Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Atak. ਰੋਕ, ਰੁਕਾਵਟ। restriction, who has bounded. ਉਦਾਹਰਨ: ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥ Raga Maaroo 5, 14, 2:2 (P: 1002).
|
English Translation |
(1) n.m. the river Indus. (2) v. imperative form of ਅਟਕਣਾ, stop.
|
Mahan Kosh Encyclopedia |
ਨਾਮ/n. ਰੁਕਾਵਟ. ਰੋਕ. Prohibition. “ਜਿਸ ਕੀ ਅਟਕ ਤਿਸ ਤੇ ਛੂਟੀ, ਤਉ ਕਹਾ ਕਰੈ ਕੋਟਵਾਰ?” (ਮਾਰੂ ਮਃ ੫) 2. ਵਿਘਨ. ਵਾਧਾ। 3. ਸੰਕੋਚ. ਝਿਜਕ. “ਜਾਂਕੇ ਮਨ ਮੇ ਅਟਕ ਹੈ ਸੋਈ ਅਟਕ ਰਹਾ.” (ਲੋਕੋ) 4. ਅਟਕ (ਸਿੰਧ) ਦਰਿਆ। 5. ਅਟਕ ਦਰਿਆ ਦੇ ਕੰਢੇ ਇੱਕ ਨਗਰ{88} ਅਤੇ ਇਸੇ ਨਾਉਂ ਦਾ ਜਿਲਾ, ਜੋ ਰਾਵਲਪਿੰਡੀ ਡਿਵੀਜ਼ਨ ਵਿੱਚ ਹੈ. ਇਸ ਦਾ ਨਾਉਂ ਕੈਂਬਲਪੁਰ Campbell pur ਭੀ ਹੈ. Footnotes: {88} ਅਟਕ ਦਾ ਕਿਲਾ ਬਾਦਸ਼ਾਹ ਅਕਬਰ ਨੇ ਸਨ ੧੫੮੩ ਵਿੱਚ ਬਣਵਾਇਆ ਸੀ. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ੧੩ ਜੁਲਾਈ ਸਨ ੧੮੧੩ ਨੂੰ ਅਟਕ ਦਾ ਇਲਾਕਾ ਮਿਲਾਕੇ ਇਸ ਕਿਲੇ ਨੂੰ ਵਡਾ ਮਜਬੂਤ ਕੀਤਾ ਅਤੇ ਇੱਥੇ ਬਹੁਤ ਫੌਜ ਰੱਖੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|