Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-English Dictionary |
poetic composition of eight stanzas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਸ਼੍ਟਪਦੀ. ਨਾਮ/n. ਅੱਠ ਪਦਾਂ ਦਾ ਇਕੱਠ। 2. ਅੱਠ ਛੰਦ ਇੱਕ ਪ੍ਰਬੰਧ ਵਿੱਚ ਲਿਖੇ ਹੋਏ. ਇਹ ਛੰਦ ਦੀ ਖਾਸ ਜਾਤਿ ਨਹੀ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕ ਛੰਦ ਅਸਟਪਦੀ ਸਿਰਲੇਖ ਹੇਠ ਦੇਖੀਦੇ ਹਨ. ਜਿਵੇਂ- ਮਾਰੂ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਨਿਸ਼ਾਨੀ ਛੰਦ ਵਿੱਚ ਹੈ- ਇਹ ਮਨੁ ਅਵਗੁਣਿ ਬਾਂਧਿਆ ਸਹੁ ਦੇਹ ਸਰੀਰੈ. ××× ਮਲਾਰ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਸਾਰ ਛੰਦ ਵਿੱਚ ਹੈ, ਯਥਾ- ਚਕਵੀ ਨੈਨ ਨੀਦ ਨਹਿ ਚਾਹੈ, ਬਿਨੁ ਪਿਰੁ ਨੀਦ ਨ ਪਾਈ. ਸੂਰ ਚਰੈ ਪ੍ਰਿਉ ਦੇਖੈ ਨੈਨੀ, ਨਿਵਿ ਨਿਵਿ ਲਾਗੈ ਪਾਈ. ××× ਗਉੜੀ ਰਾਗ ਵਿੱਚ ਇਨ੍ਹਾਂ ਹੀ ਸਤਿਗੁਰਾਂ ਦੀ ਅਸਟਪਦੀ ਚੌਪਾਈ ਛੰਦ ਵਿੱਚ ਹੈ, ਯਥਾ- ਨਾ ਮਨ ਮਰੈ ਨ ਕਾਰਜ ਹੋਇ, ਮਨ ਵਸਿ ਦੂਤਾਂ ਦੁਰਮਤਿ ਦੋਇ. ××× ਇਵੇਂ ਹੀ ਸੁਖਮਨੀ ਦੀਆਂ ਅਸਟਪਦੀਆਂ ਰੂਪਚੌਪਾਈ ਛੰਦ ਵਿੱਚ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|