Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-English Dictionary |
ornaments.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. figure of speech, figurative expression, literary embellishment, ornamentation.
|
Mahan Kosh Encyclopedia |
ਸੰ. अलङ्कार. ਨਾਮ/n. ਗਹਿਣਾ. ਜ਼ੇਵਰ. ਭੂਖਣ (ਭੂਸ਼ਣ). “ਅਲੰਕਾਰ ਮਿਲਿ ਥੈਲੀ ਹੋਈ ਹੈ.” (ਧਨਾ ਮਃ ੫) 2. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.{159} ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:- ‘ਸ਼ਬਦਾਲੰਕਾਰ.’ ਜੋ ਸ਼ਬਦਾਂ ਨੂੰ ਭੂਸ਼ਿਤ ਕਰਨ, ਜੈਸੇ- ਕਿ ਅਨੁਪ੍ਰਾਸ ਆਦਿ, ਅਤੇ ‘ਅਰਥਾਲੰਕਾਰ,’ ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ- ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏਗਏ ਹਨ. ਇੱਕ ਥਾਂ ਵੇਖਣ ਲਈ ਦੇਖੋ- “ਗੁਰੁ ਸ਼ਬਦਾਲੰਕਾਰ.” Footnotes: {159} ਅਗਨਿ ਪੁਰਾਣ ਵਿੱਚ ਲਿਖਿਆ ਹੈ- “काव्य शोभा करान्धर्मानलङ्करन प्रचदते॥”
Mahan Kosh data provided by Bhai Baljinder Singh (RaraSahib Wale);
See https://www.ik13.com
|
|