Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋar⒤. 1. ਭੀਤਰ, ਵੇਖੋ ‘ਅੰਦਰ’। 2. ਅਨੁਸਾਰ ਵਿਚ। 3. ਹਿਰਦੇ ਵਿਚ। 4. ਵਿਚ। 1. inside. 2. accordingly, correspondingly. 3. in the heart, innerself. 4. in, within. ਉਦਾਹਰਨਾ: 1. ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ Raga Sireeraag 4, Vaar 5:1 (P: 84). 2. ਤੂ ਨਦਰੀ ਅੰਦਰਿ ਤੋਲਹਿ ਤੋਲ ॥ Raga Sireeraag 1, 30, 3:2 (P: 25). ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥ Raga Aaasaa 1, Vaar 3, Salok, 1, 2:9 (P: 464). 3. ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥ Raga Sireeraag 3, 37, 3:4 (P: 28). ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥ (ਦਿਲ ਦੀ). Raga Sireeraag 4, Vaar 21:2 (P: 91). 4. ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥ Raga Sireeraag 4, 43, 3:3 (P: 30).
|
Mahan Kosh Encyclopedia |
(ਅੰਦਰੁ) ਦੇਖੋ- ਅੰਦਰ. “ਅੰਦਰਿ ਤਿਸਨਾ ਅਗਿ ਹੈ.” (ਸਵਾ ਮਃ ੪) “ਅੰਦਰੁ ਸੀਤਲ ਸਾਂਤਿ.” (ਮਃ ੩ ਵਾਰ ਬਿਲਾ) 2. ਮਨ. ਅੰਤਹਕਰਣ. “ਅੰਦਰੁ ਲਗਾ ਰਾਮ ਨਾਮਿ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|