Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫargaṫ⒤. 1. ਅੰਦਰਲੀ ਅਧਿਆਤਮਕ ਅਵਸਥਾ। 2. ਆਪਣੇ ਅੰਤਰ। 3. ਅੰਤਰ ਆਤਮੇ। 4. ਅੰਦਰੋਂ ਹੀ। 5. ਅੰਦਰ ਮੁਖੀ। 1. inner spiritual condition. 2. within self. 3. innerself. 4. from innerself, from within. 5. subjective (visualization). ਉਦਾਹਰਨਾ: 1. ਮਨੁ ਤਨੁ ਅਰਪਿਓ ਅੰਤਰਗਤਿ ਕੀਨੀ ॥ Raga Gaurhee 1, Asatpadee 15, 4:2 (P: 227). 2. ਅੰਤਰਗਤਿ ਤੀਰਥਿ ਮਲਿ ਨਾਉ ॥ Japujee, Guru Nanak Dev, 21:4 (P: 4). 3. ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥ Sava-eeay of Guru Angad Dev, 7:2 (P: 1392). 4. ਅੰਤਰਗਤਿ ਜਿਸੁ ਆਪਿ ਜਨਾਏ ॥ Raga Gaurhee 5, Sukhmanee 23, 5:9 (P: 294). 5. ਰਾਮੁ ਜਪਹੁ ਅੰਤਰਗਤਿ ਧਿਆਨੇ ॥ Raga Maaroo 1, 10, 1:2 (P: 1030).
|
SGGS Gurmukhi-English Dictionary |
1. of/from inside/inner self, within. 2. inner condition, spiritual condition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਅੰਤਰਮੁਖੀ ਵ੍ਰਿੱਤਿ. ਵਿਸ਼ੇ ਵਿਕਾਰਾਂ ਤੋ ਹਟਕੇ ਮਨ ਦੇ ਇਸਥਿਤ ਹੋਣ ਦੀ ਕ੍ਰਿਯਾ. “ਮਨੁ ਤਨੁ ਅਰਪਿਓ ਅੰਤਰਗਤਿ ਕੀਨੀ.” (ਗਉ ਅ: ਮਃ ੧) 2. ਕ੍ਰਿ. ਵਿ. ਅੰਦਰ ਪ੍ਰਾਪਤ ਹੋਏ ਹੋਏ. “ਅੰਤਰਗਤਿ ਤੀਰਥਿ ਮਲਿ ਨਾਉ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|