Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anhaṫ. 1. ਅਘਾਤ ਰਹਿਤ, ਜਿਸ ਦੀ ਉਤਪਤੀ ਆਘਾਤ ਤੋਂ ਨਾ ਹੋਈ ਹੋਵੇ, ਬਿਨਾਂ ਰਗੜ ਤੋਂ ਉਪਜੀ, ਉਹ ਆਵਾਜ ਜੋ ਜੋਗੀ ਦਸਵੇਂ ਦੁਆਰ ਵਿਚ ਅਪੜ ਕੇ ਸੁਣਦੇ ਹਨ। 2. ਆਤਮਕ ਮੰਡਲ ਦਾ ਸੰਗੀਤ ਜੋ ਸਰੀਰਿਕ ਕੰਨਾਂ ਦਾ ਵਿਸ਼ਾ ਨਹੀਂ। 3. ਨਾਸ ਨ ਹੋਣ ਵਾਲਾ, ਅਮਿਟ। 4. ਇਕ ਰਸ, ਲਗਾਤਾਰ ਨਿਰਤੰਰ। 1. sound which is produced with any friction, celestial sound, unstruck music. 2. celestial music. 3. eternal, ceaseless. 4. continuous, incessant, uninterupted. ਉਦਾਹਰਨਾ: 1. ਜਾਸੁ ਜਪਤ ਸੁਣਿ ਅਨਹਤ ਧੁਨੇ ॥ Raga Gaurhee 5, Asatpadee 2, 7:2 (P: 236). ਉਦਾਹਰਨ: ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥ (ਬਿਨਾਂ ਵਜਾਇਆਂ ਵਜਣ ਵਾਲੇ ਵਾਜੇ). Raga Gaurhee 5, Chhant 1, 4:5 (P: 247). 2. ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥ Raga Maajh 3, Asatpadee 10, 4:3 (P: 115). 3. ਜਹ ਅਨਹਤ ਸੂਰ ਉਜੵਾਰਾ ॥ Raga Sorath, Naamdev, 1, 4:1 (P: 657). 4. ਮਧੁਰ ਮਧੁਰ ਧੁਨਿ ਅਨਹਤ ਗਾਜੈ ॥ Raga Maalee Ga-orhaa, Naamdev, 1, 1:2 (P: 988).
|
SGGS Gurmukhi-English Dictionary |
1. unstruck sound (not produced by physical means), celestial music. 2. ceaseless, continuous, eternal.
SGGS Gurmukhi-English created by
Dr. Kulbir Singh, MD, San Mateo, CA, USA.
|
English Translation |
adj. unstruck; usu. preceding ਨਾਦ.
|
Mahan Kosh Encyclopedia |
ਸੰ. ਅਨਾਹਤ. ਵਿ. ਆਹਤ (ਚੋਟ ਲਾਏ) ਬਿਨਾ. ਬਿਨਾ ਆਘਾਤ. “ਦਰਿ ਵਾਜਹਿ ਅਨਹਤ ਵਾਜੇ ਰਾਮ.” (ਵਡ ਛੰਤ ਮਃ ੫) ਦੇਖੋ- ਅਨਹਤ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|