Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgaḋ. (ਸੰ. ਪੁੱਤਰ) ਸਿੱਖਾਂ ਦੇ ਦੂਜੇ ਗੁਰੂ। (31 ਮਾਰਚ, 1504-29 ਮਾਰਚ 1552) ਪਿਤਾ: ਫੇਰੂ ਮਲ ਖਤਰੀ। ਮਾਤਾ: ਦਇਆ ਕੌਰ। ਜਨਮ ਸਥਾਨ: ਮਤੇ ਦੀ ਸਰਾਏ (ਫਿਰੋਜ਼ਪੁਰ)। ਪਹਿਲਾਂ ਨਾਂ; ਭਾਈ ਲਹਿਣਾ। ਵਿਆਹ: ਦੇਵੀ ਚੰਦ ਖਤਰੀ ਦੀ ਪੁਤਰੀ ਮਾਤਾ ਖੀਵੀ ਜੀ ਨਾਲ ਖਡੂਰ ਸਾਹਿਬ 1519 ਵਿਚ। ਦੋ ਪੁੱਤਰ: ਭਾਈ ਦਾਸੂ ਤੇ ਦਿਤੂ। ਦੋ ਪੁਤਰੀਆਂ: ਬੀਬੀ ਅਮਰੋ ਤੇ ਬੀਬੀ ਅਨੋਖੀ ਦੇਵੀ ਦੇ ਉਪਾਸ਼ਕ ਸਨ। 1532 ਵਿਚ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ। 1539 ਵਿਚ ਗੁਰੂ ਅੰਗਦ ਬਣ ਗੁਰੂ ਨਾਨਕ ਦੀ ਗਦੀ ਤੇ ਬਿਰਾਜਮਾਨ ਹੋਏ। ਗੁਰ ਸਿਧਾਂਤਾਂ ਤੇ ਗਰਮੁਖੀ ਦਾ ਪ੍ਰਚਾਰ ਕੀਤਾ ਤੇ ਤਕਰੀਬਨ 48 ਸਾਲ ਦੀ ਆਯੂ ਭੋਗ 1552 ਨੂੰ ਗੁਰਪੁਰੀ ਸਿਧਾਰ ਗਏ। second Guru of the Sikhs. ਉਦਾਹਰਨ: ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥ Raga Raamkalee, Baba Sundar, Sad, 1:4 (P: 923).
|
Mahan Kosh Encyclopedia |
ਸੰ. अङ्गद. ਨਾਮ/n. ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸ਼ਣ. ਭੁਜਬੰਦ. ਬਾਜ਼ੂਬੰਦ. ਕੇਯੂਰ। 2. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. “ਇਤ ਕਪਿਪਤਿ ਅਰ ਰਾਮ, ਦੂਤ ਅੰਗਦਹਿਂ ਪਠਾਯੋ.” (ਰਾਮਾਵ) 3. ਲਛਮਨ (ਲਕ੍ਸ਼ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। 4. ਦੇਖੋ- ਅੰਗਦ ਸਤਿਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|