Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aanaᴺḋ. ਸੁਖ, ਖੁਸ਼ੀ। celestial joy, bliss. ਉਦਾਹਰਨ: ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿਗੁਣ ਗਾਉ ॥ Raga Sireeraag 5, 87, 4:2 (P: 48).
|
SGGS Gurmukhi-English Dictionary |
[Sk n.] Bliss, joy, delight
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਅਨੰਦ bliss.
|
Mahan Kosh Encyclopedia |
ਦੇਖੋ- ਅਨੰਦ. “ਆਨੰਦ ਗੁਰੁ ਤੇ ਜਾਣਿਆ.” (ਅਨੰਦੁ) 2. ਇੱਕ ਛੰਦ. ਦੇਖੋ- ਕੋਰੜਾ ੨। 3. ਪਾਰਬ੍ਰਹਮ. ਕਰਤਾਰ। 4. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ- (ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ. (ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ. (ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ. (ਸ) ਆਨੰਦ ਦਾ ਦਿਨ ਗੁਰਪੁਰਬ (ਗੁਰੁਪਰਵ) ਵਾਲੇ ਦਿਨ ਅਥਵਾ- ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ. (ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ. (ਕ) ਅਮ੍ਰਿਤਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆਜਾਵੇ. (ਖ) ਵਿਦਾ ਕਰਨ ਵੇਲੇ ਖੱਟ ਰੱਖਕੇ ਦਿਖਾਵਾ ਕਰਨਾ ਸਿੱਖਧਰਮ ਵਿੱਚ ਵਰਜਿਤ ਹੈ{180} ਕੰਨ੍ਯਾ ਨੂੰ ਗੁਪਤ ਰੀਤਿ ਨਾਲ ਧਨ ਵਸਤ੍ਰ ਆਦਿ ਦੇਣਾ ਯੋਗ੍ਯ ਹੈ. ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਕੌਂਸਲ ਵਿੱਚ ਆਨੰਦ ਮੈਰੇਜ ਬਿਲ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.{181}. Footnotes: {180} “ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ.” (ਸ੍ਰੀ ਛੰਤ ਮਃ ੪). {181} ਇਹ ਕਈ ਬੋਲੀਆਂ ਵਿੱਚ ਛਪਿਆ ਹੈ, ਜੋ ਕਾਨੂਨੀ ਕਿਤਾਬਾਂ ਵੇਚਣ ਵਾਲਿਆਂ ਪਾਸੋਂ ਮਿਲਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|