Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahi. 1. ਇਹ। 2. ਇਸ। 3. ਅਹੰਕਾਰ। 1. this. 2. like this, this way. 3. pride, ego. ਉਦਾਹਰਨਾ: 1. ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥ Raga Soohee, Farid, 2, 3:2 (P: 794). 2. ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ Raga Maaroo 5, Vaar 11:3 (P: 1098). 3. ਰਾਮ ਚੰਦਿ ਮਾਰਿਓ ਅਹਿ ਰਾਵਣ ॥ Raga Raamkalee, Guru Nanak Dev, Sidh-Gosat, 40:3 (P: 942).
|
SGGS Gurmukhi-English Dictionary |
1. this. 2. as, whatever. 3. like this, such. 4. pride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇਹ. ਯਹ. “ਅਹਿ ਤਨ ਢੇਰੀ ਥੀਸੀ.” (ਸੂਹੀ. ਫਰੀਦ) “ਅਹਿ ਕਰ ਕਰੇ ਸੁ ਅਹਿ ਕਰ ਪਾਏ.” (ਵਾਰ ਮਾਰੂ ੨, ਮਃ ੫) 2. ਅਸ੍ਤਿ. ਹੈ। 3. ਅਹੰਤਾ. ਹੌਮੈ. ਅੰਹਕਾਰ. ਦੇਖੋ- ਪਰਚਾਇਣੁ ੩। 4. ਸੰ. अहि. ਨਾਮ/n. ਸਰਪ. ਸੱਪ। 5. ਸੂਰਜ। 6. ਰਾਹੀ. ਪਥਿਕ। 7. ਵਿ. ਨੀਚ। 8. ਲੁਟੇਰਾ. ਵੰਚਕ। 9. ਅੱਠ ਗਿਣਤੀ ਦਾ ਬੋਧਕ, ਕਿਉਂਕਿ ਪ੍ਰਧਾਨ ਨਾਗ ਅੱਠ ਹਨ. “ਜਬ ਵਿਸਾਖ ਅਹਿ ਦਿਵਸ ਵਿਤਾਏ.” (ਗੁਵਿ ੬) 10. ਸੰ. अहन्- ਅਹਨ੍. ਨਾਮ/n. ਦਿਨ. “ਮਨ ਰੇ, ਅਹਿ ਨਿਸਿ ਹਰਿਗੁਣ ਸਾਰ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|