Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺg. 1. (ਧਰਮ) ਪਾਲਣ ਵਾਲਾ। 2. ਭਾਗ, ਹਿੱਸੇ। 3. ਸਰੀਰ ਦੇ ਅੰਗ। 4. ਸਰੀਰ। 5. ਹੋਂਦ। upholder (of Dharma). 2. parts. 3. parts of body, limbs. 4. body, bossom. 5. being. ਉਦਾਹਰਨਾ: 1. ਬੇਵਜੀਰ ਬਡੇ ਧੀਰਿ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥ (ਧਰਮ ਪਾਲਣ ਵਾਲਾ). Sava-eeay of Guru Ramdas, Gayand, 8:2 (P: 1403). 2. ਦੁਤੀਆ ਦੁਹ ਕਰਿ ਜਾਨੈ ਅੰਗ ॥ Raga Gaurhee, Kabir, Thitee, 3:1 (P: 343). 3. ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥ Raga Kaliaan 5, 4, 1:2 (P: 1322). 4. ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭ ਹਰੇ ॥ Raga Aaasaa 5, Chhant 10, 2:4 (P: 459). 5. ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥ Chaobolay 5, 11:1 (P: 1364).
|
SGGS Gurmukhi-English Dictionary |
1. body-part(s), limb(s); body, being. 2. to/for/with body/body-part.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. part, portion, division; limb, member (of body); part and parcel, branch.
|
Mahan Kosh Encyclopedia |
ਸੰ. आङ्ग्. ਧਾ. ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. 2. ਸੰ. अङ्ग. ਨਾਮ/n. ਸ਼ਰੀਰ. ਦੇਹ. “ਅਧਿਕ ਅਨੰਦਿਤ ਪਿਖਿ ਗੁਰੁ ਅੰਗ.” (ਗੁਪ੍ਰਸੂ) 3. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। 4. ਉਪਾਯ (ਉਪਾਉ). ਯਤਨ। 5. ਮਿਤ੍ਰ. ਦੋਸ੍ਤ. ਪਿਆਰਾ। 6. ਪੱਖ. ਸਹਾਇਤਾ. “ਜਿਨ ਕਾ ਅੰਗ ਕਰੈ ਮੇਰਾ ਸੁਆਮੀ.” (ਸਾਰ ਮਃ ੪ ਪੜਤਾਲ) 7. ਹਿੱਸਾ. ਭਾਗ। 8. ਅੰਕ. ਹਿੰਦਸਾ। 9. ਬੰਗਾਲ ਵਿੱਚ ਭਾਗਲਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. “ਤਿਸ ਦਿਸ ਅੰਗ ਬੰਗ ਤੇ ਆਦੀ.” (ਗੁਪ੍ਰਸੂ) ਮਹਾਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ਼੍ਣਾ ਦੇ ਉਦਰ ਤੋਂ ਦੀਰਘਤਮਾ ਰਿਖੀ ਦੇ ਪੰਜ ਪੁਤ੍ਰ ਹੋਏ- ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਥਾਪੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|