Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aḋʰikaa-ee. 1. ਹੋਰ ਅਧਿਕ, ਹੋਰ ਰਲਾ ਲਵੋ। 2. ਬਹੁਤ, ਹੋਰ, ਅਧਿਕ। 3. ਚੰਗੀ ਤਰ੍ਹਾਂ (‘ਨਿਰੁਕਤ’ ਇਥੇ ਅਰਥ ‘ਵਧੇ ਹਨ’ ਦੇ ਕਰਦਾ ਹੈ)। 4. ਵਡਾ। 5. ਚਾਹਵਾਨ, ਬਹੁਤ ਇਛੁੱਕ। 1. more, add. 2. many, more, plenty. 3. thoroughly, greatly extensively. 4. greater, of longer span of life. 5. desirous. ਉਦਾਹਰਨਾ: 1. ਸਾਠ ਸੂਤ ਨਵਖੰਡ ਬਹਤਰਿ ਪਾਟੁ ਲਗੋ ਅਧਿਕਾਈ ॥ Raga Gaurhee, Kabir, 54, 1:2 (P: 335). 2. ਬਿਨੁ ਸਤਿਗੁਰ ਸੇਵੇ ਜਨਮੁ ਨ ਡੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ Raga Sorath 3, Asatpadee 1, 7:1 (P: 638). 3. ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥ Raga Vadhans 3, Chhant 3, 3:5 (P: 569). 4. ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬੁਲਾਏ ॥ Raga Dhanaasaree, Naamdev, 1, 1:2 (P: 692). 5. ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥ Raga Kaliaan 4, Asatpadee 6, 7:1 (P: 1326).
|
SGGS Gurmukhi-English Dictionary |
more, excessive, greater, greatly, excessively.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਧਿਕਤਾ. “ਤਨਿ ਮਨਿ ਸਾਂਤਿ ਹੋਇ ਅਧਿਕਾਈ.” (ਕਲਿ ਅ: ਮਃ ੪) 2. ਵਿ. ਅਧਿਕਤਾ ਚਾਹੁਣ ਵਾਲਾ. ਲਾਲਚੀ. “ਮਾਇਆ ਕੇ ਜੋ ਅਧਿਕਾਈ, ਵਿਚ ਮਾਇਆ ਪਚੈ ਪਚੀਜੈ.” (ਕਲਿ ਅ: ਮਃ ੪) 3. ਅਧਿਕ ਆਯੂ (ਉਮਰ) ਵਾਲਾ. ਚਿਰਜੀਵੀ. “ਮਾਰਕੰਡੇ ਤੇ ਕੋ ਅਧਿਕਾਈ, ਜਿਨਿ ਤ੍ਰਿਣ ਧਰਿ ਮੂੰਡ ਬਲਾਏ.” (ਧਨਾ ਨਾਮਦੇਵ) 4. ਅਧਿਕ (ਬਹੁਤ) ਹੀ. “ਤ੍ਰਿਸਨਾ ਜਲਹਿ ਅਧਿਕਾਈ.” (ਭੈਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|