Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰaa. 1. ਨੇਤਰਹੀਨ, ਅੰਨ੍ਹਾ। 2. ਗਿਆਨਹੀਨ, ਅਗਿਆਨੀ। 3. ਅੰਨ੍ਹਾ (ਵਿਵੇਕਹੀਨ)। 1. blind. 2. ignorant, foolish. 3. indiscriminating, irrational. ਉਦਾਹਰਨਾ: 1. ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ Raga Soohee 1, Chhant 5, 6:1 (P: 767). 2. ਦੋਸੁ ਦੇਤ ਆਗਹ ਕਉ ਅੰਧਾ ॥ Raga Gaurhee 5, Baavan Akhree, 39:6 (P: 258). 3. ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥ Raga Goojree 3, 7, 3:2 (P: 491).
|
English Translation |
adj.m. see ਅੰਨ੍ਹਾਂ blind.
|
Mahan Kosh Encyclopedia |
ਅੰਨ੍ਹਾ ਅਤੇ ਅਗ੍ਯਾਨੀ. ਦੇਖੋ- ਅੰਧ. “ਅੰਧਾ ਆਗੂ ਜੇ ਥੀਐ, ਕਿਉ ਪਾਧਰ ਜਾਣੈ.” (ਸੂਹੀ ਛੰਤ ਮਃ ੧) “ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ.” (ਮਃ ੨ ਵਾਰ ਰਾਮ ੧) “ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ.” (ਮਃ ੨ ਵਾਰ ਰਾਮ ੧) 2. ਦੇਖੋ- ਕਾਣਾ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|