Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aagam. 1. ਸ਼ਾਸਤਰ। 2. ਤੰਤ੍ਰ ਸ਼ਾਸ਼ਤਰ ਜਿਸ ਵਿਚ ਸਤ ਅੰਗ ਹੋਣ (ਉਤਪਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼ਚਰਣ, ਖੱਟ ਕਰਮਾਂ ਦੇ ਸਾਧਨ ਅਤੇ ਧਿਆਨ।)। 1. hindu scriptures, a school of learning, religious text. 2. a class of works teaching magical and mystical formularies. ਉਦਾਹਰਨਾ: 1. ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥ Raga Aaasaa, Kabir, 5, 2:1 (P: 476). 2. ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥ Raga Todee 5, 11, 2:2 (P: 714).
|
SGGS Gurmukhi-English Dictionary |
Vedas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. revealed wisdom, the Vedas; the science of tantras; arrival advent.
|
Mahan Kosh Encyclopedia |
ਸੰ. ਨਾਮ/n. ਆਮਦ. ਅਵਾਈ. “ਮਨ ਚਾਉ ਭਇਆ ਪ੍ਰਭੁ ਆਗਮ ਸੁਣਿਆ.” (ਅਨੰਦੁ) 2. ਭਵਿਸ਼੍ਯ ਕਾਲ. ਆਉਣ ਵਾਲਾ ਸਮਾਂ. “ਅਗੂਆ ਜਨੁ ਆਗਮ ਕਾਨ੍ਹ ਜਨਾਏ.” (ਕ੍ਰਿਸਨਾਵ) 3. ਵੇਦ। 4. ਸ਼ਾਸਤ੍ਰ। 5. ਤੰਤ੍ਰਸ਼ਾਸਤ੍ਰ. ਜਿਸ ਵਿੱਚ ਸੱਤ ਅੰਗ ਹੋਣ- ਉਤਪੱਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼੍ਚਰਣ, ਖਟ ਕਰਮਾਂ ਦੇ ਸਾਧਨ ਅਤੇ ਧ੍ਯਾਨ. “ਆਗਮ ਨਿਗਮ ਕਹੈ ਜਨੁ ਨਾਨਕ ਸਭ ਦੇਖੈ ਲੋਕੁ ਸਬਾਇਆ.” (ਟੋਡੀ ਮਃ ੫){170}. Footnotes: {170} ਤਾਂਤ੍ਰਿਕਾਂ ਦੇ ਮਤ ਅਨੁਸਾਰ ਜਿਨ੍ਹਾ ਗ੍ਰੰਥਾਂ ਦੇ ਵਕਤਾ ਸ਼ਿਵ ਅਤੇ ਸ਼੍ਰੋਤਾ ਪਾਰਵਤੀ ਹੈ, ਉਹ ਆਗਮ ਹਨ. ਇਸਦੇ ਵਿਰੁੱਧ ਜਿਨ੍ਹਾ ਦੇ ਸੁਣਾਉਣ ਵਾਲੀ ਪਾਰਵਤੀ ਅਤੇ ਸ਼੍ਰੋਤਾ ਸ਼ਿਵ ਹੈ ਉਹ ਨਿਗਮ ਕਹੇ ਜਾਂਦੇ ਹਨ. ਜੋ ਇੱਕਲੇ ਸ਼ਿਵ ਜਾਂ ਪਾਰਵਤੀ ਦੀ ਰਚਨਾ ਹੈ ਅਰ ਪ੍ਰਸ਼ਨ ਉੱਤਰ ਦਾ ਸਿਲਸਿਲਾ ਨਹੀਂ, ਉਨ੍ਹਾ ਦੀ ਸੰਗ੍ਯਾ ਤਾਮਰ ਅਥਵਾ- ਯਾਮਲ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|