Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apaar. 1.ਬੇਅੰਤ। 2. ਬੇਅੰਤ/ਅਨੰਤ/ਪਾਰਰਹਿਤ ਵਾਹਿਗੁਰੂ। 3. ਕਥਨ ਤੋ ਉਪਰ, ਬਿਆਨ ਤੋਂ ਬਾਹਰ। 4. ਡੂੰਘੇ/ਅਥਾਹ। 1. infinite, innumerable. 2. infinite/supreme Lord. 3. indescribable, indefinable, incredible. 4. unfathomable, mysterious, unknowable, incomprehensible. ਉਦਾਹਰਨਾ: 1. ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥ Raga Sireeraag 5, 71, 1:2 (P: 42). 2. ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ Raga Sireeraag 5, 81, 4:3 (P: 46). 3. ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ Raga Gaurhee Ravidas, 1, 3:1 (P: 346). 4. ਨਾਮਿ ਰਤੇ ਪ੍ਰਭ ਰੰਗਿ ਅਪਾਰ ॥ Raga Dhanaasaree 5, 23, 1:1 (P: 676).
|
SGGS Gurmukhi-English Dictionary |
[Sk. Adj.] Boundless, limitless
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. same as ਅਪਰੰਪਾਰ.
|
Mahan Kosh Encyclopedia |
ਵਿ. ਜਿਸ ਦਾ ਪਾਰ ਨਹੀਂ. ਬੇਅੰਤ. “ਅਪਾਰ ਅਗਮ ਗੋਬਿੰਦ ਠਾਕੁਰ.” (ਆਸਾ ਛੰਤ ਮਃ ੫) 2. ਅਗਾਧ. ਅਥਾਹ। 3. ਅਧਿਕ. ਬਹੁਤ। 4. ਅਗਣਿਤ। 5. ਨਾਮ/n. ਕਰਤਾਰ. ਵਾਹਗੁਰੂ. “ਪਾਯਉ ਅਪਾਰ.” (ਸਵੈਯੇ ਮਃ ੪ ਕੇ) 6. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. “ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ.” (ਸ੍ਰੀ ਅ: ਮਃ ੧) 7. ਸੰ. ਆਪਾਰ. ਪੂਰਣ ਪਾਰ. “ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|