Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aagé. 1. ਕੋਲ, ਨੂੰ। 2. ਅਗੇ, ਸਾਹਮਣੇ। 3. ਪਹਿਲਾ। 4. ਅਗੋਂ। 1. to. 2. before, in front of. 3. before hand, earlier. 4. in front, ahead. ਉਦਾਹਰਨਾ: 1. ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥ Raga Gaurhee 4, 62, 1:1 (P: 171). ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥ Raga Gaurhee 4, 62, 5:2 (P: 172). 2. ਮੈਂ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ ਮੈ ਤੁਧੁ ਆਗੇ ਅਰਦਾਸਿ ॥ Raga Soohee 4, 12, 2:1 (P: 735). ਇਸੁ ਮਨ ਆਗੇ ਪੂਰੈ ਤਾਲ ॥ Raga Gond, Kabir, 10, 2:3 (P: 872). 3. ਕਹਿ ਕਬੀਰ ਆਗੇ ਤੇ ਨ ਸੰਮੑਾਰਾ ॥ Raga Soohee, Kabir, 1, 3:2 (P: 792). 4. ਜਉ ਨਿਰਧਨੁ ਸਰਧਨ ਕੈ ਜਾਇ ਆਗੇ ਬੈਠਾ ਪੀਠਿ ਫਿਰਾਇ ॥ Raga Gaurhee, Kabir, 8, 1:2 (P: 1159).
|
Mahan Kosh Encyclopedia |
(ਆਗੈ) ਕ੍ਰਿ. ਵਿ. ਸਾਮ੍ਹਣੇ. ਅੱਗੇ। 2. ਇਸ ਪਿੱਛੋਂ. “ਆਗੈ ਘਾਮ, ਪਿਛੈ ਰੁਤਿ ਜਾਡਾ.” (ਤੁਖਾ ਬਾਰਹਮਾਹਾ ਮਃ ੧) 3. ਭਵਿਸ਼੍ਯ ਕਾਲ. “ਆਗੈ ਦਯੁ, ਪਾਛੈ ਨਾਰਾਇਣੁ.” (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|