Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amar. 1. ਹੁਕਮ ਫੁਰਮਾਨ। 2. ਕਦੀ ਨ ਮਰਨ ਵਾਲਾ, ਨਾਸ਼ ਰਹਿਤ, ਮੌਤ ਰਹਿਤ, ਸਦੀਵ। 3. ਗੁਰੂ ਅਮਰਦਾਸ, (1479-1574) ਸਿੱਖਾਂ ਦੇ ਤੀਜੇ ਗੁਰੂ। 1. order, command. 2. indestructible, eternal, imperishable. 3. Guru Amar Dass - the Third Guru of the Sikhs. ਉਦਾਹਰਨਾ: 1. ਅਸੰਖ ਅਮਰ ਕਰਿ ਜਾਹਿ ਜੋਰ ॥ Japujee, Guru Nanak Dev, 18:3 (P: 4). ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ Raga Saarang 4, Vaar 9ਸ, 1, 2:4 (P: 1241). 2. ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥ Raga Maajh 1, Vaar 1, Salok, 1, 1:2 (P: 137). ਅਮਰ ਭਏ ਸਦ ਸਦ ਹੀ ਜੀਵਹਿ ॥ Raga Gaurhee 5, Sukhmanee 10, 8:6 (P: 276). ਉਦਾਹਰਨ: ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥ Raga Maaroo 1, 9, 2:1 (P: 991). 3. ਗੁਰ ਅਮਰ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ Sava-eeay of Guru Ramdas, Nal-y, 4:4 (P: 1399).
|
SGGS Gurmukhi-English Dictionary |
1. command. 2. eternal. 3. Guru Amar Daas the third Guru of the Sikhs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. deathless, immortal, everlasting, eternal, undying; spiritually emancipated.
|
Mahan Kosh Encyclopedia |
ਸੰ. ਨਾਮ/n. ਦੇਵਤਾ, ਜੋ ਮਰਣ ਵਾਲਾ ਨਹੀਂ. “ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ.” (ਗੁਪ੍ਰਸੂ) 2. ਵਿ. ਮਰਣ ਰਹਿਤ. ਬਿਨਾ ਮੌਤ. “ਅੰਮ੍ਰਿਤ ਪੀਵੈ ਅਮਰੁ ਸੁ ਹੋਇ.” (ਸੁਖਮਨੀ) “ਅਮਰ ਗਹੁ ਮਾਰਿਲੈ.” (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ, ਉਸ ਨੂੰ ਫੜਕੇ ਮਾਰਲੈ. ਭਾਵ- ਅਜਿਤ ਮਨ ਨੂੰ ਵਸ਼ ਕਰਲੈ। 3. ਅਚਲ. ਅਟਲ. ਅਮੇਟ. “ਤੇਰੀ ਅਮਰੁ ਰਜਾਇ.” (ਆਸਾ ਛੰਤ ਮਃ ੫ ਬਿਰਹੜੇ) 4. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ. “ਸਚੁ ਸਚਾ ਸਤਿਗੁਰੁ ਅਮਰੁ ਹੈ.” (ਮਃ ੪ ਵਾਰ ਗਉ ੧) “ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ.” (ਵਾਰ ਰਾਮ ੩) ਦੇਖੋ- ਅਮਰਦਾਸ ਸਤਿਗੁਰੂ। 5. ਅ਼. [امر]ਨਾਮ/n. ਆਗ੍ਯਾ. ਹੁਕਮ. “ਅਮਰ ਹੀਣੰ ਜਥਾ ਰਾਜਨਹ.” (ਸਹਸ ਮਃ ੫) “ਸਿਰ ਊਪਰਿ ਅਮਰੁ ਕਰਾਰਾ” (ਮਾਰੂ ਮਃ ੫) 6. ਸਿੱਕਹ. ਰਾਜਮੁਦ੍ਰਾ. “ਅਮਰ ਚਲਾਵੈ ਚੰਮ ਦੇ.” (ਭਾਗੁ) 7. [آمِر] ਆਮਿਰ. ਅਮਰ (ਹੁਕਮ) ਕਰਨ ਵਾਲਾ. ਹਾਕਿਮ. “ਅਮਰੁ ਵੇਪਰਵਾਹੁ ਹੈ.” (ਮਃ ੩ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|