Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avgaṫ⒤. 1. ਨਰਕ; ਮੰਦਾ (ਸ਼ਬਦਾਰਥ)। 2. (ਸੰ.) ੳ. ਜੋ ਜਾਣਿਆ ਨਾ ਜਾਵੇ, ਭਾਵ ਈਸ਼ਵਰ (ਅਲਖ)। ਅ. ਜੋ ਚੰਗੀ ਤਰ੍ਹਾਂ ਜਾਣਿਆ ਗਿਆ ਭਾਵ ਗਿਆਨ (ਸੰਥਾ)। ੲ. ਅਵਿਨਾਸ਼ੀ (ਸ਼ਬਦਾਰਥ)। 1. hell, bad. 2.(a)incomprehensible viz., Lord (b) fully known, fully comprehensible viz., knowledge (c) immortal. ਉਦਾਹਰਨਾ: 1. ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥ Raga Parbhaatee 1, 4, 3:2 (P: 1328). 2. ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ Raga Sireeraag, Bennee, 1, 4:4 (P: 93).
|
SGGS Gurmukhi-English Dictionary |
1. of incomprehensible God. 2. bad condition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਬੁੱਧਿ. ਸਮਝ। 2. ਉਤਰਾਉ. ਲਹਾਉ। “ਤੇਰੀ ਗਤਿ ਅਵਗਤਿ ਨਹੀਂ ਜਾਣੀਐ.” (ਬਸੰ ਮਃ ੧) ਤੇਰੀ ਚੜਾਉ ਲਹਾਉ ਦੀ ਹਾਲਤ ਜਾਣੀ ਨਹੀਂ ਜਾਂਦੀ। 3. ਨੀਚ ਗਤਿ। 4. ਘਟੀਆ. ਮੰਦ. “ਮਮ ਅਵਗਤਿ ਜਾਤੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|