Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ajaa. ਬਕਰੀ। goat. ਉਦਾਹਰਨ: ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥ Salok Sehaskritee, Gur Arjan Dev, 41:1 (P: 1357).
|
SGGS Gurmukhi-English Dictionary |
goat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਬਕਰੀ. “ਅਜਾ ਭੋਗੰਤ ਕੰਦ ਮੂਲੰ.” (ਸਹਸ ਮਃ ੫) 2. ਮਾਇਆ. “ਅਜਾ ਤੇ ਪਰੇ ਰੂਪ ਤੇਰੋ ਸਹੀ ਹੈ.” (ਨਾਪ੍ਰ) 3. ਪ੍ਰਕ੍ਰਿਤਿ. “ਜਿਂਹ ਸੱਤਾ ਕੇ ਅਜਾ ਅਲੰਬਾ.” (ਨਾਪ੍ਰ) 4. ਵਿ. ਅਜਾਤ. ਜਨਮ ਰਹਿਤ. “ਅਜੈ ਹੈ, ਅਜਾ ਹੈ.” (ਜਾਪੁ) 5. ਇੱਕ ਵਰਣਿਕ ਛੰਦ. ਇਸ ਦਾ ਨਾਉਂ “ਅਜੰਨ” ਭੀ ਹੈ, ਲੱਛਣ- ਚਾਰ ਚਰਣ. ਪ੍ਰਤਿ ਚਰਣ- ਯ, ਰ, ਲ, ਗ. ।ऽऽ, ऽ।ऽ, ।, ऽ. ਉਦਾਹਰਣ- ਅਜੀਤੇ ਜੀਤ ਜੀਤਕੈ। ਅਭੀਰੀ ਭਾਜ ਭੀਰੁ ਹ੍ਵੈ। ਸਿਧਾਰੇ ਚੀਨਰਾਜ ਪੈ। ਸਥੋਈ ਸਰਬ ਸਾਥਕੈ। (ਕਲਕੀ) 6. ਅ਼. [اعضا] ਅਅ਼ਜ਼ਾ. ਅੰਗਾਂ ਦੇ ਜੋੜ। 7. ਭਾਈ ਸੰਤੋਖ ਸਿੰਘ ਜੀ ਨੇ ਅਵਿਦ੍ਯਾ ਦਾ ਨਾਮ ਅਜਾ ਲਿਖਕੇ ਅਰਥ ਕੀਤਾ ਹੈ ਕਿ ਜੋ ਨਾਸ਼ ਹੋਕੇ ਫੇਰ ਨਹੀਂ ਜਨਮਦੀ. “ਨਾਸ਼ ਭਈ ਤੇ ਨਹਿ ਉਪਜਾਇ। ਅਜਾ ਅਵਿਦ੍ਯਾ ਤਾਂਤੇ ਨਾਇ.” (ਗੁਪ੍ਰਸੂ) 8. ਭਾਈ ਸੁੱਖਾ ਸਿੰਘ ਨੇ ਗਊ ਵਾਸਤੇ ਅਜਾ ਸ਼ਬਦ ਵਰਤਿਆ ਹੈ. “ਅੰਧ ਅਜਾ ਦਿਜ ਬਨਕ ਸਿਸੁ ਰੋਗੀ ਪਿੰਗੁ ਸੁ ਜੋਇ। ਇਨ ਕੇ ਵਧ ਕੀਨੇ ਪ੍ਰਭੂ ਮਹਾ ਪਾਤਕੀ ਹੋਇ.” (ਗੁਵਿ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|