ਗਗਨ ਰਹਾਈ.” (ਗਉ ਬਾਵਨ ਕਬੀਰ) 4. ਮਨ, ਜੋ ਅਗ੍ਰਾਹ੍ਯ ਹੈ. ਜਿਸ ਦਾ ਫੜਨਾ (ਰੋਕਣਾ) ਬਹੁਤ ਔਖਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|