Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰ. 1. ਹੇਠਾਂ। 2. ਅਧਵਾਟੇ। 3. ਅੱਧੀ/ਅੱਧਾ। 4. ਅਧ (ਵਿਚਕਾਰੋਂ), ਵਿਚਕਾਰੋਂ। 1. below, beneath viz., hell. 2. halfway, midway, in the middle. 3. some rare thing. 4. middle, halfway. ਉਦਾਹਰਨਾ: 1. ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥ (ਭਾਵ ਨਰਕ). Raga Gaurhee 1, Asatpadee 17, 3:1 (P: 228). 2. ਅਧ ਵਿਚਿ ਫਿਰੈ ਮਨੁਮੁਖ ਵੇਚਾਰਾ ਗਲੀ ਕਿਉ ਸੁਖੁ ਪਾਵੈ ॥ Raga Gaurhee 4, Vaar 11, Salok, 4, 1:2 (P: 305). ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥ Salok 3, 34:3 (P: 1417). 3. ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥ Raga Aaasaa 1, Vaar 22, Salok, 2, 5:2 (P: 474). ਅਧ ਸੇਰੁ ਮਾਂਗਉ ਦਾਲੇ ॥ Raga Sorath, Kabir, 11, 2:3 (P: 656). 4. ਟੂਟੀ ਨਿੰਦਕ ਕੀ ਅਧ ਬੀਚ ॥ Raga Saarang 5, 106, 1:1 (P: 1224).
|
SGGS Gurmukhi-English Dictionary |
1. half, middle. 2. below, beneath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a half, half portion.
|
Mahan Kosh Encyclopedia |
ਸੰ. अर्द्घ- ਅਰਧ. ਵਿ. ਅੱਧਾ. ਨਿਸਫ਼. “ਅਧ ਸੇਰ ਮਾਗਉ ਦਾਲੇ.” (ਸੋਰ ਕਬੀਰ) 2. ਸੰ. अधस्- ਅਧ: ਵ੍ਯ. ਹੇਠ. ਨੀਚੇ. ਥੱਲੇ। 3. ਦੇਖੋ- ਅੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|