Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺjan. 1. ਮਾਇਆ, ਕਾਲਖ ਰੂਪੀ ਸੰਸਾਰ। 2. ਸੁਰਮਾ। 1. worldly darkness, dark world, worldly illusion. 2. collyrium. ਉਦਾਹਰਨਾ: 1. ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥ Raga Maajh 3, Asatpadee 6, 1:2 (P: 112). 2. ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥ Raga Aaasaa 5, Chhant 6, 2:3 (P: 456).
|
SGGS Gurmukhi-English Dictionary |
1. (spiritual) darkness/ ignorance. 2. collyrium, a dark powder that is used to beautify eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. collyrium, eyewash.
|
Mahan Kosh Encyclopedia |
ਸੰ. अञ्जन. ਨਾਮ/n. ਸੁਰਮਾ. ਕੱਜਲ. ਦੇਖੋ- ਅੰਜ ਧਾ. “ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ.” (ਸੁਖਮਨੀ) 2. ਸ੍ਯਾਹੀ. ਰੌਸ਼ਨਾਈ। 3. ਮਾਇਆ. “ਅੰਜਨ ਮਾਹਿ ਨਿਰੰਜਨ ਰਹੀਐ.” (ਸੂਹੀ ਮਃ ੧) 4. ਅੰਜਨਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। 5. ਰਾਤ। 6. ਅਭ੍ਯੰਜਨ. ਲੇਪ. ਬਟਣਾ. ਦੇਖੋ- ਅੰਜ ਧਾ. “ਗਿਆਨ ਅੰਜਨਿ ਮੇਰਾ ਮਨੁ ਇਸਨਾਨੈ.” (ਧਨਾ ਅ: ਮਃ ੫) 7. ਕਿਰਲੀ. ਛਿਪਕਲੀ। 8. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. “ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ.” (ਮਃ ੪ ਵਾਰ ਬਿਹਾ) “ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ.” (ਮਲਾ ਅ: ਮਃ ੧) 9. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਲਾੜੇ ਲਾੜੀ (ਦੁਲਹਾ ਦੁਲਹਨ) ਦੇ ਵਸਤ੍ਰ ਨੂੰ ਦਿੱਤੀ ਗੰਢ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|