Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alékʰ. ਬੇਅੰਤ, ਜੋ ਲੇਖੇ ਵਿਚ ਨਹੀਂ। ineffable, inexpressible, indescribable. ਉਦਾਹਰਨ: ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ Raga Maaroo 1, Solhaa 18, 3:2 (P: 1038).
|
SGGS Gurmukhi-English Dictionary |
indescribable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਜੋ ਲਿਖਿਆ ਨਾ ਜਾ ਸਕੇ. ਅਲੇਖ੍ਯ. “ਅਲੇਖ ਹੈ.” (ਜਾਪੁ) 2. ਅਲਕ੍ਸ਼੍ਯ. ਅਲਖ. ਜੋ ਲਖਿਆ (ਵੇਖਿਆ) ਨਹੀਂ ਜਾਂਦਾ। 3. ਭਿੱਖ੍ਯਾ ਮੰਗਣ ਅਤੇ ਪਰਸਪਰ ਮਿਲਣ ਸਮੇਂ ਯੋਗੀਆਂ ਦਾ ਧਾਰਮਿਕ ਸ਼ਬਦ “ਅਲੱਖ”. “ਭੇਖ ਅਲੇਖ ਉਚਾਰਕੈ ਰਾਵਨ.” (ਰਾਮਾਵ) ਯੋਗੀਭੇਖ ਦੀ “ਅਲੱਖ” ਬੋਲਕੇ ਰਾਵਨ ਸੀਤਾ ਪਾਸ ਆਇਆ। 4. ਜੋ ਲੇਖੇ ਵਿੱਚ ਨਹੀਂ ਆ ਸਕਦਾ. “ਤਾਂਤੇ ਜਨਮ ਅਲੇਖੈ.” (ਆਸਾ ਕਬੀਰ) 5. ਜਿਸ ਦੇ ਮੱਥੇ ਕੋਈ ਲੇਖ ਨਹੀਂ. ਕਰਮਬੰਧਨ ਤੋਂ ਮੁਕਤ. “ਅਲੇਖ ਹਰੀ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|