Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anras. ਹੋਰ ਸੁਆਦ, ਹੋਰ ਰਸ। other pleasures.
ਉਦਾਹਰਨ:
ਜਿਤਨੀ ਭੂਖ ਅਨਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥ Raga Gaurhee 4, 48, 4:1 (P: 167).
ਅਨਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥ Raga Aaasaa 3, 37, 1:1 (P: 430).

Mahan Kosh Encyclopedia

ਵਿ. ਅਨ੍ਯ-ਰਸ. ਹੋਰ ਸੁਆਦ. “ਅਨਰਸ ਚੂਕੈ ਹਰਿਰਸ ਮੰਨਿ ਵਸਾਏ.” (ਮਾਝ ਅ: ਮਃ ੩) 2. ਫਿੱਕਾ ਰਸ. ਬੇਸੁਆਦ. “ਹੋਰ ਅਨਰਸ ਸਭ ਬੀਸਰੇ.” (ਅਨੰਦੁ) 3. ਰਸ ਦਾ ਤ੍ਯਾਗੀ. “ਦੇਹਰਸਾਂ ਵੱਲੋਂ ਅਨਰਸ ਹੋਏ ਹੈਂਨ.” (ਭਗਤਾਵਲੀ) 4. ਨਾਮ/n. ਵਿਰੋਧ. ਕੁਰਸ. ਅਣਬਣ. ਨਾਚਾਕੀ। 5. ਕਾਵ੍ਯ ਅਨੁਸਾਰ ਇੱਕ ਦੋਸ਼, ਜਿਸ ਦਾ ਰੂਪ ਇਹ ਹੈ ਕਿ ਵਿਰੋਧੀ ਰਸਾਂ ਨੂੰ ਮਿਲਾਕੇ ਲਿਖਣਾ.
ਕਵੀਆਂ ਨੇ ਅਨਰਸ ਦੇ ਪੰਜ ਭੇਦ ਥਾਪੇ ਹਨ-
ਪ੍ਰਤ੍ਯਨੀਕ, ਨੀਰਸ, ਵਿਰਸ, ਦੁਹਸਾਧਨ ਅਤੇ ਪਾਤ੍ਰਾਦੁਸ਼੍ਟ, ਯਥਾ- “ਪ੍ਰਤ੍ਯਨੀਕ ਨੀਰਸ ਵਿਰਸ ਕੇਸ਼ਵ ਦੁਹਸੰਧਾਨ। ਪਾਤ੍ਰਾਦੁਸ਼੍ਟ ਕਬਿੱਤ ਬਹੁ ਕਰਹਿਂ ਨ ਸੁਕਵਿ ਬਖਾਨ.” (ਰਸਿਕਪ੍ਰਿਯਾ)
(ੳ) ਸ਼੍ਰਿੰਗਾਰ ਅਤੇ ਵੀਰ, ਕਰੁਣਾ ਅਤੇ ਰੌਦ੍ਰ ਰਸ ਦਾ ਮਿਲਾਕੇ ਲਿਖਣਾ “ਪ੍ਰਤ੍ਯਨੀਕ” ਹੈ.
(ਅ) ਕਪਟ ਸਹਿਤ ਪ੍ਰੇਮਭਾਵ ਨੂੰ ਪ੍ਰਗਟ ਕਰਨਾ “ਨੀਰਸ” ਹੈ.
(ੲ) ਸ਼ੋਕ ਵਿੱਚ ਭੋਗ ਦਾ ਵਰਣਨ “ਵਿਰਸ” ਹੈ.
(ਸ) ਮਿਤ੍ਰਭਾਵ ਨਾਲ ਸ਼ਤ੍ਰੁਭਾਵ ਦਾ ਮਿਲਾਪ “ਦੁਹਸਾਧਨ” ਹੈ.
(ਹ) ਪ੍ਰਕਰਣ ਵਿਰੁੱਧ ਵਰਣਨ “ਪਾਤ੍ਰਾਦੁਸ਼੍ਟ” ਹੈ।
6. ਕਈ ਕਵੀਆਂ ਨੇ ਸ਼ਾਂਤ ਰਸ ਨੂੰ ਅਨਰਸ ਲਿਖਿਆ ਹੈ. ਉਨ੍ਹਾਂ ਦੇ ਮਨ ਵਿੱਚ ਸ਼ਾਂਤ ਰਸ ਕਾਵ੍ਯ ਦਾ ਰਸ ਵਿਗਾੜਦਿੰਦਾ ਹੈ, ਇਸ ਲਈ ਉਹ ਕਾਵ੍ਯ ਦੇ ਅੱਠ ਹੀ ਰਸ ਮੰਨਦੇ ਹਨ। 7. ਸੰ. ਅਨੁਰਸ. ਇੱਕ ਰਸ ਦੇ ਨਾਲ ਦੂਜਾ ਰਸ ਮਿਲਾਕੇ ਬਣਾਇਆ ਹੋਇਆ ਰਸ. ਦੇਖੋ- ਆਨਰਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits