Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abran. ਨੀਵੀਂ ਜਾਤ, ਕੁਜਾਤ। low caste. ਉਦਾਹਰਨ: ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥ Raga Bilaaval Ravidas, 2, 1:2 (P: 858).
|
SGGS Gurmukhi-English Dictionary |
[Sk. var.] Of Abharana, ornaments
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਵਰਣ. ਵਿ. ਰੰਗ ਰਹਿਤ. ਜਿਸ ਦਾ ਕੋਈ ਵਰਣ (ਰੰਗ) ਨਹੀਂ। 2. ਬੁਰੇ ਰੰਗ ਦਾ. ਕੁਰੰਗਾ. “ਅਬਰਨ ਬਰਨ ਘਾਮ ਨਹੀਂ ਛਾਮ.” (ਭੈਰ ਅ: ਕਬੀਰ) 3. ਵਰਣਧਰਮ ਰਹਿਤ. ਨੀਚ. ਜੋ ਚਾਰ ਵਰਣਾਂ ਤੋਂ ਬਾਹਰ ਹੈ. “ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭ ਹੂੰ.” (ਦੇਵ ਮਃ ੫) 4. ਸੰ. अवर्णय- ਅਵਰਣ੍ਯ. ਵਿ. ਜੋ ਬਿਆਨ ਨਹੀਂ ਕੀਤਾ ਜਾ ਸਕਦਾ. “ਅਬਰਨ ਬਰਨ ਸਿਉ ਮਨ ਹੀ ਪ੍ਰੀਤਿ.” (ਭੈਰ ਅ: ਕਬੀਰ) ਓਅੰ ਅੱਖਰ ਜੋ ਅਵਰਣ੍ਯ ਹੈ, ਅਰਥਾਤ- ਵਰਣਨ ਨਹੀਂ ਹੋ ਸਕਦਾ। 5. ਜੋ ਕਹਿਣ ਯੋਗ੍ਯ ਨਹੀਂ. ਨਿੰਦਾ. “ਬਰਨ ਹੈ ਅਬਰਨ ਕੋ.” (ਕਲਕੀ) ਨਿੰਦਾ ਕਹਿਣਗੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|