Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋaajaa. 1.ਸੋਚ ਸਮਝ ਕੇ, ਸੂਝ ਬੂਝ ਨਾਲ (ਨਿਰੁਕਤ), ਪੂਰੀ ਤਰ੍ਹਾਂ (ਸ਼ਬਦਾਰਥ)। 2. ਅਨੁਮਾਨ, ਗਿਣਤੀ। prudently; fully. 2. guess, conjecture, supposition. ਉਦਾਹਰਨਾ: 1. ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥ Raga Maaroo 5, Solhaa 12, 5:2 (P: 1084). 2. ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥ Raga Bilaaval, Kabir, 5, 1:2 (P: 856).
|
SGGS Gurmukhi-English Dictionary |
guestimate, estimate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਦਾਜ) ਫ਼ਾ. [انّدازہ] ਅੰਦਾਜ਼ਹ. ਨਾਮ/n. ਅਨੁਮਾਨ. ਅਟਕਲ। 2. ਤੋਲ. ਵਜ਼ਨ। 3. ਮਾਪ. ਮਿਣਤੀ। 4. ਭਾਗ. ਹਿੱਸਾ। 5. ਦ੍ਰਿਸ਼੍ਟਾਂਤ. ਮਿਸਾਲ। 6. ਯੋਗ੍ਯ. ਮੁਨਾਸਿਬ. “ਬੋਲਿ ਸਕੈ ਨ ਅੰਦਾਜਾ.” (ਬਿਲਾ ਕਬੀਰ) ਅਯੋਗ ਬੋਲਣਾ ਤਾਂ ਇੱਕ ਪਾਸੇ ਰਿਹਾ, ਯੋਗ ਉੱਤਰ ਭੀ ਸਾਮ੍ਹਣੇ ਨਹੀਂ ਬੋਲ ਸਕਦਾ. “ਲਫਜ ਕਮਾਇ ਅੰਦਾਜਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|