Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anbʰau. 1. ਪ੍ਰਮਾਤਮਾ, ਗਿਆਨਸਰੂਪ। 2. ਗਿਆਨ, ਪ੍ਰਤਖ ਗਿਆਨ, ਆਤਮ ਗਿਆਨ। 3. ਤਜਰਬੇ ਵਾਲਾ, ਅਨੁਭਵ ਵਾਲਾ। 4. ਪ੍ਰਭਾਵ, ਅਨੁਭਵ, ਅਨੁਭਵੀ ਗਿਆਨ। 5. ਆਤਮਕ ਗਿਆਨ ਦਾ (ਮੰਡਲ), ਪ੍ਰਮਾਤਮਾ ਦੀ ਨਗਰੀ (ਸ਼ਬਦਾਰਥ ਇਸ ਦੇ ਅਰਥ ‘ਭੈ ਤੋਂ ਰਹਿਤ ਕਰਦਾ ਹੈ)। 6. ਨਿਰਭੈ (ਪਦਵੀ), ਗਿਆਨ ਅਵਸਥਾ। 7. ਪ੍ਰਭੂ ਦਾ ਪ੍ਰਤਖ (ਪਿਆਰ); ਪ੍ਰੇਮ ਸਰੂਪ (ਪ੍ਰਭੂ)। 8. ਨਿਰਡਰ/ਭੈ ਰਹਿਤ (ਹਰੀ/ਹਰੀ ਦਾ ਗਿਆਨ) (‘ਨਿਰੁਕਤ’ ਨੇ ਇਸ ਦੇ ਅਰਥ ‘ਗਿਆਨ ਸਰੂਪ’ ਦੇ ਕੀਤੇ ਹਨ।)। 1. fearless Lord; embodiment/epitome of knowledge. 2. manifested/visible knowledge, spiritual knowledge. 3. experienced, knowledgeable. 4. intuition, insight, preception. 5. sphere of spiritual knowledge, abode of the Lord. 6. status of fearlessness, status of knowledgeable. 7. manifested love of theLord, Lord - the manifestation of love. 8. knowledge of the fearless Lord. ਉਦਾਹਰਨਾ: 1. ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥ Raga Maajh 5, 10, 2:3 (P: 97). 2. ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮਨਾਮਿ ਲਿਵ ਲਾਗੀ ॥ Raga Gaurhee, Kabir, 46, 4:2 (P: 333). 3. ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥ Sava-eeay of Guru Arjan Dev, Kal-Sahaar, 2:4 (P: 1407). 4. ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥ Raga Maaroo 1, 4, 2:2 (P: 990). 5. ਤਹਾ ਸੰਗਤਿ ਸਾਧ ਗੁਣ ਰਸੈ॥ ਅਨਭਉ ਨਗਰੁ ਤਹਾ ਸਦ ਵਸੈ ॥ Raga Gaurhee 5, Asatpadee 4, 6:4 (P: 237). 6. ਅਨਭਉ ਪਦੁ ਪਾਵੈ ਆਪੁ ਗਵਾਏ ॥ Raga Maaroo 1, Solhaa 21, 4:2 (P: 1041). 7. ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥ Raga Raamkalee Ravidas, 1, 1:1 (P: 973). 8. ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥ Salok, Kabir 180:1 (P: 1374).
|
SGGS Gurmukhi-English Dictionary |
1. fearless God. 2. perception by self, intuition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਿਨਾ ਭੈ. ਨਿਰਭਯ. “ਅਨਭਉ ਪਦੁ ਪਾਵੈ ਆਪੁ ਗਵਾਏ.” (ਮਾਰੂ ਸੋਲਹੇ ਮਃ ੧) 2. ਨਾਮ/n. ਕਰਤਾਰ. ਵਾਹਗੁਰੂ. “ਅਨਭਉ ਕਿਨੈ ਨ ਦੇਖਿਆ, ਬੈਰਾਗੀਅੜੇ.” (ਮਾਰੂ ਕਬੀਰ) 3. ਸੰ. ਅਨੁਭਵ. ਨਾਮ/n. ਓਹ ਗ੍ਯਾਨ, ਜੋ ਬਿਨਾ ਕਿਸੇ ਸੰਸਕਾਰ ਦੇ ਹੋਵੇ. ਸੁਤੇ ਗ੍ਯਾਨ. “ਅਨਭਉ ਪ੍ਰਕਾਸ.” (ਜਾਪੁ) ਸੁਤੇਗ੍ਯਾਨ ਦਾ ਪ੍ਰਕਾਸ਼ਕ ਹੈ। 4. ਅਨ੍ਯਭਯ. ਹੋਰ ਦਾ ਡਰ. ਦੂਜੇ ਦਾ ਭੈ. “ਅਨਭਉ ਬਿਸਰਿਗਏ ਪ੍ਰਭੁ ਜਾਚਿਆ.” (ਸਾਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|