Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahaᴺkaar. ਵੇਖੋ ‘ਅਹੰ’, ਹੰਕਾਰ, ਗਰਬ, ਅਭਿਮਾਨ। pride, ego, haughtiness. ਉਦਾਹਰਨ: ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ Raga Gaurhee 3, 34, 3:2 (P: 162).
|
SGGS Gurmukhi-English Dictionary |
[Sk. n.] Ego, pride
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਅਹੰ; pride, arrogance, conceit.
|
Mahan Kosh Encyclopedia |
ਨਾਮ/n. ਅਭਿਮਾਨ. ਹੌਮੈ. ਘਮੰਡ. “ਅਹੰਕਾਰ ਤਿਸਨਾ ਰੋਗੁ ਲਗਾ.” (ਆਸਾ ਛੰਤ ਮਃ ੩) 2. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸ਼ੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। 3. ਸਾਂਖ੍ਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਤ੍ਵਿਕ ਅਵਸਥਾ ਤੋਂ ਗ੍ਯਾਨਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|