Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
As. 1. ਐਸਾ ਹੈ (ਮਹਾਨ ਕੋਸ਼)। 2. ਹੈ (ਮਹਾਨ ਕੋਸ਼), ਅਤੇ (ਦਰਪਣ)। 1. like this. 2. is, and. ਉਦਾਹਰਨਾ: 1. ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡ ਭਾਗ ਹਮਾਰਾ ॥ Raga Aaasaa, Kabir, 24, 2:2 (P: 482). 2. ਅਸਗਾ ਅਸ ਉਸਗਾ. Raga Dhanaasaree, Naamdev, 4, 1:2 (P: 693).
|
SGGS Gurmukhi-English Dictionary |
1. me. 2. like this. 3 is. 4. and.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ईदृश- ਈਦ੍ਰਿਸ਼. ਵਿ. ਅਜੇਹਾ. ਐਸਾ. ਜੈਸਾ. ਜੇਹਾ. “ਅਸ ਸੁੰਦਰ ਨਹਿ ਕੋਊ.” (ਸਲੋਹ) “ਰਸਨਾ! ਤੁਵ ਅਸ ਨਾ ਕੋਊ ਸੀਲਵੰਤ ਸਹੁਲਾਸ। ਕਠਿਨ ਦਸਨ ਮੇ ਰੈਨ ਦਿਨ ਕਰਤ ਬੈਸ ਭਰ ਬਾਸ.” (ਬਸੰਤ ਸਤਸਈ) 2. ਕ੍ਰਿ. ਅਸ੍ਤਿ. ਹੈ. “ਬਾਂਹ ਗਹੇ ਕੀ ਲਾਜ ਅਸ.” (ਰਾਮਾਵ) 3. ਨਾਮ/n. ਤਲਾਵਰ. ਦੇਖੋ- ਅਸਿ. “ਸਾਂਗ ਸਰੋਹੀ ਸੈਫ ਅਸ.” (ਸਨਾਮਾ) 4. ਘੋੜਾ. ਦੇਖੋ- ਅਸ਼੍ਵ. “ਅਸਪਤਿ ਗਜਪਤਿ. “(ਤਿਲੰ ਨਾਮਦੇਵ) ੫. ਇੱਕ ਰਾਜੇ ਦਾ ਨਾਉਂ ਦੇਖੋ- ਧੁਨੀ (ੲ). 6. ਫ਼ਾ. [اش] ਅਸ਼. ਪੜਨਾਂਵ/pron. ਉਸ ਦਾ, ਦੇ. “ਖ਼ਾਕੇ ਰਾਹਸ਼ ਤੂਤਯਾਏ ਚਸ਼ਮੇ ਮਾਸ੍ਤ.” (ਜ਼ਿੰਦਗੀ) ਉਸ ਦੇ ਰਾਹ ਦੀ ਧੂੜੀ ਮੇਰੀਆਂ ਅੱਖਾਂ ਦਾ ਸੁਰਮਾ ਹੈ। 7. ਸੰ. अश्- ਅਸ਼੍. ਧਾ. ਫੈਲਨਾ. ਪਹੁੰਚਨਾ. ਪ੍ਰਾਪਤ ਕਰਨਾ, ਜਮਾ ਕਰਨਾ, ਭੋਗਣਾ, ਖਾਣਾ. ਇਸੇ ਧਾਤੁ ਤੋਂ ਰਾਸ਼ੀ, ਅਸ਼ਨ. ਅਸ਼੍ਵ ਆਦਿ ਸ਼ਬਦ ਬਣਦੇ ਹਨ। 8. ਸੰ. अस्- ਅਸ੍. ਧਾ. ਜਾਣਾ, ਚਮਕਣਾ, ਲੈਣਾ, ਹੋਣਾ, ਫੈਂਕਣਾ, ਛੱਡਣਾ, ਰੋਕਣਾ, ਨਿਕਾਲਣਾ, ਰੱਖਣਾ, ਕੱਟਣਾ, ਹਿੱਸੇ ਕਰਨਾ, ਮਿਲਾਉਣਾ. ਇਸੇ ਧਾਤੁ ਤੋਂ ਅਸਿ, ਅਸੁ, ਅਸੁਰ ਆਦਿ ਸ਼ਬਦ ਬਣਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|